ਮਨੋਰੰਜਨ ਡੈਸਕ, ਨਵੀਂ ਦਿੱਲੀ : ਅਦਾਕਾਰਾ ਕੰਗਨਾ ਰਣੌਤ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਸੁਰਖੀਆਂ ‘ਚ ਹੈ ਪਰ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਬਟੋਰ ਰਹੀ ਹੈ। ਕੰਗਨਾ ਦਾ ਨਾਂ ਕਰੋੜਪਤੀ ਕਾਰੋਬਾਰੀ ਨਿਸ਼ਾਂਤ ਪਿੱਟੀ ਨਾਲ ਜੋੜਿਆ ਗਿਆ। ਅਦਾਕਾਰਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਦੋਵਾਂ ਦੀ ਡੇਟਿੰਗ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ। ਹਾਲਾਂਕਿ ਇਨ੍ਹਾਂ ਖਬਰਾਂ ‘ਤੇ ਚੁੱਪੀ ਤੋੜਦਿਆਂ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ‘ਤੇ ਵੱਡੀ ਅਪਡੇਟ ਦਿੱਤੀ ਹੈ।

ਕਿਸੇ ਹੋਰ ਨੂੰ ਡੇਟ ਕਰ ਰਹੀ ਹੈ ਕੰਗਨਾ

ਕੰਗਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਆਪਣੇ ਰਿਲੇਸ਼ਨ ਦਾ ਖੁਲਾਸਾ ਕੀਤਾ । ਅਦਾਕਾਰਾ ਨੇ ਨਿਸ਼ਾਂਤ ਪਿੱਟੀ ਨਾਲ ਆਪਣੇ ਰਿਸ਼ਤੇ ਦੀ ਖ਼ਬਰ ਦੀ ਪੋਸਟ ਸ਼ੇਅਰ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਉਸ ਨੂੰ ਡੇਟ ਨਹੀਂ ਕਰ ਰਹੀ। ਦੋਵੇਂ ਇਕ-ਦੂਜੇ ਨੂੰ ਜਾਣਦੇ ਹਨ ਅਤੇ ਅਯੁੱਧਿਆ ਵਿਚ ਫੋਟੋ ਕਲਿੱਕ ਕਰਵਾਈ ਸੀ। ਕੰਗਨਾ ਨੇ ਕਿਹਾ ਕਿ ਨਿਸ਼ਾਂਤ ਵਿਆਹਿਆ ਹੋਇਆ ਹੈ ਅਤੇ ਉਹ ਕਿਸੇ ਹੋਰ ਨੂੰ ਡੇਟ ਕਰ ਰਹੀ ਹੈ, ਜਿਸ ਬਾਰੇ ਉਹ ਸਹੀ ਸਮਾਂ ਆਉਣ ‘ਤੇ ਖੁਲਾਸਾ ਕਰੇਗੀ।

‘ਨਾ ਕਰੋ ਸ਼ਰਮਿੰਦਾ’

ਕੰਗਨਾ ਨੇ ਨਿਸ਼ਾਂਤ ਨਾਲ ਰਿਸ਼ਤੇ ਦੀਆਂ ਅਫਵਾਹਾਂ ਦੀ ਕਹਾਣੀ ਨੂੰ ਫੇਕ ਦੱਸਦਿਆਂ ਲਿਖਿਆ ਕਿ ਅਜਿਹੀਆਂ ਅਫਵਾਹਾਂ ਫੈਲਾ ਕੇ ਸ਼ਰਮਿੰਦਾ ਨਾ ਕਰੋ। ਇਕ ਨੌਜਵਾਨ ਕੁੜੀ ਦਾ ਨਾਂ ਕਿਸੇ ਨਾ ਕਿਸੇ ਨਾਲ ਜੋੜਨਾ ਠੀਕ ਨਹੀਂ ਹੈ। ਉਸ ਨੇ ਕਿਹਾ, ‘ਕਿਸੇ ਨੌਜਵਾਨ ਔਰਤ ਦਾ ਨਾਂ ਕਿਸੇ ਨਵੇਂ ਪੁਰਸ਼ ਨਾਲ ਜੋੜਨਾ ਠੀਕ ਨਹੀਂ ਹੈ। ਉਹ ਵੀ ਸਿਰਫ ਇਸ ਲਈ ਕਿਉਂਕਿ ਉਨ੍ਹਾਂ ਨੇ ਇਕੱਠਿਆਂ ਤਸਵੀਰ ਕਲਿੱਕ ਕਰਵਾ ਲਈ। ਪਲੀਜ਼ ਅਜਿਹਾ ਨਾ ਕਰੋ।

ਕੰਗਨਾ ਰਣੌਤ ਦਾ ਵਰਕਫਰੰਟ

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਉਸ ਨੂੰ ‘ਐਮਰਜੈਂਸੀ’ ‘ਚ ਦੇਖਣਗੇ। ਇਹ ਫਿਲਮ ਇਸ ਸਾਲ 14 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ‘ਚ ਕੰਗਨਾ ਨੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੰਗਨਾ ਦੀ ਨਿਗਰਾਨੀ ‘ਚ ਹੋਇਆ ਹੈ।