ਨਵੀਂ ਦਿੱਲੀ, (ਏਜੰਸੀ)-ਦੁਨੀਆ ਦੀ ਦਿੱਗਜ਼ ਈ ਕਾਮਰਸ ਕੰਪਨੀ ਅਮੇਜ਼ੋਨ ਦੇ ਸੀ. ਈ. ਓ. ਜੇਫ ਬੋਜੋਸ ਨੇ ਅਮੀਰੀ ਦੇ ਮਾਮਲੇ ‘ਚ ਇਤਿਹਾਸ ਰਚ ਦਿੱਤਾ ਹੈ। ਉਹ ਆਧੁਨਿਕ ਇਤਿਹਾਸ ਦੇ ਸਭ ਤੋਂ ਅਮੀਰ ਸ਼ਖ਼ਸ ਬਣ ਗਏ ਹਨ। ਜੇਫ ਬੇਜੋਸ ਦੀ ਕੁਲ ਸੰਪਤੀ 150 ਅਰਬ ਡਾਲਰ ਦੇ ਨੇੜੇ ਪੁੱਜ ਗਈ ਹੈ। ਜੇਫ ਬੇਜੋਸ ਨੂੰ ਲੋਕ ਅਮੇਜ਼ੋਨ ਦੇ ਸੰਸਥਾਪਕ ਦੇ ਰੂਪ ‘ਚ ਜਾਣਦੇ ਹਨ ਪਰ ਉਹ 15 ਤੋਂ ਜ਼ਿਆਦਾ ਕੰਪਨੀਆਂ ਦੇ ਮਾਲਕ ਹਨ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਦੀ ਸੂਚੀ ‘ਚ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਉਨ੍ਹਾਂ ਤੋਂ ਪਿੱਛੇ ਹਨ। ਗੇਟਸ ਦੀ ਕੁਲ ਸੰਪਤੀ 95.5 ਬਿਲਿਅਨ ਡਾਲਰ ਹੈ। ਇਸ ਦੇ ਬਾਅਦ ਤੀਜੇ ਨੰਬਰ ‘ਤੇ ਵਾਰੇਨ ਬਫੇ ਹਨ, ਜਿਨ੍ਹਾਂ ਦੀ ਸੰਪਤੀ 83 ਬਿਲਿਅਨ ਡਾਲਰ ਹੈ। ਬਲੂਮਬਰਗ ਬਿਲੀਅਨੇਅਰਸ ਇੰਡੈਕਸ ਅਨੁਸਾਰ ਮਹਿੰਗਾਈ ਦੇ ਅਨੁਕੂਲ ਅੰਕੜਿਆਂ ਦੇ ਆਧਾਰ ‘ਤੇ ਵੀ 54 ਸਾਲਾ ਬੇਜੋਸ ਅੱਗੇ ਵਧ ਗਏ ਹਨ। ਅਮੇਜ਼ੋਨ ਦੇ ਸੰਸਥਾਪਕ ਜੇਫ ਬੇਜੋਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਆਨਲਾਈਨ ਕਿਤਾਬ ਵੇਚਣ ਤੋਂ ਕੀਤੀ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਇਸ ਲਈ ਜਿਥੇ ਦਫ਼ਤਰ ਬਣਾਇਆ ਉਹ ਇਕ ਕਾਰ ਗੈਰਾਜ਼ ਸੀ, ਜਿਥੋਂ ਉਨ੍ਹਾਂ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ। ਇਸ ਦੇ ਬਾਅਦ ਉਨ੍ਹਾਂ ਨੇ ਅਮੇਜ਼ੋਨ ਦੀ ਸਥਾਪਨਾ ਕੀਤੀ। ਫਿਲਹਾਲ ਜੇਫ ਬੇਜੋਸ ਦੀ ਅਮੇਜੋਨ ‘ਚ ਕੁੱਲ ਹਿੱਸੇਦਾਰੀ 16 ਫ਼ੀਸਦੀ ਹੈ। ਇਸ ਦੇ ਇਲਾਵਾ ਉਨ੍ਹਾਂ ਕੋਲ ਇਕ ਅਖ਼ਬਾਰ, ਰਾਕਟ ਕੰਪਨੀ, ਕੂਪਨ ਤੇ ਗ੍ਰੋਸਰੀ ਦੀ ਵੈਬਸਾਈਟ ਵੀ ਹਨ। ਇਨ੍ਹਾਂ ਸਾਰੇ ਕਾਰੋਬਾਰਾਂ ਤੋਂ ਉਹ ਪਿਛਲੇ ਇਕ ਸਾਲ ਤੋਂ ਰੋਜ਼ਾਨਾ 430 ਕਰੋੜ ਰੁਪਏ ਕਮਾ ਰਹੇ ਹਨ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



