ਡਿਜੀਟਲ ਡੈਸਕ, ਨਵੀਂ ਦਿੱਲੀ : ਜਾਗਰਣ ਨਿਊ ਮੀਡੀਆ ਦੇ ਸੀਈਓ ਭਰਤ ਗੁਪਤਾ ਨੂੰ ਦ ਇੰਟਰਨੈਸ਼ਨਲ ਨਿਊਜ਼ ਮੀਡੀਆ ਐਸੋਸੀਏਸ਼ਨ ਦੇ ਦੱਖਣੀ ਏਸ਼ਿਆਈ ਡਵੀਜ਼ਨ ਦਾ ਖੇਤਰੀ ਪ੍ਰਧਾਨ ਚੁਣਿਆ ਗਿਆ ਹੈ। ਉਹ HD ਮੀਡੀਆ ਲਿਮਟਿਡ ਦੇ ਐਮਡੀ ਤੇ ਸੀਈਓ ਪ੍ਰਵੀਨ ਸੋਮੇਸ਼ਵਰ ਦੀ ਜਗ੍ਹਾ ਲੈਣਗੇ। ਜਾਗਰਣ ਨਿਊ ਮੀਡੀਆ ਜਾਗਰਣ ਪ੍ਰਕਾਸ਼ਨ ਲਿਮਟਿਡ ਦੀ ਡਿਜੀਟਲ ਬ੍ਰਾਂਚ ਹੈ। ਜੋ ਕਿ ਪ੍ਰਿੰਟ, ਰੇਡੀਓ, ਆਊਟਡੋਰ ਤੇ ਡਿਜੀਟਲ ‘ਚ ਕਾਰੋਬਾਰ ਚਲਾਉਂਦੀ ਹੈ। ਇਹ ਲੀਡਰਸ਼ਿਪ ਤਬਦੀਲੀ INMA ਵੱਲੋਂ ਆਪਣੀ ਸਾਲਾਨਾ ਕਾਰੋਬਾਰੀ ਮੀਟਿੰਗ ਦੌਰਾਨ ਕਰਵਾਈਆਂ ਗਈਆਂ ਹਾਲੀਆ ਚੋਣਾਂ ਦਾ ਹਿੱਸਾ ਸੀ। ਜਿੱਥੇ ਇੰਟਰਨੈਸ਼ਨਲ ਬੋਰਡ ‘ਚ ਨਵੇਂ ਅਧਿਕਾਰੀ ਅਤੇ ਖੇਤਰੀ ਨਿਰਦੇਸ਼ਕ ਨਿਯੁਕਤ ਕੀਤੇ ਗਏ। ਟੀਮ ਇੰਟਰਨੈਸ਼ਨਲ ਨਿਊਜ਼ ਮੀਡੀਆ ਐਸੋਸੀਏਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ ਅਰਲ ਜੇ. ਵਿਲਕਿਨਸਨ ਦੀ ਅਗਵਾਈ ਲਈ ਧੰਨਵਾਦੀ ਹੈ।

INMA ਇੰਟਰਨੈਸ਼ਨਲ ਬੋਰਡ ਦੀਆਂ ਹੋਰ ਖੇਤਰੀ ਚੇਅਰਮੈਨਾਂ ‘ਚ ਪੈਟੇਰੀ ਪੁਤਕਿਰੰਤਾ, ਸਾਨੋਮਾ ਮੀਡੀਆ ਫਾਈਨਲੈਂਡ, ਹੇਲਸਿੰਕੀ, ਫਿਨਲੈਂਡ ਸ਼ਾਮਲ ਹਨ। ਇਸ ਦੇ ਨਾਲ ਹੀ ਪਾਬਲੋ ਡੇਲੂਕਾ, ਡਾਇਰੈਕਟਰ ਡੀ ਆਸੁੰਥੋਸ ਇਨਫੋਬੇਈ ਬਿਊਨਸ ਆਇਰਸ, ਸੀਏਬੀਏ, ਅਰਜਨਟੀਨਾ ਸ਼ਾਮਲ ਹਨ।

ਭਰਤ ਗੁਪਤਾ ਨੇ ਸਨਮਾਨ ‘ਤੇ ਕਹੀ ਇਹ ਗੱਲ

ਨਿਯੁਕਤੀ ਤੋਂ ਖੁਸ਼ ਹੋ ਕੇ ਜਾਗਰਣ ਨਿਊ ਮੀਡੀਆ ਦੇ ਸੀਈਓ ਭਰਤ ਗੁਪਤਾ ਨੇ ਕਿਹਾ, “ਮੈਂ INMA ਵਿਖੇ ਦੱਖਣੀ ਏਸ਼ੀਆ ਡਿਵੀਜ਼ਨ ਦੇ ਪ੍ਰਧਾਨ ਦੀ ਭੂਮਿਕਾ ਸੰਭਾਲਣ ਤੇ ਭਵਿੱਖ ਬਾਰੇ ਆਲਮੀ ਸੰਵਾਦ ‘ਚ ਯੋਗਦਾਨ ਪਾਉਣ ਲਈ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੇਰਾ ਮੁੱਖ ਫੋਕਸ ਡਿਜੀਟਲ ਨਿਊਜ਼ ਕੰਪਨੀਆਂ ਲਈ ਪ੍ਰਭਾਵ ਤੇ ਸਥਿਰਤਾ ਨੂੰ ਵਧਾਉਣਾ ਹੋਵੇਗਾ। ਸਾਡੀਆਂ ਸੰਸਥਾਵਾਂ ਦੇ ਅੰਦਰ ਸੱਭਿਆਚਾਰ ਦੇ ਨਿਰਮਾਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।