Ad-Time-For-Vacation.png

ਬੈਂਕਾਂ ਦਾ ਪੈਸਾ ਮਾਰਨ ਵਿਚ ਅਕਾਲੀ ਆਗੂ ਸਭ ਤੋਂ ਅੱਗੇ

ਚੰਡੀਗੜ੍ਹ:ਪੰਜਾਬ ਸਰਕਾਰ ਨੇ ਬੈਂਕਾਂ ਦਾ ਪੈਸਾ ਮਾਰਨ ਵਾਲੇ ਸਿਆਸੀ ਆਗੂਆਂ ਦੀ ਲਿਸਟ ਜਾਰੀ ਕੀਤੀ ਹੈ। ਇਨ੍ਹਾਂ ਵਿਚ ਬਹੁਤੇ ਅਕਾਲੀ ਆਗੂ ਹਨ। ਕੁਝ ਕਾਂਗਰਸੀ ਆਗੂਆਂ ਦੇ ਨਾਂ ਵੀ ਸਾਹਮਣੇ ਆਏ ਹਨ। ਇਸ ਲਿਸਟ ਵਿਚ ਬਕਾਇਦਾ ਅਕਾਲੀ ਆਗੂ ਦਾ ਅਹੁਦਾ, ਖੇਤਰ ਤੇ ਹੋਰ ਵੇਰਵੇ ਦਿੱਤੇ ਗਏ ਹਨ। ਦੱਸ ਦਈਏ ਕਿ ਵੱਡੇ ਆਗੂਆਂ ਵੱਲੋਂ ਬੈਂਕਾਂ ਦਾ ਪੈਸਾ ਮਾਰਨ ਦੇ ਮਾਮਲੇ ਉਤੇ ਸਰਕਾਰ ਕਾਫੀ ਸਖਤੀ ਵਿਖਾ ਰਹੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਦਿਆਲ ਸਿੰਘ ਕੋਲਿਆਂਵਾਲੀ ਬੈਂਕ ਦਾ ਪੈਸਾ ਮਾਰਨ ਵਿਚ ਸਭ ਤੋਂ ਅੱਗੇ ਸੀ। ਹਾਲਾਂਕਿ ਸਰਕਾਰ ਦੀ ਸਖਤੀ ਕਾਰਨ ਇਸ ਨੇ ਕੁਝ ਕਰਜ਼ਾ ਵਾਪਸ ਕਰ ਦਿੱਤਾ ਸੀ। ਹੁਣ ਕੋਆਪਰੇਟਿਵ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਦੇ ਨੇਤਾਵਾਂ ਤੇ ਡਿਫਾਲਟਰ ਰਿਸ਼ਤੇਦਾਰਾਂ ਦੀ ਲਿਸਟ ਕੀਤੀ ਜਾਰੀ ਹੈ। ਪਟਿਆਲਾ ਖੇਤਰੀ ਦਫ਼ਤਰ ਵਿਚ 177 , ਫ਼ਿਰੋਜਪੁਰ ਡਵੀਜ਼ਨ ਵਿਚ 34 , ਜਲੰਧਰ ਡਵੀਜ਼ਨ ਵਿਚ 24 ਅਕਾਲੀ ਦਲ ਨਾਲ ਜੁੜੇ ਲੋਕ ਡਿਫਾਲਟਰ ਹਨ।
ਉਨ੍ਹਾਂ ਕਿਹਾ ਕਿ ਸਚਾਈ ਇਹ ਹੈ ਕਿ ਜਦੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਡਿਫਾਲਟਰ ਕਿਸਾਨਾਂ ਦੀ ਸੂਚੀ ਬਣਾਈ ਸੀ ਤਾਂ ਉਸ ਵਿੱਚ ਹੁਣ ਨਾਲੋਂ ਵਧੇਰੇ ਨਾਮ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਦੀ ਜਾਂਚ ਵੀ ਕਰਵਾਉਣਗੇ ਕਿ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਵੇਲੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਵੱਡੇ ਕਿਸਾਨਾਂ ਨੂੰ ਕਰਜ਼ੇ ਕਿੰਨਾ ਨਿਯਮਾਂ ਤਹਿਤ ਦਿੱਤੇ ਗਏ । ਮੀਡੀਆ ਦੇ ਇਕ ਹਿੱਸੇ ਵਿੱਚ ਪੰਜਾਬ ਖੇਤੀਬਾੜੀ ਬੈਂਕ ਵੱਲੋਂ 6 ਜ਼ਿਲ੍ਹਿਆਂ ਦੇ 12 ਹਜ਼ਾਰ ਡਿਫਾਲਟਰ ਕਿਸਾਨਾਂ ਦੀ ਜ਼ਮੀਨ ਵੇਚਣ ਸਬੰਧੀ ਆਈ ਖਬਰ ਦਾ ਖੰਡਨ ਕਰਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਡਿਫਾਲਟਰ ਕਿਸਾਨ ਦੀ ਕੋਈ ਵੀ ਜ਼ਮੀਨ ਵੇਚੀ ਨਹੀਂ ਜਾ ਰਹੀ ਹੈ ਅਤੇ ਨਾ ਹੀ ਭਵਿੱਖ ਵਿਚ ਕੋਈ ਜ਼ਮੀਨ ਵੇਚਣ ਦੀ ਤਜਵੀਜ਼ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.