ਸਪੋਰਟਸ ਡੈਸਕ, ਨਵੀਂ ਦਿੱਲੀ : ਇੰਗਲੈਂਡ ਖਿਲਾਫ਼ ਹੈਦਰਾਬਾਦ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਵਿੰਦਰ ਜਡੇਜਾ ਨੇ ਇੰਗਲਿਸ਼ ਟੀਮ ਦੇ ਦੋ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਇਕ ਖਾਸ ਰਿਕਾਰਡ ਆਪਣੇ ਨਾਂ ਕੀਤਾ। 2 ਵਿਕਟਾਂ ਲੈ ਕੇ, ਜਡੇਜਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 550 ਵਿਕਟਾਂ ਪੂਰੀਆਂ ਕਰਨ ਵਾਲੇ ਭਾਰਤ ਲਈ ਸੱਤਵੇਂ ਖਿਡਾਰੀ ਬਣ ਗਏ।

Ravindra Jadeja ਨੇ 2 ਵਿਕਟਾਂ ਲੈ ਕੇ ਹਾਸਲ ਕੀਤਾ ਵੱਡਾ ਟੀਚਾ

ਦਰਅਸਲ ਹੈਦਰਾਬਾਦ ‘ਚ IND vs ENG ਦੇ ਪਹਿਲੇ ਟੈਸਟ ਦੀ ਪਹਿਲੀ ਪਾਰੀ ‘ਚ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਨੂੰ ਬੈਕਫੁੱਟ ‘ਤੇ ਧੱਕ ਦਿੱਤਾ ਹੈ। ਇੰਗਲੈਂਡ ਟੀਮ ਲਈ ਜੈਕ ਤੇ ਬੇਨ ਡਕੇਟ ਨੇ ਪਾਰੀ ਦੀ ਸ਼ੁਰੂਆਤ ਕੀਤੀ। ਦੋਵਾਂ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਵੀ ਹੋਈ ਪਰ ਪਾਰੀ ਦੇ 12ਵੇਂ ਓਵਰ ‘ਚ ਅਸ਼ਵਿਨ ਨੇ ਭਾਰਤ ਨੂੰ ਪਹਿਲੀ ਸਫਲਤਾ ਦਿੱਤੀ।