ਫ਼ਤਹਿਗੜ੍ਹ ਸਾਹਿਬ : ਇਹ ਬਹੁਤ ਹੀ ਗੰਭੀਰ ਗੱਲ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੇਕਰ ਬਾਦਲ ਤੇ ਬਾਗੀ ਧੜਿਆ ਨੂੰ ਕੌਮ ਜਾਂ ਸ਼੍ਰੋਮਣੀ ਅਕਾਲੀ ਦਲ ਸਮਝਕੇ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੇ ਅਮਲ ਕਰਵਾਉਦੇ ਹਨ, ਫਿਰ ਤਾਂ ਜਥੇਦਾਰ ਸਾਹਿਬਾਨ ਦੀ ਨਜਰ ਵਿਚ ਇਹ ਦੋਵੇ ਦਾਗੋ ਦਾਗ ਹੋਏ ਧੜਿਆ ਦੇ ਆਗੂ ਹੀ ਪੰਥ ਹਨ। ਜਦਕਿ ਅੱਜ ਖ਼ਾਲਸਾ ਪੰਥ ਦੀ ਕੁੱਲ ਗਿਣਤੀ ਦਾ 85-90% ਹਿੱਸਾ ਇਨ੍ਹਾਂ ਦੋਵੇ ਕੌਮ ਦੇ ਦਾਗੀ ਹੋਏ ਧੜਿਆ ਨੂੰ ਪੂਰਨ ਰੂਪ ਵਿਚ ਦੁਰਕਾਰ ਚੁੱਕਾ ਹੈ। ਜਿਸ ਨੂੰ ਬੀਤੇ ਸਮੇ ਵਿਚ ਹੋਈਆ ਤਿੰਨੇ ਜਮਹੂਰੀ ਚੋਣਾਂ ਦੇ ਨਤੀਜਿਆ ਨੇ ਪ੍ਰਤੱਖ ਕਰ ਦਿੱਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਅਤੇ ਜਥੇਦਾਰ ਸਾਹਿਬਾਨ ਵੱਲੋ ਉਪਰੋਕਤ 2 ਧੜਿਆ ਨੂੰ ਇਕੱਤਰ ਕਰਕੇ ਭਰਤੀ ਸੁਰੂ ਕਰਵਾਉਦੇ ਦੇ ਹੁਕਮ ਤੇ ਅਮਲ ਤਾਂ ਖ਼ਾਲਸਾ ਪੰਥ ਦਾ ਕੁਝ ਵੀ ਨਹੀ ਸਵਾਰਦੇ। ਜੇਕਰ ਸਮੁੱਚੇ ਖ਼ਾਲਸਾ ਪੰਥ ਪੰਜਾਬ ਤੇ ਸਿੱਖ ਕੌਮ ਨੂੰ ਦਰਪੇਸ ਆ ਰਹੇ ਸਭ ਮਸਲਿਆ ਦਾ ਹੱਲ ਕਰਨ ਦੀ ਇੱਛਾ ਸ਼ਕਤੀ ਤੇ ਤਾਂਘ ਹੈ, ਫਿਰ ਜਥੇਦਾਰ ਸਾਹਿਬਾਨ ਨੂੰ ਕੌਮ ਦੇ ਵੱਡੇਰੇ ਹਿੱਤਾ ਨੂੰ ਮੁੱਖ ਰੱਖਕੇ ਚਾਹੀਦਾ ਹੈ ਕਿ ਉਹ ਦਾਗੋ ਦਾਗ ਹੋਏ ਦੋਵੇ ਧੜਿਆ ਦਾ ਏਕਾ ਕਰਵਾਉਣ ਤੇ ਭਰਤੀ ਕਰਵਾਉਣ ਦੀ ਪ੍ਰਕਿਰਿਆ ਦੀ ਬਜਾਇ ਸਮੁੱਚੇ ਖਾਲਸਾ ਪੰਥ ਵਿਚ ਵਿਚਰ ਰਹੇ ਸਭ ਧੜਿਆ ਨੂੰ ਇਕ ਕਰਨ ਦੀ ਨਜਰ ਨਾਲ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਚੇਹਰੇ ਨੂੰ ਉਜਾਗਰ ਤੇ ਮਜਬੂਤ ਕਰਨ ਹਿੱਤ ਇਸ ਮਹਾਨ ਮੀਰੀ ਪੀਰੀ ਦੇ ਤਖਤ ਤੋ ਕੌਮੀ ਜਿੰਮੇਵਾਰੀਆ ਨਿਭਾਉਣ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


