Ad-Time-For-Vacation.png

ਜੇ ਸਰਕਾਰ ਨੇ ਇਨਸਾਫ਼ ਨਾ ਦਿੱਤਾ ਤਾਂ ਖ਼ਾਲਸਾ ਪੰਥ ਇਨਸਾਫ਼ ਲੈਣਾ ਜਾਣਦਾ ਹੈ : ਜਥੇਦਾਰ ਮੰਡ,ਦਾਦੂਵਾਲ

ਬਰਗਾੜੀ 1 ਅਗਸਤ (ਬਘੇਲ ਸਿੰਘ ਧਾਲੀਵਾਲ,ਜੱਸਾ ਸਿੰਘ ਮਾਣਕੀ)- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿੱਚ 62 ਦਿਨਾਂ ਤੋ ਚੱਲ ਰਹੇ ਇਨਸਾਫ ਮੋਰਚੇ ਤੋਂ ਪ੍ਰੈਸ ਨਾਲ ਗੱਲ ਕਰਦਿਆਂ ਭਾਈ ਮੰਡ ਨੇ ਕਿਹਾ ਕਿ ਸਰਕਾਰ ਬਹਿਬਲ ਗੋਲੀ ਕਾਂਡ ਦੀ ਜਾਂਚ ਸੀਬੀਆਈ ਨੂੰ ਦੇ ਕੇ ਖੂਹ ਚ ਇੱਟ ਸੁੱਟਣ ਵਾਲੀ ਗੱਲ ਕੀਤੀ ਹੈ ਜਿਸ ਨੂੰ ਪੰਥ ਨੇ ਉਸ ਦਿਨ ਹੀ ਰੱਦ ਕਰ ਦਿੱਤਾ ਸੀ। ਉਹਨਾਂ ਕੈਪਟਨ ਸਰਕਾਰ ਨੂੰ ਸਿੱਧਾ ਸੁਆਲ ਕਰਦਿਆਂ ਕਿਹਾ ਕਿ ਕੀ ਤੁਹਾਨੂੰ ਇਹ ਨਹੀ ਪਤਾ ਕਿ ਕਿਸ ਦੇ ਕਹਿਣ ਤੇ ਗੋਲੀ ਚਲਾਈ ਗਈ ਸੀ ਤੇ ਕੀਹਨੇ ਗੋਲੀ ਚਲਾਈ ਸੀ, ਕੌਣ ਦੋਸ਼ੀ ਨੇ ਇਸ ਸਾਰੇ ਘਟਨਾਕ੍ਰਮ ਦੇ ? ਜਦੋਂ ਸਾਰਾ ਕੁੱਝ ਚਿੱਟੇ ਦਿਨ ਵਾਂਗ ਸਾਫ ਹੋ ਚੁੱਕਾ ਹੈ,ਫਿਰ ਸੀਬੀਆਂਈ ਕਾਹਦੀ ਜਾਂਚ ਕਰੇਗੀ? ਉਹਨਾਂ ਕਿਹਾ ਕਿ ਜੇਕਰ ਤੁਹਾਡੀ ਸਰਕਾਰ ਇਨਸਾਫ ਨਹੀ ਦਿੰਦੀ ਤਾਂ ਕੋਈ ਗੱਲ ਨਹੀ,ਹੁਣ ਪੰਥ ਇਕੱਠਾ ਹੋ ਰਿਹਾ ਹੈ, ਇਨਸਾਫ ਅਪਣੇ ਆਪ ਲੈ ਲਵੇਗਾ।ਦਿੱਲੀ ਤੋਂ ਨਵੰਬਰ 1984 ਦੀ ਨਸਲਕੁਸ਼ੀ ਦੇ ਪੀੜਤਾਂ ਦੇ ਵੱਡੇ ਜਥੇ ਦੇ ਰੂਪ ਚ ਆਏ ਬਾਬੂ ਸਿੰਘ ਦੁਖੀਆ ਨੇ 84 ਤੋ ਹੁਣ ਤੱਕ ਹੋਈ ਬੇਇਨਸਾਫੀ ਵਿੱਚ ਬਾਦਲਕਿਆਂ ਅਤੇ ਕਾਂਗਰਸ ਦੀ ਮਿਲੀ ਭੁਗਤ ਨੂੰ ਵਿਸਥਾਰ ਨਾਲ ਦੱਸ ਕੇ ਸੱਚ ਨੰਗ ਕੀਤਾ। ਉਹਨਾਂ ਕਿਹਾ ਕਿ ਪੰਜਾਬ ਚ ਸਿੱਖਾਂ ਦਾ ਰਾਜ ਹੋਵੇ ਤੇ ਸਾਨੂੰ ਇਨਸਾਫ ਲੈਣ ਲਈ ਮੋਰਚੇ ਲਾਉਣੇ ਪੈਣ ਇਸ ਤੋ ਸਰਮਨਾਕ ਹੋਰ ਕੀ ਹੋ ਸਕਦਾ ਹੈ।ਮੋਰਚੇ ਦੀ ਸਟੇਜ ਦੀ ਜੁੰਮੇਵਾਰੀ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਜਗਦੀਪ ਸਿੰਘ ਭੁੱਲਰ ਨੇ ਨਿਭਾਈ।ਆਈਆਂ ਸੰਗਤਾਂ ਦਾ ਧੰਨਵਾਦ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.