Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਅਮਰੀਕਾ USA

ਵੀਟੋ ਪਾਵਰ ਤੋਂ ਬਿਨਾਂ ਯੂਐਨਐਸਸੀ ਵਿੱਚ ਸਥਾਈ ਸੀਟ ਸਵੀਕਾਰ ਨਹੀਂ ਕੀਤੀ ਜਾਵੇਗੀ: ਭਾਰਤ

By Admin Published 1 min read
ਵੀਟੋ ਪਾਵਰ ਤੋਂ ਬਿਨਾਂ ਯੂਐਨਐਸਸੀ ਵਿੱਚ ਸਥਾਈ ਸੀਟ ਸਵੀਕਾਰ ਨਹੀਂ ਕੀਤੀ ਜਾਵੇਗੀ: ਭਾਰਤ

ਨਿਊਯਾਰਕੀ: ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਹਰੀਸ਼ ਪਾਰਵਤਨੇਨੀ ਨੇ ਸਪੱਸ਼ਟ ਤੌਰ

'ਤੇ ਕਿਹਾ ਕਿ ਜੇਕਰ ਨਵੇਂ ਸਥਾਈ ਮੈਂਬਰਾਂ ਨੂੰ ਵੀਟੋ ਪਾਵਰ ਨਹੀਂ ਦਿੱਤਾ ਜਾਂਦਾ ਹੈ, ਤਾਂ ਇਸ ਸਮੇਂ ਵੀਟੋ ਪਾਵਰ ਰੱਖਣ

ਵਾਲੇ ਪੰਜ ਦੇਸ਼ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਦੇ ਰਹਿਣਗੇ। ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਮੰਗ

ਕਰਦੇ ਹੋਏ, ਭਾਰਤੀ ਰਾਜਦੂਤ ਨੇ ਕਿਹਾ ਕਿ ਜਿੰਨਾ ਚਿਰ ਵੀਟੋ ਵਿਵਸਥਾ ਮੌਜੂਦ ਹੈ, ਉਨ੍ਹਾਂ ਦੇਸ਼ਾਂ ਕੋਲ ਵੀਟੋ ਪਾਵਰ ਹੋਣੀ

ਚਾਹੀਦੀ ਹੈ ਜਿਨ੍ਹਾਂ ਨੂੰ ਯੂਐਨਐਸਸੀ ਦੇ ਸਥਾਈ ਮੈਂਬਰ ਬਣਾਇਆ ਗਿਆ ਹੈ।

ਭਾਰਤ ਲੰਬੇ ਸਮੇਂ ਤੋਂ ਯੂਐਨਐਸਸੀ ਵਿੱਚ ਸੁਧਾਰ ਅਤੇ ਵੀਟੋ ਪਾਵਰ ਦੀ ਮੰਗ ਕਰ ਰਿਹਾ ਹੈ। ਪਰ ਚੀਨ ਭਾਰਤ ਦੀ

ਮੈਂਬਰਸ਼ਿਪ ਦਾ ਵਿਰੋਧ ਕਰ ਰਿਹਾ ਹੈ।ਦੂਸਰੇ ਪਾਸੇ ਅਮਰੀਕਾ ਇਸ ਗੱਲ 'ਤੇ ਚੁੱਪ ਹੈ ਉਹ ਵੀ ਵੀਟੋ ਪਾਵਰ ਨਾਲ

ਭਾਰਤ ਦੀ ਸਥਾਈ ਮੈਂਬਰਸ਼ਿਪ ਦਾ ਸਮਰਥਨ ਨਹੀਂ ਕਰਦਾ ਹੈ। ਸਾਬਕਾ ਰਾਜਦੂਤ ਅਸ਼ੋਕ ਸੱਜਣਹਾਰ ਨੇ ਕਿਹਾ, 'ਕੋਈ

ਵੀ ਸ਼ਕਤੀਸ਼ਾਲੀ ਦੇਸ਼ ਆਪਣੀ ਸ਼ਕਤੀ ਨੂੰ ਛੱਡਣਾ ਨਹੀਂ ਚਾਹੁੰਦਾ ਅਤੇ ਯੂਐਨਐਸਸੀ ਵਿੱਚ ਵੀਟੋ ਪਾਵਰ ਦਾ ਵੀ ਇਹੀ

ਹਾਲ ਹੈ।'

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp