ਗੁਰਦਾਸਪੁਰ: ਗੁਰਦਾਸਪੁਰ ਵਿਚ ਕਾਂਗਰਸ ਦੇ ਰੋਸ ਪ੍ਰਦਰਸ਼ਨ ਦੇ ਦੌਰਾਨ ਪਾਰਟੀ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਦੇ ਹੀ ਇੱਕ ਵਰਕਰ ਨੂੰ ਥੱਪੜ ਜੜ ਦਿੱਤਾ। ਇਹ ਘਟਨਾ ਕੈਪਟਨ ਅਮਰਿੰਦਰ ਦੇ ਪਹੁੰਚਨ ਤੋਂ ਪਹਿਲਾਂ ਵਾਪਰੀ। ਕਾਂਗਰਸ ਲੀਡਰਾਂ ਵਿਚ ਇਹ ਲੜਾਈ ਸਟੇਜ ‘ਤੇ ਬੈਠਣ ਨੂੰ ਲੈ ਕੇ ਹੋਈ।
ਜਦੋਂ ਸਟੇਜ ਤੇ ਬੈਠਕ ਨੂੰ ਲੈ ਕੇ ਕਾਂਗਰਸ ਸੇਵਾ ਦਲ ਈ.ਐਸ. ਗੁਲਾਟੀ ਅਤੇ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਰੰਧਾਵਾ ਆਪਸ ਵਿਚ ਲੜ ਪਏ। ਇਸ ਦੌਰਾਨ ਹੀ ਸੁਖਜਿੰਦਰ ਰੰਧਾਵਾ ਨੇ ਗੁਲਾਟੀ ਨੂੰ ਥਪੜ ਜੜ ਦਿੱਤਾ। ਇਸ ਦੌਰਾਨ ਸੇਵਾ ਦਲ ਦੀਆਂ ਮਹਿਲਾਂ ਲੀਡਰਾਂ ਦੀ ਵੀ ਕੁੱਟ ਮਾਰ ਕੀਤੀ ਗਈ।