Skip to content
Tuesday, November 24, 2026 7°C · Drizzle · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Health

ਰਾਤ ਦੀ ਨੀਂਦ ਨਾਲ ਸਮਝੌਤਾ ਪੈ ਸਕਦਾ ਹੈ ਭਾਰੀ, ਵਿਗਿਆਨੀਆਂ ਨੇ ਦੱਸਿਆ ਦਿਮਾਗ਼ ‘ਤੇ ਪੈਣ ਵਾਲਾ ਖ਼ਤਰਨਾਕ ਅਸਰ

By Editor Published 3 min read
ਰਾਤ ਦੀ ਨੀਂਦ ਨਾਲ ਸਮਝੌਤਾ ਪੈ ਸਕਦਾ ਹੈ ਭਾਰੀ, ਵਿਗਿਆਨੀਆਂ ਨੇ ਦੱਸਿਆ ਦਿਮਾਗ਼ ‘ਤੇ ਪੈਣ ਵਾਲਾ ਖ਼ਤਰਨਾਕ ਅਸਰ

ਨਿਊਯਾਰਕ: ਦਿਨ ਭਰ ਦੀ ਭੱਜ-ਦੌੜ, ਕੰਮ ਦੇ ਬੋਝ ਅਤੇ ਦੇਰ ਰਾਤ ਤੱਕ ਮੋਬਾਈਲ ਜਾਂ ਸਕ੍ਰੀਨ ਦੇਖਣ ਦੀ ਆਦਤ ਕਾਰਨ ਅੱਜ-ਕੱਲ੍ਹ ਜ਼ਿਆਦਾਤਰ ਲੋਕ ਪੂਰੀ ਨੀਂਦ ਨਹੀਂ ਲੈ ਪਾਉਂਦੇ। ਇਸ ਦਾ ਨੁਕਸਾਨ ਸਿਰਫ਼ ਅਗਲੇ ਦਿਨ ਦੀ ਥਕਾਵਟ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਹੌਲੀ-ਹੌਲੀ ਸੋਚਣ, ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ 'ਤੇ ਵੀ ਮਾੜਾ ਅਸਰ ਪੈਣ ਲੱਗਦਾ ਹੈ। ਯੂਨੀਵਰਸਿਟੀ ਆਫ਼ ਦ ਸਨਸ਼ਾਈਨ ਕੋਸਟ ਦੇ ਖੋਜਕਰਤਾਵਾਂ ਯਾਕੂਤ ਫਾਤਿਮਾ, ਡੇਨੀਅਲ ਵਿਲਸਨ, ਨਿਸਰੀਨ ਔਰੀਆ ਅਤੇ ਤਿਓਦੋਰਾ ਸਪਿਨੋਜ਼ਾ ਦੇ ਇੱਕ ਲੇਖ ਮੁਤਾਬਕ, ਨੀਂਦ ਦਿਮਾਗ਼ ਦੀ ਸਾਂਭ-ਸੰਭਾਲ ਲਈ ਬੇਹੱਦ ਜ਼ਰੂਰੀ ਸਮਾਂ ਹੁੰਦਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਸੌਂਦੇ ਸਮੇਂ ਸਾਡਾ ਦਿਮਾਗ਼ ਦਿਨ ਭਰ ਦੇ ਤਜਰਬਿਆਂ ਨੂੰ ਵਾਚਦਾ ਹੈ ਅਤੇ ਜ਼ਰੂਰੀ ਯਾਦਾਂ ਨੂੰ ਪੱਕਾ ਕਰਦਾ ਹੈ। ਇਸੇ ਦੌਰਾਨ ਦਿਮਾਗ਼ ਵਿੱਚ ਜਮ੍ਹਾਂ ਹੋਏ ਗੰਦੇ ਪਦਾਰਥਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਵੀ ਚੱਲਦੀ ਹੈ, ਜਿਸ ਨੂੰ 'ਗਲਾਈਮਫੈਟਿਕ ਪ੍ਰਣਾਲੀ' ਕਿਹਾ ਜਾਂਦਾ ਹੈ। ਖੋਜ ਵਿੱਚ ਖ਼ਰਾਬ ਨੀਂਦ ਅਤੇ ਅਲਜ਼ਾਈਮਰ ਰੋਗ ਵਿਚਾਲੇ ਸਿੱਧਾ ਸਬੰਧ ਪਾਇਆ ਗਿਆ ਹੈ। ਪੂਰੀ ਨੀਂਦ ਨਾ ਲੈਣ ਕਾਰਨ ਦਿਮਾਗ਼ ਵਿੱਚ ਅਲਜ਼ਾਈਮਰ ਨਾਲ ਜੁੜੇ ਦੋ ਪ੍ਰੋਟੀਨ—'ਐਮੀਲੋਇਡ-ਬੀਟਾ' ਅਤੇ 'ਟਾਊ' ਦੀ ਮਾਤਰਾ ਵਧ ਜਾਂਦੀ ਹੈ।

ਨੀਂਦ ਅਤੇ ਯਾਦਦਾਸ਼ਤ ਦਾ ਆਪਸੀ ਡੂੰਘਾ ਸਬੰਧ ਹੈ। ਚੂਹਿਆਂ 'ਤੇ ਕੀਤੀ ਗਈ ਇੱਕ ਖੋਜ ਵਿੱਚ ਸਾਹਮਣੇ ਆਇਆ ਕਿ ਤਣਾਅਪੂਰਨ ਹਾਲਾਤਾਂ ਵਿੱਚ ਰਹਿਣ ਵਾਲੇ ਚੂਹਿਆਂ ਦੀ ਨੀਂਦ ਵਾਰ-ਵਾਰ ਟੁੱਟਦੀ ਰਹੀ, ਜਦਕਿ ਸਕਾਰਾਤਮਕ ਮਾਹੌਲ ਵਾਲੇ ਚੂਹਿਆਂ ਨੇ ਚੰਗੀ ਨੀਂਦ ਲਈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਤਣਾਅ ਭਰਿਆ ਦਿਨ ਰਾਤ ਦੀ ਨੀਂਦ ਖ਼ਰਾਬ ਕਰਦਾ ਹੈ ਅਤੇ ਅਧੂਰੀ ਨੀਂਦ ਅਗਲੇ ਦਿਨ ਤਣਾਅ ਨੂੰ ਹੋਰ ਵਧਾਉਂਦੀ ਹੈ।

ਇਸ ਤੋਂ ਇਲਾਵਾ 'ਆਬਸਟ੍ਰਕਟਿਵ ਸਲੀਪ ਐਪਨੀਆ' ਵੀ ਯਾਦਦਾਸ਼ਤ ਨੂੰ ਕਮਜ਼ੋਰ ਕਰਨ ਵਾਲੀ ਇੱਕ ਵੱਡੀ ਸਮੱਸਿਆ ਹੈ। ਇਸ ਵਿੱਚ ਸੌਂਦੇ ਸਮੇਂ ਸਾਹ ਵਾਰ-ਵਾਰ ਥੋੜ੍ਹੇ ਸਮੇਂ ਲਈ ਰੁਕ ਜਾਂਦਾ ਹੈ, ਜਿਸ ਕਾਰਨ ਗਹਿਰੀ ਨੀਂਦ ਨਹੀਂ ਆਉਂਦੀ। ਅੰਦਾਜ਼ੇ ਮੁਤਾਬਕ ਦੁਨੀਆ ਦੀ 9 ਤੋਂ 38 ਫ਼ੀਸਦੀ ਆਬਾਦੀ ਇਸ ਤੋਂ ਪ੍ਰਭਾਵਿਤ ਹੈ। ਜੇਕਰ ਯਾਦਦਾਸ਼ਤ ਦੀ ਕਮਜ਼ੋਰੀ ਦੇ ਨਾਲ ਤੇਜ਼ ਘਰਾੜੇ, ਨੀਂਦ ਵਿੱਚ ਹਫ਼ ਕੇ ਜਾਗਣਾ ਜਾਂ ਦਿਨ ਵੇਲੇ ਜ਼ਿਆਦਾ ਨੀਂਦ ਆਉਣ ਵਰਗੇ ਲੱਛਣ ਦਿਖਣ, ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਬਿਹਤਰ ਨੀਂਦ ਅਤੇ ਤੇਜ਼ ਯਾਦਦਾਸ਼ਤ ਲਈ ਸੌਣ ਵਾਲੇ ਕਮਰੇ ਨੂੰ ਸ਼ਾਂਤ ਅਤੇ ਹਨੇਰਾ ਰੱਖੋ, ਰੋਜ਼ਾਨਾ ਇੱਕੋ ਸਮੇਂ 'ਤੇ ਸੌਣ ਅਤੇ ਜਾਗਣ ਦੀ ਆਦਤ ਪਾਓ। ਸੌਣ ਤੋਂ ਘੱਟੋ-ਘੱਟ ਛੇ ਘੰਟੇ ਪਹਿਲਾਂ ਚਾਹ-ਕੌਫ਼ੀ ਅਤੇ ਤਿੰਨ-ਚਾਰ ਘੰਟੇ ਪਹਿਲਾਂ ਸ਼ਰਾਬ ਤੋਂ ਪਰਹੇਜ਼ ਕਰੋ। ਸੌਣ ਤੋਂ ਪਹਿਲਾਂ ਕਿਤਾਬ ਪੜ੍ਹਨਾ, ਧਿਆਨ ਲਗਾਉਣਾ ਜਾਂ ਕੋਸੇ ਪਾਣੀ ਨਾਲ ਨਹਾਉਣਾ ਨੀਂਦ ਦੀ ਗੁਣਵੱਤਾ ਨੂੰ ਸੁਧਾਰਦਾ ਹੈ।

Editor Punjab Guardian · Surrey
ਸੰਬੰਧਿਤ ਖ਼ਬਰਾਂ Related Health →
Share on WhatsApp