Ad-Time-For-Vacation.png

ਨਾਮਵਰ ਨਾਵਲਕਾਰ ਸ. ਜਰਨੈਲ ਸਿੰਘ ਸੇਖਾ ਤੀਜੇ ਪ੍ਰੀਤਮ ਸਿੰਘ ਬਾਸੀ ਅਵਾਰਡ ਨਾਲ ਸਨਮਾਨਿਤ

ਸਰੀ ਸ. ਪ੍ਰੀਤਮ ਸਿੰਘ ਬਾਸੀ ਯਾਦਗਾਰੀ ਐਵਾਰਡ ਪ੍ਰਦਾਨ ਕਰਨ ਦਾ ਸਮਾਰੋਹ ਇਥੋ’ ਦੇ ਲਵਲੀ ਰੈਸਟੋਰੈ’ਟ ਵਿੱਚ ਪੰਜ ਸਤੰਬਰ ਸੋਮਵਾਰ ਨੂਂੰ ਆਯੋਜਿਤ ਕੀਤਾ ਗਿਆ । ਇਹ ਪ੍ਰੋਗਰਾਮ ਬੀ.ਸੀ.ਕਲਚਰਲ ਫਾਉਂਡੇਸ਼ਨ ਵੱਲੋ’ ਕਰਵਾਇਆ ਗਿਆ। ਸਵਰਗੀ ਪਿਤਾ ਦੀ ਯਾਦ ਵਿੱਚ ਅਤੇ ਉਸਾਰੂ ਸਾਹਿਤ ਦੀ ਪਰਮੋਸ਼ਨ ਵਾਸਤੇ ਮੰਗਾ ਬਾਸੀ ਅਤੇ ਪਰਵਾਰ ਵੱਲੋ’ ਦਿੱਤਾ ਜਾਂਦਾ ਇਹ ਸਨਮਾਨ ਇਸ ਵਾਰ ਦਰਵੇਸ਼ ਸਾਹਿਤਕਾਰ ਸ: ਜਰਨੈਲ ਸਿੰਘ ਸੇਖਾਂ ਨੂੰ ਪਰਦਾਨ ਕੀਤਾ ਗਿਆ।

ਪ੍ਰਧਾਨਗੀ ਮੰਡਲ ਵਿੱਚ ਡਾ: ਐਸ.ਪੀ. ਸਿੰਘ ਸਾਬਕਾ ਵੀ.ਸੀ.ਗੁਰੂ ਨਾਨਕ ਦੇਵ ਯੂਨੀ: ਸ: ਜਰਨੈਲ ਸਿੰਘ ਸੇਖਾ, ਡਾ: ਰਘਬੀਰ ਸਿੰਘ ਸਿਰਜਨਾ, ਮੰਗਾ ਬਾਸੀ, ਮੋਹਨ ਗਿੱਲ ਅਤੇ ਸ਼ਾਇਰ ਨਦੀਮ ਪਰਮਾਰ ਸ਼ਾਮਿਲ ਹੋੲੇ ।

ਖਚਾਖਚ ਭਰੇ ਹਾਲ ਵਿੱਚ ਸ਼ਹਿਰ ਅਤੇ ਬਾਹਰੋ’ ਆਏ ਪਤਵੰਤਿਆਂ ਸਾਹਮਣੇ’ ਪ੍ਰੋਗਰਾਮ ਦੀ ਸ਼ੂਰੂਆਤ ਕਰਦਿਆਂ ਸ: ਜਰਨੈਲ ਸਿੰਘ ਚਿੱਤਰਕਾਰ ਨੇ ਸਭ ਨੂੰ ਜੀ ਆਖਿਆ । ਨਦੀਮ ਪਰਮਾਰ ਨੇ ਫਾੳਂੁਡੇਸ਼ਨ ਦੇ ਇਤਿਹਾਸ ਅਤੇ ਕਾਰਜਸ਼ੈਲੀ ਉੁੱਪਰ ਚਾਨਣਾਂ ਪਾਇਆ। ਇਸ ਉਪਰੰਤ ਸੇਖਾ ਸਾਹਿਬ ਨੇ ਆਪਣੇ’ ਸਾਹਿਤਕ ਜੀਵਨ ਦੇ ਆਰੰਭਕ ਸਮੇ’ ਅਤੇ ਮੁੱਖ ਮਹਿਮਾਨ ਡਾ: ਐਸ.ਪੀ. ਸਿੰਘ ਹੁਰਾਂ ਦੇ ਵੀ.ਸੀ. ਕਾਰਜਕਾਲ ਦੌਰਾਨ ਉਹਨਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।

‘ਦੁਨੀਆਂ ਕੈਸੀ ਹੋਈ’ ਸੇਖਾ ਸਾਹਿਬ ਦਾ ਪਹਿਲਾ ਨਾਵਲ ਸੀ, ਜਿਸ ਨੇ ਐਸ. ਪੀ. ਸਿੰਘ ਹੁਰਾਂ ਨੂੰ ਏੇਨਾਂ ਪਰਭਾਵਿਤ ਕੀਤਾ ਕਿ ਉਹ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਅਮੈ.ਏੇ. ਸਲੇਬਸ ਵਿੱਚ ਵੀ ਸ਼ਾਮਿਲ ਹੋਇਆ ਅਤੇ ਉੁਸ ਉੁੱਪਰ ਐ.ਫਿਲ ਵੀ ਕਰਵਾਈ ਗਈ। ਇਹ ਵੀ.ਸੀ. ਸਾਹਿਬ ਦੀ ਨਿਰਪੱਖ ਤੇ ਪਾਰਖੂ ਨਜ਼ਰ ਦਾ ਪਰਮਾਣ ਸੀ।

ਪ੍ਰਸਿੱਧ ਵਿਦਵਾਨ ਡਾ: ਰਘਬੀਰ ਸਿੰਘ ਸਿਰਜਣਾਂ ਨੇ ਇਸ ਨਾਵਲ ਅਤੇ ਪਰਵਾਸ ਦੇ ਕਾਰਨਾਂ ਦੀਆਂ ਮਜ਼ਬੂਰੀਆਂ ਬਾਰੇ ਭਰਪੂਰ ਚਾਨਣਾਂ ਪਾਇਆ। ਡਾ: ਰਘਬੀਰ ਸਿੰਘ ਹੁਰਾਂ ਦੀ ਰਹਿਨੁਮਾਈ ਹੇਠ ਹੀ ਇਸ ਨਾਵਲ ਉਪਰ ਪੰਜਾਬੀ ਯੂਨੀ: ਵਿੱਚ ਪੀ.ਐਚ.ਡੀ ਹੋਈ।

ਮੁੱਖ ਮਹਿਮਾਨ ਡਾ: ਐਸ. ਪੀ.ਸਿੰਘ ਹੁਰਾਂ ਆਪਣੇ’ ਮਹੱਤਵ ਪੂਰਨ ਭਾਸ਼ਨ ਦੌਰਾਨ ਪ੍ਰਵਾਸੀ ਸਾਹਿਤ ਅਤੇ ਸਾਹਿਤਕਾਰਾਂ ਦੇ ਉਭਾਰ ਵਿੱਚ ਆਪਣੀ ਨਿਸਵਾਰਥ ਕਾਰਜਸ਼ੈਲੀ ਦਾ ਜ਼ਿਕਰ ਕੀਤਾ ਅਤੇ ਸੇਖਾ ਸਾਹਬ ਦੇ ਸਾਹਿਤਕ ਯੋਗਦਾਨ ਦੀ ਸ਼ਲਾਘਾ ਕੀਤੀ।

ਇਸ ਉਪਰੰਤ ਮੰਗਾ ਬਾਸੀ, ਪਰਵਾਰ ਅਤੇ ਪ੍ਰਧਾਨਗੀ ਮੰਡਲ ਵੱਲੋ’ ਸ: ਜਰਨੈਲ ਸਿੰਘ ਸੇਖਾ ਨੂਂੰ ਐਵਾਰਡ ਦਿੱਤਾ ਗਿਆ।

ਬੀ.ਸੀ.ਕਲਚਰਲ ਫਾਉਂ: ਵੱਲੋ’ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ।

ਕੁਝ ਵਿਸ਼ੇਸ਼ ਬੁਲਾਰਿਆਂ ਜਿਹਨਾਂ ਵਿੱਚ ਮੋਹਨ ਗਿੱਲ,ਇੰਦਰਜੀਤ ਕੌਰ ਸਿੱਧੂ, ਮੈਡਮ ਬਰਾੜ,ਸੁਖਵੰਤ ਹੁੰਦਲ ,ਪ੍ਰਿਥੀਪਾਲ ਸਿੰਘ ਸੋਹੀ, ਨਛੱਤਰ ਬਰਾੜ ਅਤੇ ਸਟੂਡਿਉੁ ਸੈਵਨ ਤੋ’ ਕਵਿੰਦਰ ਚਾਂਦ ਨੇ ਸੇਖਾ ਸਾਹਬ ਨੂੰ ਮੁਬਾਰਕਬਾਦ ਦਿੱਤੀ । ਸ: ਜਰਨੈਲ ਸਿੰਘ ਆਰਟਿਸਟ ਨੇ ਸਹਿਜ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ||

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.