Ad-Time-For-Vacation.png

ਬਾਪੂ – ਮਿੰਨੀ ਕਹਾਣੀ

ਸਵੇਰੇ ਚਾਰ ਵਜੇ ਮੇਰੇ ਬਾਬਾ ਜੀ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਅੱਧੇ ਘੰਟੇ ਵਿਚ ਹੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਸ ਸਮੇਂ ਮੈਂ ਸਕੂਲ ਵਿਚ ਪੜ੍ਹਦਾ ਸੀ। ਮੈਂ ਇਕਦਮ ਉਦਾਸ ਹੋ ਗਿਆ ਅਤੇ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ। ਮੇਰਾ ਭਾਪਾ ਫ਼ੌਜ ਵਿਚ ਮੇਰਠ ਵਿਖੇ ਤਾਇਨਾਤ ਸੀ ਅਤੇ ਮਾਤਾ ਜੀ ਕੁਝ ਦਿਨਾਂ ਲਈ ਉਸ ਕੋਲ ਗਈ ਹੋਈ ਸੀ।

ਸਾਡੇ ਘਰ ਕੋਲ ਇਕ ਲਾਜੋ ਨਾਂਅ ਦੀ ਬਜ਼ੁਰਗ ਔਰਤ ਰਹਿ ਰਹੀ ਸੀ, ਜਿਸ ਦਾ ਸਾਡੇ ਘਰ ਕਾਫ਼ੀ ਆਉਣਾ-ਜਾਣਾ ਸੀ। ਮੈਂ ਉਸ ਕੋਲ ਜਾ ਕੇ ਬਾਬਾ ਜੀ ਦੀ ਖ਼ਬਰ ਦਿੱਤੀ ਅਤੇ ਕਿਹਾ ਕਿ ਅੱਗੇ ਕੀ ਕਰਾਂ, ਇਸ ਬਾਰੇ ਮੈਨੂੰ ਦੱਸੋ। ਉਸ ਨੇ ਕਿਹਾ ਕਿ ਆਪਣੇ ਭਾਪੇ ਨੂੰ ਤਾਰ ਭੇਜ ਦਿਓ ਕਿ ਬਾਬਾ ਜੀ ਪੂਰੇ ਹੋ ਗਏ, ਜਲਦੀ ਪਹੁੰਚੋ। ਬਾਕੀ ਹੋਰ ਕੰਮ ਉਸ ਦੇ ਆਉਣ ‘ਤੇ ਹੀ ਹੋਣਗੇ।

ਮੇਰੇ ਭਾਪੇ ਦੇ ਬਾਬਾ ਜੀ ਨਾਲ ਕਦੇ ਵੀ ਸਬੰਧ ਨਿੱਘੇ ਨਹੀਂ ਰਹੇ ਸਨ। ਜਦੋਂ ਵੀ ਉਹ ਮਿਲਦੇ ਤਾਂ ਬਹਿਸ ਕਰਦੇ ਰਹਿੰਦੇ। ਸ਼ਾਮੀਂ ਜਦੋਂ ਮੇਰਾ ਭਾਪਾ ਤੇ ਮਾਤਾ ਜੀ ਰਿਕਸ਼ੇ ਵਿਚੋਂ ਉਤਰੇ ਤਾਂ ਮੈਂ ਭੱਜ ਕੇ ਉਨ੍ਹਾਂ ਨਾਲ ਲਿਪਟ ਕੇ ਰੋਣ ਲੱਗ ਪਿਆ। ਭਾਪਾ ਅੰਦਰ ਆਇਆ ਤਾਂ ਚਾਦਰ ਚੁੱਕ ਕੇ ਬਾਬਾ ਜੀ ਦਾ ਮੂੰਹ ਵੇਖਿਆ ਤੇ ਫਿਰ ਉਨ੍ਹਾਂ ਦੇ ਪੈਰਾਂ ‘ਤੇ ਮੱਥਾ ਟੇਕ ਕੇ ਨੀਵੀਂ ਪਾ ਕੇ ਬੈਠ ਗਿਆ ਅਤੇ ਅਗਲੇ ਹੀ ਪਲ ਬਾਬਾ ਜੀ ਨਾਲ ਲਿਪਟ ਕੇ ਬਾਪੂ, ਬਾਪੂ ਕਹਿ ਕੇ ਰੋਣ ਲੱਗ ਪਿਆ ਤੇ ਕਹਿਣ ਲੱਗਾ, ‘ਬਾਪੂ ਤੇਰੇ ਹੁੰਦਿਆਂ ਮੈਨੂੰ ਫੌਜ ਵਿਚ ਕੋਈ ਫਿਕਰ ਨਹੀਂ ਸੀ। ਤੂੰ ਮੇਰੀ ਫੈਮਿਲੀ ਦਾ ਪੂਰਾ ਖਿਆਲ ਰੱਖਦਾ ਸੀ ਤੇ ਹੁਣ ਇਹ ਸਭ ਕੁਝ ਕੌਣ ਕਰੇਗਾ?’ ਮੇਰੇ ਮਾਤਾ ਜੀ ਨੇ ਮੈਨੂੰ ਦੱਸਿਆ ਕਿ ਤੇਰਾ ਭਾਪਾ ਤਾਂ ਬਹੁਤ ਨਰਮ ਹੋ ਗਿਆ ਹੈ। ਜਦੋਂ ਇਸ ਨੇ ਤਾਰ ਪੜ੍ਹੀ ਸੀ ਤਾਂ ਕਹਿਣ ਲੱਗਾ ਕਿ ਚੰਗਾ ਹੋਇਆ ਮਰ ਗਿਆ। ਧਰਤੀ ‘ਤੇ ਬੋਝ ਘੱਟ ਗਿਆ। ਮੈਂ ਨਾ ਰੋਣਾ ਹੈ ਨਾ ਹੀ ਕਿਸੇ ਨੂੰ ਰੋਣ ਦੇਣਾ ਹੈ। ਸਸਕਾਰ ਕਰਕੇ ਭੋਗ ਪਾ ਦੇਣਾ ਹੈ ਤੇ ਤੁਰੰਤ ਡਿਊਟੀ ‘ਤੇ ਹਾਜ਼ਰ ਹੋ ਜਾਣਾ ਹੈ। ਉਹ ਮੇਰਾ ਬਾਪੂ ਨਹੀਂ, ਬਲਕਿ ਜਨਮ-ਜਮਾਂਤਰਾਂ ਦਾ ਦੁਸ਼ਮਣ ਸੀ, ਉਸ ਨੇ ਕਦੇ ਵੀ ਪਿਤਾ ਦਾ ਪਿਆਰ ਨਹੀਂ ਦਿੱਤਾ… ਵਗੈਰਾ-ਵਗੈਰਾ।

ਬਾਬਾ ਜੀ ਦੀ ਅੰਤਿਮ ਅਰਦਾਸ ਹੋ ਗਈ। ਦੂਸਰੇ ਦਿਨ ਭਾਪੇ ਨੇ ਬਾਬਾ ਜੀ ਦੀ ਫੋਟੋ ‘ਤੇ ਹਾਰ ਪਾ ਕੇ ਬੜੇ ਹੀ ਸਲੀਕੇ ਨਾਲ ਕੰਧ ‘ਤੇ ਟੰਗ ਕੇ ਧੂਫ ਬੱਤੀ ਕੀਤੀ। ਮੈਂ ਭਾਪੇ ਤੋਂ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਚੰਗਾ ਹੋਇਆ ਮਰ ਗਿਆ। ਧਰਤੀ ‘ਤੇ ਬੋਝ ਘਟਿਆ। ਉਹ ਕਹਿਣ ਲੱਗੇ, ਇਹ ਠੀਕ ਹੈ ਕਿ ਮੇਰੇ ਅਤੇ ਬਾਪੂ ਦੇ ਵਿਚਾਰ ਮੁੱਢ ਤੋਂ ਹੀ ਅੱਡ-ਅੱਡ ਰਹੇ ਹਨ ਪਰ ਦੋ ਕੰਮ ਉਹ ਹੀ ਵਧੀਆ ਕਰ ਗਿਆ। ਇਕ ਤਾਂ ਬਹੁਤ ਹੀ ਗਰੀਬੀ ਵਿਚ, ਮਜ਼ਦੂਰੀ ਕਰਕੇ, ਉਸ ਨੇ ਤੇਰੀ ਭੂਆ ਨੂੰ ਦਸਵੀਂ ਤੋਂ ਬਾਅਦ ਜੇ.ਬੀ.ਟੀ. ਕਰਵਾ ਕੇ ਰੁਜ਼ਗਾਰ ‘ਤੇ ਲਗਵਾਇਆ ਤੇ ਦੂਸਰਾ ਉਹ ਕਈ-ਕਈ ਦਿਨ ਭੁੱਖਾ ਤਾਂ ਰਿਹਾ ਪਰ ਇਕ ਇੰਚ ਜਗ੍ਹਾ ਨਹੀਂ ਵੇਚੀ… ਬਸ ਇਸ ਕਰਕੇ…। ਭਾਪੇ ਦਾ ਮਨ ਭਰ ਆਇਆ ਤੇ ਉਸ ਦੀਆਂ ਅੱਖਾਂ ਇਕ ਵਾਰ ਫਿਰ ਨਮ ਹੋ ਗਈਆਂ…।

-ਲਖਵੀਰ ਸਿੰਘ ਭੱਟੀ

Share:

Facebook
Twitter
Pinterest
LinkedIn
matrimonail-ads
On Key

Related Posts

ਜ਼ਬਾਨ ਦਾ ਕਤਲ -ਅਸ਼ਰਫ਼ ਸੁਹੇਲ

ਸਕੂਲ ਲੱਗਣ ਵਿੱਚ ਅਜੇ ਅੱਧਾ ਘੰਟਾ ਰਹਿੰਦਾ ਸੀ। ਸਕੂਲ ਦੇ ਅਹਾਤੇ ਦੇ ਬਾਹਰ ਕੁਝ ਬੱਚੇ ਖੇਡ ਰਹੇ ਸਨ। ਕੁਝ ਕੁਲਚੇ-ਛੋਲੇ ਵਾਲੇ ਦੀ ਰੇੜ੍ਹੀ ਕੋਲ ਖੜੇ

ਵਿਅੰਗ: ਝਾੜਫੂਕ…

ਮਿੰਟੂ ਦੇ ਡੈਡੀ ਜੀ, ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣੋਂ…ਮਹੀਨਾ ਹੋ ਗਿਐ, ਥੋਨੂੰ ਵੀ ਪਤੈ ਕਿ ਮੇਰਾ ਟਾਈਫਾਈਡ ਖਹਿੜਾ ਹੀ ਨਹੀਂ ਛੱਡ ਰਿਹੈ…। ਅੱਜ ਆਪਣੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.