Ad-Time-For-Vacation.png

ਕੇਰਲ ਵਿਚ ਲੱਗੇ ‘ਜੈ ਹੋ ਪੰਜਾਬ’ ਦੇ ਨਾਅਰੇ, ਸੁਣ ਕੇ ਭਾਵੁਕ ਹੋਏ ਕੈਪਟਨ

ਪੰਜਾਬ ਸਰਕਾਰ ਵੱਲੋਂ ਕੇਰਲਾ ਵਿਚ ਹੜ੍ਹ ਕਾਰਨ ਬਿਪਤਾ ਮਾਰੇ ਲੋਕਾਂ ਲਈ ਭੇਜੀ ਰਾਹਤ ਸਮਗਰੀ ਉਤੇ ਇਥੋਂ ਦੇ ਲੋਕਾਂ ਵੱਲੋਂ ਵਿਸ਼ੇਸ਼ ਉਤਸ਼ਾਹ ਵਿਖਾਇਆ ਗਿਆ ਹੈ। ਇਸ ਸਬੰਧੀ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਕੇਰਲਾ ਦੇ ਲੋਕ ਟਰੱਕਾਂ ਵਿਚੋਂ ਰਾਹਤ ਸਮਗਰੀ ਉਤਾਰਦੇ ਹੋਏ ‘ਜੈ ਹੋ ਪੰਜਾਬ’ ਦੇ ਨਾਅਰੇ ਲਾ ਰਹੇ ਹਨ। ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੇਰਲ ਦੇ ਹੜ੍ਹ ਪੀੜਤ ਲੋਕਾਂ ਲਈ ਰਾਹਤ ਸਬੰਧੀ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਹੁੰਗਾਰੇ ਵਿੱਚ ਕੇਰਲ ਦੇ ਲੋਕਾਂ ਵੱਲੋਂ ਵਿਖਾਏ ਗਏ ਅਥਾਹ ਸ਼ੁਕਰਾਨੇ ਨੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਭਾਵੁਕ ਕਰ ਦਿੱਤਾ ਹੈ ਅਤੇ ਇਸ ਗੱਲ ਨੇ ਉਨ੍ਹਾਂ ਦੇ ਦਿਲ ਨੂੰ ਬੁਰੀ ਤਰ੍ਹਾਂ ਛੂਹ ਲਿਆ ਹੈ।ਪੰਜਾਬ ਦੇ ਹੱਕ ‘ਚ ਨਾਅਰੇ ਲਾਉਂਦੇ ਹੋਏ ਕੇਰਲ ਦੇ ਲੋਕਾਂ ਦੀਆਂ ਸਾਹਮਣੇ ਆਈਆਂ ਵੀਡਿਓਜ਼ ਸਬੰਧੀ ਮੁੱਖ ਮੰਤਰੀ ਨੇ ਉਕਤ ਟਵੀਟ ਕੀਤਾ। ਪੰਜਾਬ ਸਰਕਾਰ ਵੱਲੋਂ ਭੇਜੀ ਗਈ ਰਾਹਤ ਸਮਗਰੀ ਦੇ ਬਕਸੇ ਪ੍ਰਾਪਤ ਕਰਦੇ ਹੋਏ ਕੇਰਲ ਦੇ ਲੋਕ ਭਾਰੀ ਉਤਸ਼ਾਹ ‘ਚ ਵੀਡੀਓ ਵਿੱਚ ਪੰਜਾਬ ਦੇ ਹੱਕ ‘ਚ ਨਾਅਰੇ ਲਾਉਂਦੇ ਦਿਖਾਈ ਦੇ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਕੇਰਲ ਦੇ ਹੜ੍ਹ ਪੀੜਤਾਂ ਲਈ ਸਾਡੇ ਛੋਟੇ ਜਿਹੇ ਯੋਗਦਾਨ ਵਾਸਤੇ ਕੇਰਲ ਦੇ ਲੋਕਾਂ ਵੱਲੋਂ ਦਿਖਾਏ ਅਥਾਹ ਸ਼ੁਕਰਾਨੇ ਕਾਰਨ ਮੈਂ ਬਹੁਤ ਭਾਵੁਕ ਹੋ ਗਿਆ ਹਾਂ ਅਤੇ ਅਸੀਂ ਪੰਜਾਬੀ ਰਾਹਤ ਅਤੇ ਵਸੇਬੇ ਵਿੱਚ ਸਹਾਇਤਾ ਲਈ ਆਪਣੀਆਂ ਵੱਧ ਤੋ ਵੱਧ ਕੋਸ਼ਿਸ਼ਾਂ ਕਰਦੇ ਰਹਾਂਗੇ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਛੋਟੇ ਜਿਹੇ ਯਤਨਾਂ ਪ੍ਰਤੀ ਕੇਰਲ ਦੇ ਲੋਕਾਂ ਵੱਲੋਂ ਕੀਤੀ ਗਈ ਸਰਾਹਨਾ ਦੇ ਕਾਰਨ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਨਿਮਰ ਮਹਿਸੂਸ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫ਼ਤੇ ਹੜ੍ਹਾਂ ਦੇ ਕਾਰਨ ਬੁਰੀ ਪ੍ਰਭਾਵਿਤ ਹੋਏ ਕੇਰਲਾ ਲਈ 10 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਸੀ ਜਿਸ ਵਿਚੋਂ 5 ਕਰੋੜ ਰੁਪਏ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਤਬਦੀਲ ਕਰ ਦਿੱਤੇ ਗਏ ਹਨ। ਇਹ ਰਾਸ਼ੀ ਪੰਜਾਬ ਦੇ ਮੁੱਖ ਮੰਤਰੀ ਦੇ ਰਾਹਤ ਫੰਡ ਵਿਚੋਂ ਤਬਦੀਲ ਕੀਤੀ ਗਈ ਹੈ। ਬਾਕੀ ਰਾਸ਼ੀ ਦੀ ਰਾਹਤ ਸਮਗਰੀ ਕੇਰਲ ਨੂੰ ਹਵਾਈ ਫ਼ੌਜ ਦੇ ਜਹਾਜ਼ਾਂ ਰਾਹੀਂ ਭੇਜੀ ਜਾ ਰਹੀ ਹੈ। ਇਸ ਰਾਹਤ ਸਮਗਰੀ ਵਿੱਚ ਮੁੱਖ ਤੌਰ ‘ਤੇ ਖਾਣ-ਪੀਣ ਵਾਲੇ ਪੂਰੀ ਤਰ੍ਹਾਂ ਤਿਆਰ ਪਦਾਰਥ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.