Ad-Time-For-Vacation.png

ਇਕ ਹੋਰ ਵਿਅਕਤੀ ਨੇ ਖ਼ੁਦ ਨੂੰ ਦਸਮ ਪਿਤਾ ਦਾ ਪੁਨਰ ਜਨਮ ਦਸਿਆ

ਕੋਟਕਪੂਰਾ, (ਗੁਰਿੰਦਰ ਸਿੰਘ): ਸੌਦਾ ਸਾਧ ਵਲੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੀ ਹਰਕਤ ਨੇ ਪੰਜਾਬ ਨੂੰ ਲਾਂਬੂ ਲਾ ਕੇ ਰੱਖ ਦਿਤਾ ਤੇ ਅਜੇ ਤਕ ਸਕੇ ਭਰਾਵਾਂ ‘ਚ ਵੰਡੀਆਂ ਪੈਣ ਵਾਲੀਆਂ ਖ਼ਬਰਾਂ ਪੜ੍ਹਨ-ਸੁਨਣ ਨੂੰ ਮਿਲ ਰਹੀਆਂ ਹਨ। ਹੁਣ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਕਲਾਂ ਦੇ ਵਸਨੀਕ ਇਕ ਵਿਅਕਤੀ ਨੇ ਖ਼ੁਦ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁਨਰ ਜਨਮ ਦਰਸਾ ਕੇ ਨਵਾਂ ਵਿਵਾਦ ਖੜਾ ਕਰ ਦਿਤਾ ਹੈ।

ਅਮਰਜੀਤ ਸਿੰਘ ਜੀਤਾ ਮੌੜ ਨਾਂਅ ਦੇ ਵਿਅਕਤੀ ਨੇ ਅਪਣੇ ਨਾਲ ਸੰਪਰਕ ਕਰਨ ਲਈ 98881-89771 ਅਤੇ 98881-89441 ਮੋਬਾਈਲ ਨੰਬਰ ਵੀ ਜਾਰੀ ਕੀਤੇ ਹਨ ਪਰ ਉਹ ਬੰਦ ਆ ਰਹੇ ਹਨ। ਜੀਤਾ ਮੌੜ ਵਲੋਂ ਵੰਡੇ ਗਏ ਇਸ਼ਤਿਹਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ ਜਿਸ ‘ਚ ਉਹ ਲਿਖਦਾ ਹੈ, ‘ਪਿਛਲੇ ਸਾਲ 28 ਦਸੰਬਰ 2015 ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸ਼ਹਾਦਤ ਦੇ ਦਿਨ ਮੇਰੇ ਮਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੀ ਜੋਤ ਜਗਾਈ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁਨਰ ਜਨਮ ਦਸਿਆ। ਉਸ ਦਿਨ ਤੋਂ ਲੈ ਕੇ ਹੁਣ ਤਕ ਗੁਰੂ ਜੀ ਮੇਰੇ ਨਾਲ ਗੱਲਾਂ ਕਰ ਰਹੇ ਹਨ ਤੇ ਸੱਭ ਕੁੱਝ ਦੱਸ ਰਹੇ ਹਨ। ਮੈਨੂੰ ਗੁਰੂ ਜੀ ਦੀ ਹਰ ਗੱਲ ਸਮਝ ਆ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ। ਮੈਂ ਕੋਈ ਧਰਮ ਦਾ ਠੇਕੇਦਾਰ ਜਾਂ ਸਾਧੂ-ਸੰਤ ਪਖੰਡੀ ਨਹੀਂ ਬਣਨਾ ਚਾਹੁੰਦਾ, ਮੈਂ ਗੱਦੀ ‘ਤੇ ਗੁਰੂ ਜੀ ਦੇ ਹੁਕਮ ਨਾਲ ਬੈਠ ਰਿਹਾ ਹਾਂ ਜਿਸ ਕਿਸੇ ਦੇ ਮਨ ‘ਚ ਇਸ ਗੱਲ ਨੂੰ ਲੈ ਕੇ ਕੋਈ ਵਹਿਮ ਜਾਂ ਭੁਲੇਖਾ ਹੋਵੇ ਤਾਂ ਉਹ ਮੇਰੇ ਨਾਲ ਸਿੱਧੀ ਗੱਲ ਕਰ ਸਕਦਾ ਹੈ।’ ਉਕਤ ਪਰਚੇ ‘ਚ ਹੋਰ ਵੀ ਬਹੁਤ ਕੁੱਝ ਲਿਖਿਆ ਗਿਆ ਹੈ ਜਿਸ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ। ਇਸ ਦੇ ਪ੍ਰਤੀਕਰਮ ਵਜੋਂ ਕਈ ਇਨਕਲਾਬੀ ਪੁਸਤਕਾਂ ਦੇ ਰਚੇਤਾ ਪ੍ਰੋ. ਇੰਦਰ ਸਿੰਘ ਘੱਗਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਪੁਲੀਸ ਪ੍ਰਸ਼ਾਸਨ ਇਸ ਸਮੱਸਿਆ ਨੂੰ ਸੁਲਝਾਉਣ ਲਈ ਸੂਝਬੂਝ ਤੋਂ ਕੰਮ ਲਵੇ ਤਾਕਿ ਕੋਈ ਵਿਵਾਦ ਖੜਾ ਨਾ ਹੋਵੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.