Ad-Time-For-Vacation.png

ਖਾਲਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸ਼ਹੀਦ ਭਾਈ ਗੁਰਜੰਟ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਸਮੁੱਚੀਆਂ ਪੰਥਕ ਜੱਥੇਬੰਦੀਆਂ ਇਕਜੁਟ ਹੋਣ ਕੇ ਸੰਘਰਸ਼ ਲੜ੍ਹਨ : ਪੰਥਕ ਆਗੂ
ਬਾਘਾਪੁਰਾਣਾ,:-(ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਵਿੱਢੇ ਧਰਮਯੁਧ ਮੋਰਚੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਅਤੇ ਹੋਰ ਸਾਥੀ ਸਿੰਘਾਂ ਦਾ ਸ਼ਹੀਦੀ ਦਿਹਾੜਾ ਸ਼ਹੀਦ ਭਾਈ ਗੁਰਜੰਟ ਸਿੰਘ ਦੇ ਜੱਦੀ ਗ੍ਰਹਿ ਵਿਖੇ ਮਨਾਇਆ ਗਿਆ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਦੇ ਕੀਰਤਨ ਕੀਤਾ। ਭਾਈ ਦਵਿੰਦਰ ਸਿੰਘ ਹਰੀਏਵਾਲ ਦੇ ਜੱਥੇ, ਸਿੱਖ ਫੁਲਵਾੜੀ ਜੱਥਾ ਡਾਲਾ ਦੀਆਂ ਬੱਚੀਆਂ ਅਤੇ ਹੋਰਨਾਂ ਜੱਥਿਆ ਨੇ ਸ਼ਹੀਦ ਭਾਈ ਗੁਰਜੰਟ ਸਿੰਘ ਦੇ ਜੀਵਨ ਬਾਰੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਜੱਥੇਦਾਰ ਤਖਤ ਸ੍ਰੀ ਕੇਸਗ੍ਹੜ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਕਿਹਾ ਕਰਦੇ ਸਨ ਕਿ ‘ਜੇਕਰ ਤੁਸੀ ਅਨੰਦਪੁਰ ਸਾਹਿਬ ਦਾ ਮਤਾ ਲੈਣਾ ਤਾਂ ਪਹਿਲਾ ਅਨੰਦਪੁਰ ਸਾਹਿਬ ਆਪ ਆਓ ਭਾਵ ਕਿ ਖੰਡੇ-ਬਾਟੇ ਦੀ ਪਾਉਲ ਲਉ ਤੇ ਗੁਰੂ ਵਾਲੇ ਬਣੋ’ ਇਸ ਲਈ ਅਸੀ ਜੇਕਰ ਸ਼ਹੀਦਾ ਨੂੰ ਸੱਚੀ ਸ਼ਰਧਾਜਲੀ ਦੇਣੀ ਹੈ ਤਾਂ ਬਾਣੀ-ਬਾਣੇ ਨਾਲ ਜੁੜ ਕੇ ਨਿਤਨੇਮ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਸ਼ਹੀਦ ਹੋਏ ਸਿੰਘਾਂ ਦੇ ਸੁਪਨਾ ਸਕਾਰ ਕਰ ਸਕਾਂਗੇ। ਜਿਨ੍ਹਾਂ ਚਿਰ ਧਰਤੀ ‘ਤੇ ਚੰਦ ਸੂਰਜ ਤਾਰੇ ਰਹਿਣਗੇ ਉਨ੍ਹਾਂ ਚਿਰ ਸ਼ਹੀਦ ਭਾਈ ਗੁਰਜੰਟ ਸਿੰਘ ਵਰਗੇ ਯੋਧਿਆਂ ਦੀ ਯਾਦ ਤਾਜਾ ਰਹੇਗੀ। ਉਨ੍ਹਾਂ ਸਮੁੱਚੀਆਂ ਸਿੱਖ ਜੱਥੇਬੰਦੀਆਂ ਨੂੰ ਅਪੀਲ ਕੀਤੀ ਏਕਤਾ ‘ਚ ਹੀ ਬਲ ਹੈ ਜੇਕਰ ਆਪਾਂ ਕੁਝ ਪਾਉਣਾ ਹੈ ਏਕਤ ਹੋਣੀ ਜਰੂਰੀ ਹੈ।
ਭਾਈ ਹਰਪਾਲ ਸਿੰਘ ਚੀਮਾ ਪ੍ਰਧਾਨ ਦਲ ਖਾਲਸਾ,ਪ੍ਰੋ: ਮਹਿੰਦਰਪਾਲ ਸਿੰਘ ਸੀਨੀਅਰ ਆਗੂ ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ,ਸਰਬਜੀਤ ਸਿੰਘ ਘੁੰਮਾਣ ਦਲ ਖਾਲਸਾ,ਗਗਨਦੀਪ ਸਿੰਘ ਭੁੱਲਰ ਹੁਰਾਂ ਨੇ ਕਿਹਾ ਕਿ ਖਾਲਸਤਾਨ ਦੀ ਪ੍ਰਾਪਤੀ ਕਰਨ ਲਈ ਹੁਣ ਤੱਕ ਹਜਾਰਾਂ ਨੋਜਵਾਨਾਂ ਨੇ ਕੁਰਬਾਨੀਆਂ ਕੀਤੀਆਂ 1947 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੁੱਟ ਕੇ ਆਰਥਿਕਤਾ ਤਬਾਹ ਕਰਨ ਦੀ ਕੋਸਿਸ਼ ਕੀਤੀ ਗਈ ਜੇਕਰ ਸ਼ਹੀਦ ਭਾਈ ਗੁਰਜੰਟ ਸਿੰਘ ਅਤੇ ਹੋਰ ਖਾੜਕੂ ਸਿੰੰਘ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਾ ਸੋਧਦੇ ਤਾਂ ਐਸਵਾਈਐਲ ਨਹਿਰ ਜਿਸ ਦਾ ਪਾਣੀ ਹਰਿਆਣੇ ਨੂੰ ਜਾਣਾ ਸੀ ਉਹ ਬਣ ਜਾਣੀ ਸੀ। ਇਹ ਖਾੜਕੂ ਸਿੰਘਾਂ ਦੀਆਂ ਕੁਰਬਾਨੀਆਂ ਕਾਰਨ ਹੀ ਪੰਜਾਬ ਦੀ ਕਿਸਾਨੀ ਦਾ ਬਚਾਅ ਹੋ ਸਕਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਰਹੀ ਹੈ ਅਤੇ ਇਸਦਾ ਜੋਰ ਸਿੱਖ ਕੌਮ ਨੂੰ ਖਤਮ ਕਰਨ ‘ਤੇ ਹੀ ਲੱਗਿਆ ਹੋਇਆ ਹੈ ਜਿਸ ਤੋਂ ਸੁਚੇਤ ਹੋ ਕਿ ਖਾਲਸਤਾਨ ਦੀ ਗੱਲ ਕਰਨ ਵਾਲੇ ਭਾਈ ਸਿਮਰਜੀਤ ਸਿੰਘ ਮਾਨ ਦਾ ਸਾਥ ਦਿਉ ਤਾਂ ਹੀ ਸਿੱਖਾਂ ਨੂੰ ਆਪਣਾ ਵੱਖਰਾ ਕੌਮੀ ਘਰ ਖਾਲਸਤਾਨ ਮਿਲ ਸਕੇ।

ਪੰਜਾਬੀ ਮਾਂ ਬੋਲੀ ਦੇ ਪ੍ਰਧਾਨ ਲੱਖਾ ਸਿੰਘ ਸਿਧਾਣਾ ਨੇ ਕਿਹਾ ਕਿ ਸਿੱਖ ਕੌਮ ‘ਤੇ ਹਰ ਪਾਸਿਉਂ ਸਾਜਿਸ ਤਹਿਤ ਹਮਲੇ ਹੋ ਰਹੇ ਹਨ ਇਸੇ ਕਰਕੇ ਹੀ ਸਾਜਿਸ਼ ਤਹਿਤ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ‘ਚ ਨਕਾਮ ਰਹੀਆਂ ਹਨ।ਉਨ੍ਹਾਂ ਸਿੱਖ ਕੌਮ ਦੀਆਂ ਸਮੁੱਚੀਆਂ ਸਿਖ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਚਾਹੇ ਉਨ੍ਹਾਂ ਦੇ ਵਚਾਰਕ ਮਤਭੇਦ ਹੋਣ ਪਰ ਬੇਅਦਬੀ ਮਾਮਲੇ ‘ਚ ਇੱਕਜੁਟ ਹੋ ਕੇ ਗੁਰੁ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਈਆਂ ਜਾ ਸਕਣ। ਗੁਰੂ ਕਾ ਲੰਗਰ ਅਤੁਟ ਵਰਤਿਆਂ। ਇਸ ਸਮੇਂ ਸ਼ਹੀਦ ਭਾਈ ਗੁਰਜੰਟ ਸਿੰਘ ਦੀ ਮਾਤਾ ਅਤੇ ਸ਼ਹੀਦ ਪਰਿਵਾਰਾਂ ਨੂੰ ਜੱਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਪ੍ਰਮੁੱਖ ਆਗੂਆਂ ਵੱਲੋਂ ਸਨਮਾਨਤ ਕੀਤਾ ਗਿਆ। ਅੱਤ ਦੀ ਗਰਮੀ ਦੇ ਬਾਵਯੂਦ ਸ਼ਹੀਦੀ ਸਮਾਗਮ ‘ਚ ਵੱਡੀ ਗਿਣਤੀ ‘ਚ ਪੁੱਜੀਆਂ ਸੰਗਤਾਂ ਦਾ ਭਾਈ ਬਲਵੰਤ ਸਿੰਘ ਬੁੱਧ ਸਿੰਘ ਵਾਲਾ ਅਤੇ ਸਮਸ਼ੇਰ ਸਿੰਘ ਡਾਗੀਆਂ ਨੇ ਧੰਨਵਾਦ ਕੀਤਾ। ਸ਼ਹੀਦੀ ਸਮਾਗਮ ਵਿੱਚ ਦੋ ਨਿੱਕੇ ਭਜੰਗੀ ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੀਆਂ ਸੁੰਦਰ ਟੀ ਸਰਟਾਂ ਪਾਈਆਂ ਹੋਈਆਂ ਸਨ ਜੋ ਖਿੱਚ ਦਾ ਕੇਂਦਰ ਬਣੇ ਰਹੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.