Ad-Time-For-Vacation.png

ਬਾਬਰੀ ਮਸਜਿਦ ਢਾਹੁਣ, ਗੋਧਰਾ ਕਤਲੇਆਮ ਕਾਰਨ ਨੌਜਵਾਨਾਂ ਦਾ ਝੁਕਾਅ ਅਲਕਾਇਦਾ ਵੱਲ : ਪੁਲਿਸ

ਨਵੀਂ ਦਿੱਲੀ,: ਦਿੱਲੀ ਪੁਲੀਸ ਨੇ ਅਦਾਲਤ ਵਿਚ ਕਿਹਾ ਹੈ ਕਿ ਸਾਲ 1992 ਵਿਚ ਬਾਬਰੀ ਮਸਜਿਦ ਢਾਹੁਣ ਅਤੇ ਸਾਲ 2002 ਦੇ ਗੋਧਰਾ ਦੰਗਿਆਂ ਕਾਰਨ ਭਾਰਤੀ ਨੌਜਵਾਨਾਂ ਦਾ ਝੁਕਾਅ ਅਲਕਾਇਦਾ ਵੱਲ ਹੋਇਆ ਅਤੇ ਇਹ ਨੌਜਵਾਨ ਅਤਿਵਾਦੀ ਸੰਗਠਨ ਅਲਕਾਇਦਾ ਦਾ ਭਾਰਤੀ ਉਪ ਮਹਾਂਦੀਪ ਵਿਚ ਅਧਾਰ (ਏ.ਕਿਊ.ਆਈ.ਐਸ.) ਬਣਾਉਣ ਲਈ ਵਚਨਬੱਧ ਹਨ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਨੇ 17 ਮੁਲਜ਼ਮਾਂ ਵਿਰੁਧ ਦਾਖ਼ਲ ਅਪਣੇ ਦੋਸ਼ਪੱਤਰ ਵਿਚ ਕਿਹਾ ਹੈ ਕਿ ਜਿਹਾਦ ਲਈ ਕੁਝ ਨੌਜਵਾਨ ਪਾਕਿਸਤਾਨ ਗਏ ਅਤੇ ਜਮਾਤ-ਉਦ-ਦਾਅਵਾ ਹਾਫ਼ਿਜ਼ ਸਈਅਦ, ਲਸ਼ਕਰ-ਏ-ਤੋਇਬਾ ਪ੍ਰਮੁੱਖ ਜਕੀ-ਉਰ-ਰਹਿਮਾਨ ਲਖਵੀ ਅਤੇ ਹੋਰ ਅਤਿਵਾਦੀਆਂ ਨੂੰ ਮਿਲੇ। ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਵੱਖ-ਵੱਖ ਮਸਜਿਦਾਂ ਵਿਚ ਜੇਹਾਦੀ ਭਾਸ਼ਨ ਦੇਣ ਤੋਂ ਬਾਅਦ ਉਹ (ਗ੍ਰਿਫ਼ਤਾਰ ਮੁਲਜ਼ਮ ਸਈਅਦ ਅੰਜਾਰ ਸ਼ਾਹ) ਮੁਹੰਮਦ, ਉਮਰ (ਫ਼ਰਾਰ) ਨੂੰ ਮਿਲਿਆ ਅਤੇ ਉਨ੍ਹਾਂ ਨਾਲ ਭਾਰਤ ਵਿਚ ਮੁਸਲਮਾਨਾਂ ‘ਤੇ ਕਥਿਤ ਜ਼ੁਰਮ, ਖ਼ਾਸ ਕਰ ਕੇ ਗੋਧਰਾ ਅਤੇ ਬਾਬਰੀ ਮਸਜਿਦ ਮੁੱਦਿਆਂ ‘ਤੇ ਚਰਚਾ ਕੀਤੀ।

ਵਧੀਕ ਸੈਸ਼ਨ ਜੱਜ ਰੀਤੇਸ਼ ਸਿੰਘ ਸਾਹਮਣੇ ਦਾਖ਼ਲ ਦੋਸ਼ਪੱਤਰ ਵਿਚ ਕਿਹਾ ਗਿਆ ਹੈ, ”ਉਮਰ ਉਸ ਦੇ ਜੇਹਾਦੀ ਵਿਚਾਰਾਂ ਅਤੇ ਭਾਸ਼ਨਾਂ ਤੋਂ ਬਹੁਤ ਪ੍ਰਭਾਵਤ ਹੋਇਆ ਅਤੇ ਖ਼ੁਦ ਨੂੰ ਜੇਹਾਦ ਲਈ ਸਮਰਪਤ ਕਰ ਦਿਤਾ। ਉਸ ਨੇ ਪਾਕਿਸਤਾਨ ਤੋਂ ਹਥਿਆਰਾਂ ਅਤੇ ਗੋਲਾ ਬਰੂਦ ਦੀ ਸਿਖਲਾਈ ਲੈਣ ਦੀ ਇਛਾ ਪ੍ਰਗਟਾਈ। ਦੋਸ਼ਪੱਤਰ ਅਨੁਸਾਰ ਉਮਰ ਪਾਕਿਸਤਾਨ ਤੋਂ ਅਪਣੀਆਂ ਗਤੀਵਿਧੀਆਂ ਚਲਾਉਂਦਾ ਹੈ। ਪੁਲੀਸ ਨੇ ਕਿਹਾ ਕਿ ਦੋਸ਼ੀ ਅਬਦੁਲ ਰਹਿਮਾਨ ਨੇ ਪਾਕਿਸਤਾਨੀ ਵੱਖਵਾਦੀਆਂ ਸਲੀਮ ਮੰਸੂਰ ਅਤੇ ਸਜ਼ਾਦ ਨੂੰ ਭਾਰਤ ਵਿਚ ਸੁਰੱਖਿਅਤ ਪਨਾਹ ਦਿਤੀ। ਸਲੀਮ, ਮੰਸੂਰ ਅਤੇ ਸਜ਼ਾਦ ਜੈਸ਼-ਏ-ਮੁਹੰਮਦ ਦੇ ਮੈਂਬਰ ਸਨ। ਦੋਸ਼ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਤਿੰਨੋਂ ਪਾਕਿਸਤਾਨੀ ਵੱਖਵਾਦੀ ਬਾਬਰੀ ਮਸਜਿਦ ਢਾਹੁਣ ਦਾ ਬਦਲਾ ਲੈਣ ਲਈ ਭਾਰਤ ਆਏ ਸਨ ਅਤੇ ਉਨ੍ਹਾਂ ਦੀ ਯੋਜਨਾ ਅਯੋਧਿਆ ਵਿਚ ਰਾਮ ਮੰਦਰ ‘ਤੇ ਹਮਲਾ ਕਰਨ ਦੀ ਸੀ। ਦੋਸ਼ ਪੱਤਰ ਵਿਚ ਪੁਲਿਸ ਨੇ 17 ਮੁਲਜ਼ਮਾਂ ਦੇ ਨਾਮ ਦਿਤੇ ਹਨ ਜਿਨ੍ਹਾਂ ਵਿਚੋਂ 12 ਫ਼ਰਾਰ ਹਨ। ਇਹ ਦੋਸ਼ ਪੱਤਰ ਕਥਿਤ ਸਾਜ਼ਸ਼ ਰਚਨ, ਭਾਰਤੀ ਨੌਜਵਾਨਾਂ ਦੀ ਭਰਤੀ ਕਰਨ ਅਤੇ ਏ.ਕਿਊ.ਆਈ.ਐਸ. ਦਾ ਇਥੇ ਅਧਾਰ ਸਥਾਪਤ ਕਰਨ ਦੇ ਦੋਸ਼ ਬਾਰੇ ਵਿਚ ਹੈ।

ਅਪਣੀ ਅੰਤਿਮ ਰੀਪੋਰਟ ਵਿਚ ਏਜੰਸੀ ਨੇ ਪੰਜ ਗ੍ਰਿਫ਼ਤਾਰ ਦੋਸ਼ੀਆਂ ਮੁਹੰਮਦ ਆਸਿਫ਼, ਜਫ਼ਰ ਮਸੂਦ, ਮੁਹੰਮਦ ਅਬਦੁਲ ਰਹਿਮਾਨ, ਸਈਅਦ ਅੰਜਾਰ ਸ਼ਾਹ ਅਤੇ ਅਬਦੁਲ ਸਾਮੀ ‘ਤੇ ਗੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ ਦੀਆਂ ਤਜਵੀਜ਼ਾਂ ਤਹਿਤ ਕਥਿਤ ਅਪਰਾਧ ਲਈ ਦੋਸ਼ ਲਾਏ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.