Ad-Time-For-Vacation.png

ਗੁਰੂ ਸਾਹਿਬ ਦੀ ਬੇਅਦਬੀ ਬਨਾਮ ਸੰਘ ਆਗੂ ਤੇ ਹਮਲਾ…

ਜਸਪਾਲ ਸਿੰਘ ਹੇਰਾਂ

ਆਖ਼ਰ ੳੂਠ ਪਹਾੜ ਦੇ ਥੱਲੇ ਆ ਹੀ ਗਿਆ। ਜਲੰਧਰ ‘ਚ ਕਿਸੇ ਨੇ ਸੰਘ ਦੇ ਸੀਨੀਅਰ ਆਗੂ ਬ੍ਰਿਗੇਡੀਅਰ (ਰਿਟ.) ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਦਿੱਤੀਆਂ। ਉਹ ਗੰਭੀਰ ਹਾਲਤ ‘ਚ ਇਸ ਸਮੇਂ ਲੁਧਿਆਣਾ ਦੇ ਦਿਆਨੰਦ ਹਸਪਤਾਲ ‘ਚ ਵੈਟੀਲੇਂਟਰ ਤੇ ਹਨ। ਸੰਘ ਆਗੂ ਤੇ ਹਮਲੇ ਤੋਂ ਬਾਅਦ ਨਾਗਪੁਰ ਤਖ਼ਤ ਹਿੱਲ ਗਿਆ ਹੈ। ਉਸ ਵੱਲੋਂ ਪੰਜਾਬ ਸਰਕਾਰ ਭਾਵ ਬਾਦਲ ਨੂੰ ਸਖ਼ਤ ਹਿਦਾਇਤਾਂ ਭੇਜੀਆਂ ਗਈਆਂ ਹਨ ਕਿ ਗਗਨੇਜਾ ਤੇ ਕਾਤਲਾਨਾ ਹਮਲਾ ਕਰਨ ਵਾਲੇ ਜਲਦੀ ਤੋਂ ਜਲਦੀ ਫੜੇ ਜਾਣ। ਭਗਵਾਂ ਬ੍ਰਿਗੇਡ ਦੇ ਗੁੱਸੇ ਨੇ ਬਾਦਲਾਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਪੁਲਿਸ ਮੁਖੀ ਸਮੇਤ ਸਾਰਾ ਪੁਲਿਸ ਬਲ ਗਗਨੇਜੇ ਦੇ ਹਮਲਾਵਰਾਂ ਦੀ ਭਾਲ ‘ਚ ਲੱਗ ਗਿਆ ਹੈ। ਚੰਡੀਗੜ ਦੀ ਥਾਂ ਪੁਲਿਸ ਦਾ ਹੈਡਕੁਆਟਰ ਜਿਵੇਂ ਜਲੰਧਰ ਤਬਦੀਲ ਹੋ ਗਿਆ ਲੱਗਦਾ ਹੈ ਬਾਦਲ ਪਿਉ ਪੁੱਤ ਤੁਰੰਤ ਲੁਧਿਆਣਾ ਹਸਪਤਾਲ ਵੱਲ ਭੱਜੇ। ਉਧਰ ਭਾਜਪਾ ਨੂੰ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿੱਤੀ ਹੱਥੋਂ ਨਿਕਲ ਚੁੱਕੀ ਜਾਪਣ ਲੱਗ ਪਈ ਹੈ। ਅਸੀਂ ਭਾਵੇਂ ਕਿਸੇ ਤਰਾਂ ਦੀ ਵੀ ਹਿੰਸਕ ਕਾਰਵਾਈ ਦੇ ਹਾਮੀ ਨਹੀਂ। ਪ੍ਰੰਤੂ ਭਾਜਪਾ, ਭਗਵਾਂ ਬ੍ਰਿਗੇਡ ਤੇ ਬਾਦਲਾਂ ਨੂੰ ਇਹ ਚੇਤਾ ਜ਼ਰੂਰ ਕਰਵਾਉਣਾ ਚਾਹੁੰਦੇ ਹਾਂ ਕਿ ਇਕ ਹਮਲਾ 14 ਮਹੀਨੇ ਪਹਿਲਾ ਸਿੱਖਾਂ ਲਈ ”ਪ੍ਰਗਟ ਗੁਰਾਂ ਦੀ ਦੇਹਿ” ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਇਆ ਸੀ ਤੇ ਫ਼ਿਰ ਗੁਰੂ ਸਾਹਿਬ ਤੇ ਗੁਰਬਾਣੀ ਤੇ ਨਿਰੰਤਰ 71 ਹਮਲੇ ਵੱਖ-ਵੱਖ ਥਾਵਾਂ ਤੇ ਹੋਏ। ਪੂਰਾ ਪੰਜਾਬ 14 ਦਿਨ ਸੜਕਾਂ ਤੇ ਆ ਕੇ ਬੈਠ ਗਿਆ ਸੀ। ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਦੇ ਉਲਟਾ ਪੁਲਿਸ ਦੀਆਂ ਗੋਲੀਆਂ ਚੱਲੀਆਂ। ਸਿੰਘ ਸ਼ਹੀਦ ਹੋਏ। ਉਦੋਂ ਨਾ ਤਾਂ ਭਾਜਪਾ ਨੂੰ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿੱਤੀ ਹੱਥੋਂ ਨਿਕਲ ਚੁੱਕੀ ਜਾਪੀ ਸੀ ਅਤੇ ਨਾ ਹੀ ਪੰਥਕ ਅਖਵਾਉਂਦੀ ਬਾਦਲ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਈ ਸੀ। ਉਸਨੂੰ ਤਾਂ ਖ਼ੁਦ ਵੱਲੋਂ ਥਾਪੇ ਜਸਟਿਸ ਜ਼ੋਰਾ ਸਿੰਘ ਦੀ ਜਾਂਚ ਰਿਪੋਰਟ 40 ਦਿਨ ਲੰਘ ਜਾਣ ਦੇ ਬਾਵਜੂਦ ਹਾਲੇਂ ਤੱਕ ਲਿਫ਼ਾਫੇ ‘ਚੋਂ ਕੱਢਣ ਦਾ ਸਮਾਂ ਨਹੀਂ ਮਿਲਿਆ। ਇਕ ਪਾਸੇ ਗੁਰੂ ਸਾਹਿਬ ਤੇ ਹੁੰਦੇ ਹਮਲਿਆਂ ਨੂੰ ਸਰਕਾਰ ਅਣਗੌਲਿਆ, ਅਣਦੇਖਿਆ ਕਰ ਛੱਡਦੀ ਹੈ। ਦੂਜੇ ਪਾਸੇ ਇਕ ਧਿਰ ਦੇ ਆਗੂ ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਸਮੁੱਚਾ ਪ੍ਰਸ਼ਾਸਨ ਹਿੱਲ ਜਾਂਦਾ ਹੈ। ਅਸੀਂ ਸਮਝਦੇ ਹਾਂ ਕਿ ਇਸ ਤੋਂ ਬਾਅਦ ਸਿੱਖ ਨੌਜਵਾਨਾਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਜਲੰਧਰ ‘ਚ ਇਸ ਹਿੰਸਕ ਘਟਨਾ ਤੋਂ ਪਹਿਲਾ ਇਨਾਂ ਹਿੰਦੂਵਾਦੀ ਜਾਨੂੰਨੀ ਜਥੇਬੰਦੀਆਂ ਨੇ ਨੇੜਲੇ ਸ਼ਹਿਰ ਫਗਵਾੜਾ ‘ਚ ਜਾਣਬੁੱਝ ਕੇ ਮੁਸਲਿਮ ਜਥੇਬੰਦੀਆਂ ਨਾਲ ਪੰਗਾ ਲਿਆ ਸੀ।

ਜੰਮੂ-ਕਸ਼ਮੀਰ ਦੇ ਹਾਲਤ ਨਿਰੰਤਰ ਵਿਗੜਦੇ ਜਾ ਰਹੇ ਹਨ। ਉਥੇ ਸੁਰੱਖਿਆ ਦਸਤਿਆਂ ਦਾ ਜ਼ੁਲਮ-ਜ਼ੁਲਮ ਸਿਖ਼ਰਾਂ ਤੇ ਹੈ। ਅਸੀਂ ਆਖ਼ਰ ਭਾਜਪਾ ਨੂੰ ਇਹ ਜ਼ਰੂਰ ਪੁੱਛਣਾ ਚਹਾਂਗੇ ਕਿ ਅੱਜ ਜਦੋਂ ਸੇਕ ਉਸਦੇ ਘਰ ਪੁੱਜਾ ਹੈ ਤਾਂ ਉਸਨੂੰ ਪੰਜਾਬ ਦੇ ਪੰਜਾਬ ਦੇ ਅਮਨ-ਕਾਨੂੰਨ ਦੀ ਵਿਗੜੀ ਹਾਲਤ ਤੁਰੰਤ ਚੇਤੇ ਆ ਗਈ। ਪ੍ਰੰਤੂ ਜਦੋਂ ਨਿੱਤ-ਦਿਨ ਪੰਜਾਬ ‘ਚ ਗੁਰੂ ਸਾਹਿਬ ਤੇ ਗੁਰਬਾਣੀ ਦੀ ਨਿਰੰਤਰ ਬੇਅਦਬੀ ਹੁੰਦੀ, ਉਦੋਂ ਉਹ ਚੁੱਪ ਕਿਉਂ ਰਹੀ? ਅੱਗ ਬਿਗਾਨੇ ਘਰ ”ਬੈਸੰਤਰ” ਹੀ ਦਿੱਸਦੀ ਹੁੰਦੀ ਹੈ। ਨਸ਼ਿਆਂ ਦੇ ਮੁੱਦੇ ਤੇ ਉਹ ਬਾਦਲ ਸਰਕਾਰ ਨੂੰ ਸੁਰੱਖਿਆ ਛਤਰੀ ਅੱਜ ਤੱਕ ਕਿਉਂ ਦੇਈ ਬੈਠੀ ਹੈ? ਧੱਕਾ ਤਾਂ ਧੱਕਾ ਹੀ ਹੁੰਦਾ ਹੈ, ਚਾਹੇ ਕਿਸੇ ਨਾਲ ਹੋਵੇ। ਵੇਖਣ ਵਾਲੀ ਗੱਲ ਹੈ, ਜਿਹੜੀ ਬਾਦਲ ਸਰਕਾਰ ਪਿਛਲੇ 14 ਮਹੀਨਿਆਂ ਤੋਂ ਗੁਰੂ ਸਾਹਿਬ ਦੇ ਚੋਰਾਂ ਤੇ ਕਾਤਲਾਂ ਨੂੰ ਨਹੀਂ ਲੱਭ ਸਕੀ, ਗੋਲੀ ਚਲਾ ਕੇ 2 ਸਿੰਘ ਸ਼ਹੀਦ ਕਰਨ ਵਾਲੇ ਵਰਦੀਧਾਰੀ ਪੁਲਿਸ ਵਾਲਿਆ ਤੇ ਪਰਚਾ ਦਰਜ ਨਹੀਂ ਕਰ ਸਕੀ, ਉਹ ਇਕ ਨਿੱਕਰ ਵਾਲੇ ਤੇ ਗੋਲੀ ਚਲਾਉਣ ਵਾਲਿਆਂ ਨੂੰ ਕਿੰਨੇ ਘੰਟਿਆਂ ‘ਚ ਫੜਦੀ ਹੈ? ਦੋਸ਼ੀ ਫੜੇ ਜਾਣੇ ਚਾਹੀਦੇ ਹਨ, ਪ੍ਰੰਤੂ ਸਾਰੇ ਹੀ, ਬਿਨਾਂ ਕਿਸੇ ਭੇਦ-ਭਾਵ ਦੇ। ਪ੍ਰੰਤੂ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਦੀ ਬੇਅਦਬੀ ਇਕ ਸਾਜ਼ਿਸ ਅਧੀਨ ਕਰਵਾਈ ਗਈ ਸੀ, ਜਿਸ ‘ਚ ਸਰਕਾਰ ਤੇ ਸਰਕਾਰ ਨੂੰ ਕਠਪੁੱਤਲੀ ਵਾਗੂੰ ਨਚਾਉਣ ਵਾਲੀਆਂ ਤਾਕਤਾਂ ਖ਼ੁਦ ਸ਼ਾਮਲ ਸਨ, ਇਸ ਲਈ ਅੱਜ ਤੱਕ ਦੋਸ਼ੀ ਨਹੀਂ ਫੜੇ ਗਏ। ਅਸੀਂ ਪਹਿਲਾ ਵੀ ਵਾਰ-ਵਾਰ ਯਾਦ ਕਰਵਾਇਆ ਕਿ ਬਾਦਲਕੇ ਸੱਤਾ ਪ੍ਰਾਪਤੀ ਲਈ ਕੁਝ ਵੀ ਕਰ ਸਕਦੇ ਹਨ। ਪੰਜਾਬ ਦੇ ਅਮਨ-ਚੈਨ ਨੂੰ ਵੀ ਲਾਂਬੂੰ ਲਾ ਸਕਦੇ ਹਨ, ਇਸ ਲਈ ਉਨਾਂ ਤੋਂ ਕੋਈ ਵੀ ਆਸ ਰੱਖੀ ਜਾ ਸਕਦੀ ਹੈ, ਇਸਨੂੰ ਭਾਜਪਾ ਵੀ ਥੋੜਾ ਧਿਆਨ ‘ਚ ਰੱਖੇ। ਬਾਕੀ ਕੋਈ ਨਿਰਪੱਖ ਸੁਪਰੀਮ ਕੋਰਟ ਦੇ ਜੱਜਾਂ ਦੀ ਜਾਂਚ ਸਾਰਾ ਕੁੱਝ ਸਾਫ਼ ਕਰ ਸਕਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.