Ad-Time-For-Vacation.png

ਤੂਫਾਨ ਦੇ ਲਪੇਟੇ ਨਾਲ ਬੰਦਾ ਅਮਰੀਕੀ ਤੋਂ ਪਹੁੰਚਿਆ ਰੂਸ

ਮਾਸਕੇ: ਗਲਤੀ ਨਾਲ ਸਰਹੱਦ ਪਾਰ ਕਰਦਿਆਂ ਅਮਰੀਕੀ ਨਾਗਰਿਕ ਨੂੰ ਰੂਸ ਦੇ ਬਾਰਡਰ ਗਾਰਡਸ ਨੇ ਹਿਰਾਸਤ ‘ਚ ਲੈ ਲਿਆ। ਅਮਰੀਕਾ ਦੇ ਜੌਨ ਮਾਰਟਿਨ ਅਲਾਸਕਾ ਦੀ ਯੂਕੋਨ ਨਦੀ ‘ਚ ਕਿਸ਼ਤੀ ਚਲਾ ਰਹੇ ਸਨ। ਉਹ ਆਪਣੀ ਕਿਸ਼ਤੀ ਤੋਂ ਥੋੜ੍ਹੀ ਦੂਰ ਹੀ ਗਏ ਸਨ ਕਿ ਅਚਾਨਕ ਮੌਸਮ ਖਰਾਬ ਹੋ ਗਿਆ। ਅਜਿਹੇ ‘ਚ ਬਿਨਾਂ ਕਿਸੇ ਜਾਣਕਾਰੀ ਦੇ ਜੌਨ ਅਮਰੀਕਾ ਤੇ ਰੂਸ ਦਰਮਿਆਨ ਸਥਿਤ ਬੈਰਿੰਗ ਸਮੁੰਦਰ ‘ਚ ਭਟਕ ਗਏ। ਤਕਰੀਬਨ ਦੋ ਹਫਤੇ ਬਾਅਦ ਜਦੋਂ ਉਨ੍ਹਾਂ ਸਮੁੰਦਰ ਕਿਨਾਰੇ ਪੈਰ ਰੱਖਿਆ ਤਾਂ ਉਨ੍ਹਾਂ ਨੂੰ ਬਾਰਡਰ ਗਾਰਡਸ ਨੇ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਜੌਨ ਨੂੰ ਅੰਦਾਜ਼ਾ ਹੋਇਆ ਕਿ ਉਹ ਅਮਰੀਕਾ ਨਹੀਂ ਸਗੋਂ ਰੂਸ ਦੀ ਧਰਤੀ ‘ਤੇ ਹੈ।
ਰੂਸ ਦੇ ਵਿਦੇਸ਼ ਮੰਤਰੀ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਬਾਰਡਰ ਪੁਲਿਸ ਨੇ ਜੌਨ ਮਾਰਟਨ ਨੂੰ ਚੁਕੋਤਕਾ ਸੂਬੇ ਦੇ ਲਵਰੇਂਤਿਆ ‘ਤੋਂ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਅਮਰੀਕੀ ਦੂਤਾਵਾਸ ਨੂੰ ਖ਼ਬਰ ਕਰ ਦਿੱਤੀ ਗਈ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਮੁਤਾਬਕ ਛੇਤੀ ਹੀ ਸਥਾਨਕ ਅਧਿਕਾਰੀ ਜੌਨ ਮਾਰਟਨ ਨੂੰ ਚਪਕੋਤਕਾ ਦੀ ਰਾਜਧਾਨੀ ਅਨਾਦਿਰ ਪਹੁੰਚਾ ਦੇਣਗੇ। ਅਮਰੀਕੀ ਦੂਤਾਵਾਸ ਨੇ ਵੀ ਜੌਨ ਨੂੰ ਆਪਣੇ ਦੇਸ਼ ਪਹੁੰਚਾਉਣ ਲਈ ਹਰ ਸੰਭਵ ਮਦਦ ਦੀ ਗੱਲ ਕਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.