Ad-Time-For-Vacation.png

ਡੇਰਾਬੱਸੀ ‘ਚ ਦਲਿਤ ਪਰਿਵਾਰ ਦੀ ਔਰਤ ਨੂੰ ਪਿੰਡ ‘ਚ ਅੱਧਨੰਗੀ ਕਰ ਕੇ ਘੁਮਾਇਆ

ਪੁਲਿਸ ਨੇ ਤਿੰਨ ਔਰਤਾਂ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਕੀਤਾ ਮਾਮਲਾ ਦਰਜ

ਡੇਰਾਬੱਸੀ,: ਡੇਰਾਬੱਸੀ ਨਗਰ ਕੌਂਸਲ ਤਹਿਤ ਪੈਂਦੇ ਪਿੰਡ ਮੀਰਪੁਰ ਦੇ ਗਧੀਲੇ ਬਿਰਾਦਰੀ ਵਾਲੇ ਮਹੁੱਲੇ ‘ਚ ਦਲਿਤ ਪਰਿਵਾਰ ਨਾਲ ਮਾਰਕੁੱਟ ਤੇ ਪਰਿਵਾਰ ਦੀ 50 ਸਾਲਾ ਔਰਤ ਨੂੰ ਕੱਪੜੇ ਉਤਾਰ ਪਿੰਡ ‘ਚ ਘੁਮਾਉਣ ਤੇ ਉਸ ਦੀ ਵੀਡੀਓ ਬਣਾਉਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੇ ਵੀਡੀਓ ਆਪਣੇ ਕਬਜ਼ੇ ‘ਚ ਲੈ ਕੇ ਤਿੰਨ ਔਰਤਾਂ ਸਣੇ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਦਰਅਸਲ ਪੀੜਤਾ ਪਰਿਵਾਰ ਦਾ ਪੁੱਤਰ ਇਕ ਨਾਬਾਲਿਗ ਕੁੜੀ ਨੂੰ ਭਜਾ ਕੇ ਲੈ ਗਿਆ ਸੀ। ਲੜਕੀ ਪਰਿਵਾਰ ਨੇ ਲੜਕੇ ਦੇ ਮਾਪਿਆਂ ਅਤੇ ਭਰਾ ਨੂੰ ਬੰਦੀ ਬਣਾ ਕੇ ਮਾਰਕੁੱਟ ਕੀਤੀ। ਤਿੰਨਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਥਾਣਾ ਮੁਖੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਪੀੜਤਾਂ ਦੇ ਬਿਆਨ ‘ਚ ਨਾਮਜ਼ਦ ਤਿੰਨ ਔਰਤਾਂ ਸਮੇਤ ਸੱਤ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 354, 354ਬੀ, 341, 323 ਅਤੇ 506 ਤਹਿਤ ਮਾਮਲਾ ਦਰਜ ਕਰਕੇ ਵੀਡੀਓ ਜ਼ਬਤ ਕਰ ਲਈ ਹੈ।ਦੂਜੇ ਪਾਸੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਨਾਬਾਲਿਗ ਲੜਕੀ ਦੇ ਗਹਿਣਿਆਂ ਅਤੇ ਪੈਸੇ ਸਮੇਤ ਭਜਾ ਕੇ ਲੈ ਜਾਣ ਦੀ ਸ਼ਿਕਾਇਤ ਬਾਅਦ ‘ਚ ਦਰਜ ਕਰਵਾਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.