ANI, ਨਵੀਂ ਦਿੱਲੀ: Padma Awards 2024: ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 2024 ਲਈ 132 ਪਦਮ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਵਿੱਚ ਪੰਜ ਪਦਮ ਵਿਭੂਸ਼ਣ, 17 ਪਦਮ ਭੂਸ਼ਣ ਅਤੇ 110 ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ ਸਾਬਕਾ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਅਭਿਨੇਤਰੀ ਵੈਜਯੰਤੀਮਾਲਾ ਬਾਲੀ, ਅਦਾਕਾਰ ਚਿਰੰਜੀਵੀ, ਭਰਤਨਾਟਿਅਮ ਡਾਂਸਰ ਪਦਮਾ ਸੁਬਰਾਮਨੀਅਮ ਅਤੇ ਸੁਲਭ ਇੰਟਰਨੈਸ਼ਨਲ ਦੇ ਮਰਹੂਮ ਬਿੰਦੇਸ਼ਵਰ ਪਾਠਕ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਦਾਕਾਰ ਮਿਥਨ ਚੱਕਰਵਰਤੀ ਨੂੰ ਪਦਮ ਭੂਸ਼ਣ ਪੁਰਸਕਾਰ ਦਿੱਤਾ ਜਾਵੇਗਾ।

ਸਾਬਕਾ ਰਾਜਪਾਲ ਰਾਮ ਨਾਇਕ ਸਮੇਤ 17 ਸ਼ਖਸੀਅਤਾਂ ਨੂੰ ਪਦਮ ਭੂਸ਼ਣ

ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਰਾਮ ਨਾਇਕ, ਗਾਇਕਾ ਊਸ਼ਾ ਉਥੁਪ, ਪਿਆਰੇਲਾਲ ਸ਼ਰਮਾ ਸਮੇਤ 17 ਸ਼ਖਸੀਅਤਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।

ਪਾਰਵਤੀ ਬਰੂਹਾ ਸਮੇਤ ਇਨ੍ਹਾਂ ਨਾਇਕਾਂ ਨੂੰ ਪਦਮਸ਼੍ਰੀ

ਦੇਸ਼ ਦੀ ਪਹਿਲੀ ਮਹਿਲਾ ਹਾਥੀ ਮਹਾਵਤ ਪਾਰਵਤੀ ਬਰੂਆ, ਜਸ਼ਪੁਰ ਤੋਂ ਆਦੀਵਾਸੀ ਕਲਿਆਣ ਕਾਰਕੁਨ ਜਗੇਸ਼ਵਰ ਯਾਦਵ ਅਤੇ ਸਰਾਇਕੇਲਾ ਖਰਸਾਵਨ ਤੋਂ ਆਦੀਵਾਸੀ ਵਾਤਾਵਰਣ ਪ੍ਰੇਮੀ ਚਾਮੀ ਮੁਰਮੂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਪਦਮਸ਼੍ਰੀ ਪੁਰਸਕਾਰ ਦਾ ਐਲਾਨ: