Ad-Time-For-Vacation.png

ਕੈਨੇਡਾ ‘ਚ ਭਾਰਤੀ ਮੂਲ ਦੇ ਜੋੜੇ ਨਾਲ ਨਸਲੀ ਵਿਤਕਰਾ, ਗੋਰੇ ਨੇ ਕਿਹਾ- ”ਪਹਿਲਾਂ ਮੈਂ ਤੇਰਾ ਬੱਚਾ ਮਾਰਾਂਗਾ”

ਟਾਰਾਂਟੋ :- ਕੈਨੇਡਾ ਦੇ ੳਂਟਾਰੀੳ ‘ਚ ਭਾਰਤੀ ਮੂਲ ਦੇ ਜੋੜੇ ਨਾਲ ਨਸਲੀ ਵਿਤਕਰੇ ਦੀ ਘਟਨਾ ਸਾਹਮਣੇ ਆਈ ਹੈ। ਜਿਸ ਦੀ ਵੀਡੀੳ ਨੂੰ ਭਾਰਤੀ ਜੋੜੇ ਨੇ ਫੇਸਬੁੱਕ ਅਤੇ ਯੂਟਿਊਬ ‘ਤੇ ਪਾਇਆ ਹੈ। ਦਰਅਸਲ ਇਹ ਭਾਰਤੀ ਜੋੜਾ ਇਕ ੳਂਟਾਰੀੳ ਦੇ ਵਾਲਮਾਰਟ ਸੁਪਰਸੈਂਟਰ ਦੀ ਪਾਰਕਿੰਗ ਵਿਚ ਸ਼ਾਪਿੰਗ ਕਰਕੇ ਵਾਪਸ ਆ ਰਹੇ ਸਨ ਕਿ ਉਹ 47 ਸਾਲਾ ਡੇਲ ਰੋਬਰਟਸਨ ਗੋਰੇ ਦੀ ਸਿਲਵਰ ਰੰਗੀ ਐਸਯੂਵੀ ਸਾਹਮਣੇ ਆ ਗਏ ਤੇ ਜਿਸ ਕਾਰਨ ਉਸ ਗੋਰੇ ਨੇ ਭਾਰਤੀ ਜੋੜੇ ‘ਤੇ ਨਸਲੀ ਟਿੱਪਣੀ ਕੀਤੀ। ਉਸਨੇ ਕਿਹਾ ਕਿ ਉਹ ਆਪਣੇ ਦੇਸ਼ ਮੁੜ ਜਾਣ। ਜਦੋਂ ਭਾਰਤੀ ਮਹਿਲਾ ਇਸ ਸਾਰੀ ਘਟਨਾ ਦਾ ਵੀਡੀੳ ਬਣਾਉਣ ਲੱਗ ਗਈ ਤਾਂ ਗੋਰੇ ਨੇ ਆਪਣੀ ਗੱਡੀ ਮਹਿਲਾ ਦੇ ਉਪਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਜਿਸਨੂੰ ਵੀਡੀੳ ਵਿਚ ਵੀ ਸਾਫ ਸਾਫ ਦੇਖਿਆ ਜਾ ਸਕਦਾ ਹੈ। ਜਿਸਤੋਂ ਬਾਅਦ ਗੋਰੇ ਨੇ ਮਹਿਲਾ ਦੇ ਘਰਵਾਲੇ ਨੂੰ ਕਿਹਾ ਕਿ ਉਹ ਕੈਨੇਡੀਅਨ ਨਹੀਂ ਹੈ। ਮਹਿਲਾ ਦੇ ਘਰਵਾਲੇ ਨੇ ਕਿਹਾ ਕਿ ਉਹ ਕੈਨੇਡੀਅਨ ਸਿਟੀਜ਼ਨ ਹੈ ਅਤੇ ਉਹ ਇਸ ਤਰ੍ਹਾਂ ਨਹੀਂ ਬੋਲ ਸਕਦਾ। ਪਰ ਗੋਰੇ ਨੇ ਕਿਹਾ ਕਿ ਉਹ ਪਰੂਵ ਕਰੇ ਕਿ ਉਹ ਕੈਨੇਡੀਅਨ ਹੈ। ਇਥੇ ਹੀ ਬਸ ਨਹੀਂ , ਗੋਰੇ ਨੇ ਭਾਰਤੀ ਜੋੜੇ ਦੇ ਬੱਚੇ ਨੂੰ ਮਾਰਨ ਦੀ ਧਮਕੀ ਦਿੱਤੀ ਤੇ ਕਿਹਾ ਕਿ ਉਹ ਤੁਹਾਨੂੰ ਪਸੰਦ ਨਹੀਂ ਕਰਦਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਨਸਲੀ ਭੇਦਭਾਵ ਕਰਨ ਵਾਲੇ ਗੋਰੇ ਨੂੰ ਪੁਲਿਸ ਨੇ ਮਾਰਨ ਦੀ ਧਮਕੀ ਦੇਣ ਦੇ ਅਧਾਰ ‘ਤੇ ਗ੍ਰਿਫਤਾਰ ਕਰ ਲਿਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.