Ad-Time-For-Vacation.png

ਫਰਾਂਸ ਨੂੰ ਪਿਛਾੜ ਭਾਰਤ ਬਣਿਆ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਅਰਥਚਾਰਾ

ਪੈਰਿਸ: ਵਰਲਡ ਬੈਂਕ ਮੁਤਾਬਕ ਭਾਰਤ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ ਹੈ। ਭਾਰਤ ਨੇ ਫਰਾਂਸ ਨੂੰ ਪਿੱਛੇ ਛੱਡਿਆ ਹੈ। ਸਾਲ 2017 ਵਿੱਚ ਫਰਾਂਸ ਦੀ ਅਰਥਵਿਵਸਥਾ 2.59 ਟ੍ਰਿਲੀਅਨ ਡਾਲਰ (177 ਲੱਖ ਕਰੋੜ ਰੁਪਏ) ਦਰਜ ਕੀਤੀ ਗਈ ਸੀ, ਪਰ ਇਸ ਸਾਲ ਭਾਰਤ ਦਾ ਅਰਥਚਾਰਾ 2.59 ਟ੍ਰਿਲੀਅਨ ਡਾਲਰ (178 ਲੱਖ ਕਰੋੜ ਰੁਪਏ) ਹੋ ਗਈ। ਹਾਲੇ ਦੁਨੀਆ ਦੇ ਪਹਿਲੇ ਪੰਜ ਵੱਡੇ ਅਰਥਚਾਰਿਆਂ ਦੇ ਅੰਕੜੇ ਜਾਰੀ ਹੋਣੇ ਬਾਕੀ ਹਨ।ਹਾਲਾਂਕਿ, ਭਾਰਤ ਦੀ ਆਬਾਦੀ 134 ਕਰੋੜ ਹੈ, ਉੱਥੇ ਹੀ ਫਰਾਂਸ ਦੀ ਜਨਸੰਖਿਆ ਸਿਰਫ 6.7 ਕਰੋੜ ਹੈ। ਵਿਸ਼ਵ ਬੈਂਕ ਮੁਤਾਬਕ, ਭਾਰਤ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ 20 ਗੁਣਾ ਜ਼ਿਆਦਾ ਹੈ। ਵਿਸ਼ਵ ਬੈਂਕ ਗਲੋਬਲ ਇਕਨੌਮਿਕਸ ਪ੍ਰਾਸਪੈਕਟਸ ਰਿਪੋਰਟ ਮੁਤਾਬਕ, ਨੋਟਬੰਦੀ ਤੇ ਜੀਐਸਟੀ ਤੋਂ ਬਾਅਦ ਆਈ ਮੰਦੀ ਵਿੱਚੋਂ ਭਾਰਤ ਦਾ ਅਰਥਚਾਰਾ ਹਾਲੇ ਉੱਭਰ ਰਿਹਾ ਹੈ।
ਸਾਲ 2018 ਵਿੱਚ ਭਾਰਤ ਦਾ ਅਰਥਚਾਰਾ 7.3 ਫ਼ੀਸਦ ਦੇ ਵਾਧਾ ਦਰ ਤੇ ਅਗਲੇ ਸਾਲ 7.5 ਫ਼ੀਸਦ ਦੀ ਵਾਧਾ ਦਰ ਨਾਲ ਵਧੇਗਾ। ਰਿਪੋਰਟ ਤਿਆਰ ਕਰਨ ਵਾਲੇ ਵਿਸ਼ਵ ਬੈਂਕ ਦੇ ਨਿਰਦੇਸ਼ਕ ਅਹਿਯਾਨ ਕੋਸੇ ਨੇ ਕਿਹਾ ਕਿ ਭਾਰਤ ਦਾ ਅਰਥਚਾਰਾ ਮਜ਼ਬੂਤ ਹੈ। ਇਸ ਵਿੱਚ ਟਿਕਾਊ ਵਿਕਾਸ ਦੇਣ ਦੀ ਸਮਰੱਥਾ ਹੈ। ਅੰਦਾਜ਼ਾ ਹੈ ਕਿ ਸਾਲ 2032 ਤਕ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਸਕਦਾ ਹੈ। ਭਾਰਤ ਦਾ ਕੁੱਲ ਘਰੇਲੂ ਉਤਪਾਦ ਯਾਨੀ ਜੀਡੀਪੀ ਵੀ ਕਾਫੀ ਮਜ਼ਬੂਤ ਹੋਇਆ ਹਾ।
88

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.