ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ Nia Sharma Bold Video: ਨੀਆ ਸ਼ਰਮਾ ਨੂੰ ਗਲੈਮਰ ਦੀ ਦੁਨੀਆ ਦੀਆਂ ਬੋਲਡ ਅਭਿਨੇਤਰੀਆਂ ‘ਚ ਗਿਣਿਆ ਜਾਂਦਾ ਹੈ। ਅਭਿਨੇਤਰੀ ਨੇ ਆਪਣੇ ਫੈਸ਼ਨ ਨੂੰ ਇਸ ਹੱਦ ਤੱਕ ਬੋਲਡ ਕੀਤਾ ਕਿ ਉਹ ਆਪਣੀ ਬੋਲਡਨੈੱਸ ਲਈ ਸੁਰਖੀਆਂ ‘ਚ ਰਹਿਣ ਲੱਗੀ। ਅਭਿਨੇਤਰੀ ਆਪਣੇ ਹੌਟ ਲੁੱਕ ਨੂੰ ਲੈ ਕੇ ਆਏ ਦਿਨ ਲਾਈਮਲਾਈਟ ‘ਚ ਰਹਿੰਦੀ ਹੈ। ਕਈ ਵਾਰ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹਾਲ ਹੀ ‘ਚ ਕੁਝ ਅਜਿਹਾ ਹੀ ਹੋਇਆ।
ਨੀਆ ਸ਼ਰਮਾ ਦਾ ਵੀਡੀਓ ਵਾਇਰਲ
ਨੀਆ ਸ਼ਰਮਾ ਨੂੰ ਆਪਣੇ ਹਾਲੀਆ ਲੁੱਕ ਕਾਰਨ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਜਮਾਈ ਰਾਜਾ’ ਦੀ ਅਦਾਕਾਰਾ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਪਹੁੰਚੀ। ਇਸ ਦੌਰਾਨ ਅਦਾਕਾਰਾ ਕਾਫੀ ਬੋਲਡ ਲੁੱਕ ‘ਚ ਨਜ਼ਰ ਆਈ। ਨੀਆ ਸ਼ਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਨੀਆ ਨੇ ਆਲ-ਬਲੈਕ ਪਹਿਰਾਵੇ ਵਿੱਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕੀਤਾ।
ਬੋਲਡ ਲੁੱਕ ਨਾਲ ਨੀਆ ਸ਼ਰਮਾ ਨੇ ਢਾਇਆ ਕਹਿਰ
ਨਿਆ ਸ਼ਰਮਾ ਨੇ ਪਾਰਟੀ ਲਈ ਸਟਾਈਲਿਸ਼ ਅਵਤਾਰ ਚੁਣਿਆ ਹੈ। ਉਹ ਇੱਕ ਕ੍ਰੌਪ ਜੈਕੇਟ ਵਿੱਚ ਅਤੇ ਇੱਕ ਬਰਲੇਟ ਟਾਪ ਦੇ ਨਾਲ ਲੋਅਰ ਵਿੱਚ ਦਿਖਾਈ ਦਿੱਤੀ। ਉਸ ਨੇ ਰਿਵੀਲਿੰਗ ਡਰੈੱਸ ‘ਚ ਆਪਣੀ ਕਰਵੀ ਫਿਗਰ ਦਾ ਜਲਵਾ ਬਿਖੇਰਿਆ। ਸਿਲਵਰ ਨੇਕਲੈੱਸ ਤੇ ਕਾਲੇ ਬੂਟਾਂ ਨੇ ਉਸ ਦੀ ਲੁਕ ਨੂੰ ਪੂਰਾ ਕੀਤਾ। ਗਲੋਸੀ ਮੇਕਅੱਪ, ਖੁੱਲ੍ਹੇ ਵਾਲ ਤੇ ਕਾਜਲ ਨੇ ਨੀਆ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ। ਹਾਲਾਂਕਿ ਨੀਆ ਕਾਫੀ ਸਟਾਈਲਿਸ਼ ਲੱਗ ਰਹੀ ਸੀ ਪਰ ਕੁਝ ਲੋਕਾਂ ਨੇ ਉਸ ਨੂੰ ਖੂਬ ਟ੍ਰੋਲ ਕੀਤਾ।


