Ad-Time-For-Vacation.png

ਪ੍ਰੰਪਰਾ

ਪ੍ਰੰਪਰਾ, ਇੱਕ ਨੀਂਦ ਦੀ ਗੋਲ਼ੀ ਹੈ ਜੋ ਜਾਗਣ ਨਹੀਂ ਦੇਂਦੀ, ਕੁੱਛ ਕਰਣ ਨਹੀਂ ਦੇਂਦੀ, ਇਹ ਸਾਡੀ ਪ੍ਰੰਪਰਾ ਹੈ ਇਸ ਦੇ ਸਾਹਮਣੇ ਹਥਿਆਰ ਸੁੱਟ ਦਿਉ, ਪ੍ਰੰਪਰਾ ਨਹੀਂ ਤੋੜੀ ਜਾ ਸਕਦੀ। ਪਰ ਸਿੱਖ ਵੀਚਾਰਧਾਰਾ ਤਾਂ ਪ੍ਰੰਪਰਾ ਨੂੰ ਚੈਲੰਜ, ਤਰਕ ਅਤੇ ਪ੍ਰੰਪਰਾ ਨੂੰ ਤੋੜਨ ਤੋਂ ਸ਼ੁਰੂ ਹੋਂਦੀ ਹੈ। ਗੁਰੂ ਨਾਨਕ ਬ੍ਰਾਹਮਣ ਦੇ ਜਨੇਉ ਨੂੰ ਤਰਕ ਕਰਦਾ ਹੈ ਅਤੇ ਖਾਨਦਾਨੀ ਪ੍ਰੰਪਰਾ ਨੂੰ ਤੋੜਦਾ ਹੈ। ਹਰਦੁਆਰ, ਕੁਰੁਕਸ਼ੇਤਰ, ਜਗੰਨਨਾਥਪੁਰੀ, ਮੱਕਾ, ਮਦੀਨਾ, ਜਿੱਥੇ ਜਾਂਦਾ ਹੈ, ਉਥੋਂ ਦੀਆਂ ਪ੍ਰੰਪਰਾ ਨੂੰ ਤਰਕ ਕਰਦਾ ਹੈ ਅਤੇ ਪ੍ਰੰਪਰਾ ਦੇ ਨਾਮ ਹੇਠ ਭੁਲੇਖਿਆਂ ਵਿੱਚ ਕੈਦ ਜਨਤਾ ਨੂੰ ਇਨ੍ਹਾਂ ਫੋਕੇ ਕਰਮਕਾਂਡਾਂ ਦੇ ਬੰਧਨ ਤੋੜਨ ਲਈ ਉਪਦੇਸ਼ ਕਰਦਾ ਹੈ।
ਪਰ ਅੱਜ ਗੁਰੂ ਨਾਨਕ ਦਾ ਸਿੱਖ ਅਖਵਾਉਣ ਵਾਲਾ ਪ੍ਰੰਪਰਾਵਾਂ ਦੀ ਕੈਦ ਵਿੱਚ ਫੜਫੜਾ ਰਿਹਾ ਹੈ। ਕਦੀ ਸੋਚਿਆ ਹੈ ਕਿ ਅੱਜ ਦਾ ਸਾਰਾ ਕਰਮਕਾਂਡ ਅਗਿਆਨਤਾ ਵੱਸ ਸਮਾਂ ਬੀਤਣ ਨਾਲ, ਸਾਡੀ ਪ੍ਰੰਪਰਾ ਬਣ ਗਿਆ ਹੈ ?
ਜੰਗਲ ਵਿਚ ਕੋਈ ਸਾਫ ਸਿੱਧਾ ਰਸਤਾ ਨਹੀਂ ਹੋਂਦਾ, ਪਗ ਡੰਡੀਆਂ ਵਿਚੋ ਲੰਘਦਿਆਂ ਕੰਡੇ ਚੁਭਦੇ ਹਨ, ਜ਼ਹਿਰੀਲੀਆਂ ਬੂਟੀਆਂ ਜਿਹਨਾ ਨਾਲ ਛੋਹ ਜਾਣਾ ਭੀ ਖਤਰਨਾਕ ਹੋਂਦਾ ਹੈ। ਹਰ ਪਾਸਿਓਂ ਮਾਰ ਖੋਰੇ ਜਾਨਵਰਾਂ ਦਾ ਖਤਰਾ। ਜੰਗਲ ਵਿਚੋਂ ਸਫਰ ਲੋਕ ਮਜਬੂਰੀ ਵਸ ਕਰਦੇ ਸਨ, ਜਦੋਂ ਹੋਰ ਸਾਧਨ ਨਹੀਂ ਸਨ, ਕਿਉਂਕਿ ਜੰਗਲਾਂ ਵਿਚ ਸਫਰ ਦੀਆਂ ਸਹੂਲਤਾਂ ਖਾਣ ਪੀਣ ਰਹਿਣ ਦੇ ਪ੍ਰਬੰਧ ਨਹੀਂ ਹੋਂਦੇ।
ਅੱਜ ਸਫਰ ਦੇ ਚੰਗੇ ਸਾਧਨ ਹਨ ਸੜਕਾਂ ਗਡੀਆਂ ਜਹਾਜ਼ ਸਫਰ ਦੀਆਂ ਸਾਰੀਆਂ ਸਹੂਲਤਾਂ ਰਸਤੇ ਵਿਚ ਹੀ ਮਿਲਦੀਆਂ ਹਨ, ਹੁਨ ਮਨੁੱਖ ਨੂੰ ਪੈਦਲ ਜੰਗਲਾਂ ਵਿਚ ਸਫਰ ਨਹੀਂ ਕਰਣਾ ਪੈਂਦਾ। ਦੇਖ ਰਿਹਾ ਹਾਂ ਸੰਸਾਰ ਬਦਲ ਗਿਆ, ਪਰ ਸੰਸਾਰ ਦੇ ਲੋਕ ਨਹੀਂ ਬਦਲੇ, ਕਿਉਂਕਿ ਮਨੁੱਖ ਦਾ ਜੀਵਨ ਸਫਰ ਜੰਗਲਾਂ ਤੋਂ ਸ਼ੁਰੂ ਹੋਇਆ ਹੈ, ਇਸਨੂੰ ਜੰਗਲ ਵਿੱਚ ਰਹਿਣ ਦਾ ਸੁਭਾਅ ਬਣ ਚੁਕਾ ਹੈ, ਜਾਂਗਲੀ ਹੋਣ ਕਰਕੇ ਜੰਗਲ ਵਿਚ ਹੀ ਰਹਿਣਾ ਚਾਹੁੰਦਾ ਹੈ, ਇਸ ਲਈ ਅੱਜ ਇਸਨੇ ਸੋਹਣੇ ਸੁੱਖਾਂ ਦੇ ਸਾਧਣ ਹੋਣ ਦੇ ਬਾਵਜੂਦ ਇਸ ਸੰਸਾਰ ਨੂੰ ਹੀ ਜੰਗਲ ਬਣਾ ਦਿਤਾ ਹੈ। ਹਰ ਕਿਸੇ ਨੂੰ ਹਰ ਪਾਸਿਓਂ ਜੀਵਨ ਲਈ ਖਤਰਾ, ਹਰ ਵਸਤੂ ਵਿਚ ਮਿਲਾਵਟ, ਜ਼ਹਿਰ ਭਰੇ ਨਸ਼ੇ, ਕੋਈ ਕਿਸੇ ਦਾ ਸਾਥੀ ਨਹੀਂ, ਰਿਸ਼ਤੇ ਟੁੱਟ ਰਹੇ ਨੇ, ਕਾਫਲੇ ਟੁੱਟ ਰਹੇ ਨੇ, ਮਨੁੱਖ ਮਨੁੱਖ ਲਈ ਹੀ ਖਤਰਨਾਕ ਜੰਗਲੀ ਜਾਨਵਰ ਬਣ ਚੁਕਾ ਹੈ। ਅੱਜ ਸੱਪ ਨਾਲੋਂ ਜ਼ਿਆਦਾ ਜ਼ਹਿਰੀਲਾ ਮਨੁੱਖ ਬਣ ਚੁਕਾ ਹੈ।
ਮੈਂ ਸੋਚਦਾ ਹਾਂ ਕਿ ਇਹ ਸੰਸਾਰ ਰੱਬ ਦਾ ਘਰ ਹੈ? ਗੁਰਬਾਣੀ- ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ || ਕੀ ਰੱਬ ਇਸੇ ਜੰਗਲ ਵਿੱਚ ਰਹਿੰਦਾ ਹੈ? ਕੁਛ ਲੋਕਾਂ ਨੇ ਜੰਗਲ ਵਿਚਲੇ ਖਤਰੇ ਅਤੇ ਇਕੱਲਤਾ ਨੂੰ ਰੌਣਕ ਵਿਚ ਬਦਲਣ ਲਈ ਦੇਹਧਾਰੀ ਗੁਰੂ ਸੰਤਾਂ ਸਾਧਾਂ ਨੂੰ ਸਾਥੀ ਬਣਾ ਕੇ ਅਪਣੀ ਰੌਣਕ ਲਾਈ ਹੋਈ ਹੈ, ਉਨ੍ਹਾਂ ਲਈ ਸੋਹਣੇ ਮੰਦਰ ਸੋਨੇ ਦੀਆਂ ਪਾਲਕੀਆਂ ਸਜਾ ਦਿਤੀਆਂ ਹਨ। ਭਲਾ ਸੋਚੋ ਗੁਰੂ ਜਿਹੜਾ ਰੱਬ ਤੋਂ ਵੱਖ ਹੋ ਹੀ ਨਹੀਂ ਸਕਦਾ, ਜੇ ੳਸਦਾ ਰੱਬ ਜੰਗਲ ਵਿੱਚ ਬੈਠਾ ਹੋਵੇ, ਤੇ ਗੁਰੂ ਸੋਹਣੇ ਮੰਦਰ ਅਤੇ ਸੋਨੇ ਦੀਆਂ ਪਾਲਕੀਆਂ ਵਿੱਚ ਬੈਠੇਗਾ। ਨਹੀਂ ਬਿਲਕੁਲ ਨਹੀਂ, ਗੁਰੂ ਆਖੇਗਾ ਪਹਿਲਾ ਮੇਰੇ ਰੱਬ ਦਾ ਘਰ ਸੰਸਾਰ ਜੰਗਲ ਤੋਂ ਮੰਦਰ ਬਣਾਓ, ਹਰ ਹਿਰਦਾ ਮੇਰੇ ਰਬ ਲਈ ਸੋਨੇ ਦੀ ਪਾਲਕੀ ਬਣਾਓ, ਫਿਰ ਮੇਰੀ ਤੁਹਾਡੀ ਕੋਈ ਬਾਤ ਬਣ ਸਕਦੀ ਹੈ।–: ਪ੍ਰੋ. ਦਰਸ਼ਨ ਸਿੰਘ ਖਾਲਸਾ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.