ਜਾਸ, ਪੁੰਛ: ਜੰਮੂ ਕਸ਼ਮੀਰ ਦੇ ਪੁੰਛ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੁੰਛ ਦੇ ਸੂਰਨਕੋਟ ‘ਚ ਇਕ ਫ਼ੌਜੀ ਵਾਹਨ ‘ਤੇ ਅੱਤਵਾਦੀ ਹਮਲਾ ਹੋਇਆ ਹੈ।ਇਸ ਹਮਲੇ ‘ਚ ਤਿੰਨ ਜਵਾਨ ਸ਼ਹੀਦ ਹੋ ਗਏ, ਜਦੋਂਕਿ ਕਈਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਹਮਲਾ ਡੇਰਾ ਦੀ ਗਲੀ, ਪੀਰ ਟੋਪਾ ਇਲਾਕੇ ਦੇ ਨੇੜੇ ਹੋਇਆ ਹੈ। ਜਾਣਕਾਰੀ ਅਨੁਸਾਰ, ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਫਿਲਹਾਲ ਫਾਇਰਿੰਗ ਹੋ ਰਹੀ ਹੈ।

ਜਾਣਕਾਰੀ ਅਨੁਸਾਰ, ਫ਼ੌਜ ਦੇ 48 ਆਰਆਰ ਦੇ ਜਵਾਨਾਂ ਦੇ ਵਾਹਨ ‘ਤੇ ਸ਼ਾਮ ਚਾਰ ਵਜੇ ਦੇ ਕਰੀਬ ਹਮਲਾ ਹੋਇਆ ਹੈ। ਇਹ ਹਮਲਾ ਸਵਾਨੀ ਇਲਾਕੇ ‘ਚ ਹੋਇਆ ਹੈ। ਫ਼ੌਜ ਨੇ ਪੁਲਿਸ ਦੇ ਨਾਲ ਮਿਲ ਕੇ ਇਸ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਦੁਪਹਿਰ ਬਾਅਦ ਕਰੀਬ ਤਿੰਨ ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।

ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਚਲਾਈ ਤਲਾਸ਼ੀ ਮੁਹਿੰਮ

ਪ੍ਰਾਪਤ ਜਾਣਕਾਰੀ ਅਨੁਸਾਰ, ਫ਼ੌਜ ਦੇ 48 ਆਰਆਰ ਦੇ ਜਵਾਨਾਂ ਦੇ ਵਾਹਨ ‘ਤੇ ਸ਼ਾਮ ਚਾਰ ਵਜੇ ਦੇ ਕਰੀਬ ਹਮਲਾ ਹੋਇਆ ਹੈ। ਇਹ ਹਮਲਾ ਸਵਾਨੀ ਇਲਾਕੇ ‘ਚ ਹੋਇਆ ਹੈ। ਫ਼ੌਜ ਨੇ ਪੁਲਿਸ ਦੇ ਨਾਲ ਮਿਲ ਕੇ ਇਸ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਦੁਪਹਿਰ ਬਾਅਦ ਕਰੀਬ ਤਿੰਨ ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।

ਹਮਲੇ ‘ਚ ਤਿੰਨ ਜਵਾਨ ਹੋਏ ਜ਼ਖ਼ਮੀ

ਅਧਿਕਾਰਕ ਜਾਣਕਾਰੀ ਅਨੁਸਾਰ, ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਫ਼ੌਜ ਦੇ ਇਕ ਵਾਹਨ ‘ਤੇ ਘਾਤ ਲਾ ਕੇ ਹਮਲਾ ਕੀਤਾ, ਜਿਸ ਵਿੱਚ ਤਿੰਨ ਜਵਾਨ ਜ਼ਖ਼ਮੀ ਹੋ ਗਏ।


ਬੁੱਧਵਾਰ ਨੂੰ ਚਲਾਈ ਗਈ ਸੀ ਮੁਹਿੰਮ

ਦੱਸ ਦੇਈਏ ਕਿ ਥਾਣਾਮੰਡੀ-ਸੂਰਨਕੋਟ ਰੋਡ ‘ਤੇ ਸਾਵਨੀ ਇਲਾਕੇ ‘ਚ ਗੱਡੀ ‘ਤੇ ਹਮਲਾ ਹੋਇਆ। ਫ਼ੌਜ ਦਾ ਇਹ ਟਰੱਥ ਬੁਫ਼ਲਿਆਜ਼ ਤੋ਼ ਜਵਾਨਾਂ ਨੂੰ ਲਿਜਾ ਰਿਹਾ ਸੀ, ਜਿੱਥੇ ਬੁੱਧਵਾਰ ਤੋਂ ਅੱਤਵਾਦੀਆਂ ਖਿਲਾਫ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਗੋਲ਼ੀਬਾਰੀ ਜਾਰੀ

ਅਧਿਕਾਰੀਆਂ ਨੈ ਦੱਸਿਆ ਕਿ ਅੱਤਵਾਦੀਆਂ ਨੇ ਵਾਹਨ ‘ਤੇ ਗੋਲ਼ੀਬਾਰੀ ਕੀਤੀ। ਇਸ ਵਿੱਚ ਫ਼ੌਜ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਫ਼ੌਜ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੇ ਨਾਲ ਸੰਪਰਕ ਸਥਾਪਿਤ ਹੋ ਗਿਆ ਅਤੇ ਖੇਤਰ ਵਿੱਚ ਗੋਲ਼ੀਬਾਰੀ ਜਾਰੀ ਹੈ। ਉੱਥੇ, ਹਮਲੇ ‘ਚ ਬੈਕਅਪ ਲਈ ਵਾਧੂ ਬਲਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।