ਨਵੀਂ ਦਿੱਲੀ, ਟੈੱਕ ਡੈਸਕ : Honor 90 5G India Launch Today: 200MP ਕੈਮਰਾ ਤੇ 512GB ਤਕ ਇਨ-ਬਿਲਟ ਸਟੋਰੇਜ ਵਾਲਾ ਮਜ਼ਬੂਤ Honor 90 5G ਸਮਾਰਟਫੋਨ ਵੀਰਵਾਰ ਦੁਪਹਿਰ ਭਾਰਤੀ ਗਾਹਕਾਂ ਲਈ ਲਾਂਚ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੰਪਨੀ ਪਹਿਲਾਂ ਹੀ ਫੋਨ (Honor 90 5G) ਨੂੰ ਚੀਨ ‘ਚ ਲਾਂਚ ਕਰ ਚੁੱਕੀ ਹੈ। ਇਸ ਫੋਨ ਨੂੰ ਪਹਿਲੀ ਵਾਰ ਇਸ ਸਾਲ ਮਈ ‘ਚ ਲਾਂਚ ਕੀਤਾ ਗਿਆ ਸੀ।
ਹੁਣ ਭਾਰਤੀ ਬਾਜ਼ਾਰ ‘ਚ ਦਮਦਾਰ ਫੀਚਰਜ਼ ਵਾਲੇ ਫੋਨ ਲਿਆਂਦੇ ਜਾ ਰਹੇ ਹਨ। ਫੋਨ (Honor 90 5G) ਦੇ ਲਾਂਚ ਤੋਂ ਪਹਿਲਾਂ ਹੀ ਇਸ ਦੇ ਕੁਝ ਸਪੈਸੀਫਿਕੇਸ਼ਨਸ ਸਾਹਮਣੇ ਆ ਚੁੱਕੇ ਹਨ। ਆਓ ਜਾਣਦੇ ਹਾਂ Honor 90 5G ਦੇ ਕਿਹੜੇ ਫੀਚਰ ਇਸ ਨੂੰ ਤੁਹਾਡੇ ਲਈ ਖਾਸ ਬਣਾਉਂਦੇ ਹਨ।
ਜ਼ਿਆਦਾ ਰੈਮ ਤੇ ਸਟੋਰੇਜ
Honor 90 5G ਤੁਹਾਡਾ ਦਿਲ ਜਿੱਤ ਸਕਦਾ ਹੈ, ਕਿਉਂਕਿ ਫ਼ੋਨ 19GB ਤਕ ਰੈਮ ਵਿਕਲਪ ਦੇ ਨਾਲ ਲਿਆਂਦਾ ਜਾ ਰਿਹਾ ਹੈ। ਫੋਨ ਨੂੰ 7GB ਵਰਚੁਅਲ ਰੈਮ ਸਪੋਰਟ ਮਿਲਣ ਵਾਲਾ ਹੈ। ਇਸ ਦੇ ਨਾਲ ਹੀ ਫੋਨ ‘ਚ 512GB ਤੱਕ ਦੀ ਇਨਬਿਲਟ ਸਟੋਰੇਜ ਮਿਲੇਗੀ। ਫੋਨ ਨੂੰ ਭਾਰਤ ‘ਚ 8GB 256GB, 12GB 256GB ਅਤੇ 12GB 512GB ਵੇਰੀਐਂਟ ਨਾਲ ਲਾਂਚ ਕੀਤਾ ਜਾ ਰਿਹਾ ਹੈ।
ਵਧੀਆ ਕੈਮਰਾ ਕੁਆਲਿਟੀ
Honor 90 5G ਨੂੰ ਕੰਪਨੀ ਨੇ ਚੀਨ ‘ਚ 200 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਨਾਲ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ, ਇਹ ਫੋਨ ਟ੍ਰਿਪਲ ਕੈਮਰਾ ਸੈੱਟਅਪ ‘ਤੇ ਲਿਆਇਆ ਗਿਆ ਹੈ ਅਤੇ 12-ਮੈਗਾਪਿਕਸਲ ਅਲਟਰਾ-ਵਾਈਡ ਅਤੇ 2-ਮੈਗਾਪਿਕਸਲ ਮੈਕਰੋ ਲੈਂਸ ਨਾਲ ਆਉਂਦਾ ਹੈ। ਸੈਲਫੀ ਕਲਿੱਕ ਕਰਨ ਲਈ ਫੋਨ ‘ਚ 50 ਮੈਗਾਪਿਕਸਲ ਦਾ ਸੈਂਸਰ ਹੈ।
ਆਕਰਸ਼ਕ ਰੰਗ
ਕੰਪਨੀ HONOR 90 5G ਨੂੰ ਡਾਇਮੰਡ ਸਿਲਵਰ, ਐਮਰਾਲਡ ਗ੍ਰੀਨ, ਮਿਡਨਾਈਟ ਬਲੈਕ ਅਤੇ ਪੀਕੌਕ ਬਲੂ ਵਰਗੇ ਆਕਰਸ਼ਕ ਰੰਗਾਂ ‘ਚ ਪੇਸ਼ ਕਰਦੀ ਹੈ। ਫੋਨ ਨੂੰ ਭਾਰਤੀ ਗਾਹਕਾਂ ਲਈ ਇਨ੍ਹਾਂ ਰੰਗਾਂ ਦੇ ਵਿਕਲਪਾਂ ਨਾਲ ਵੀ ਲਿਆਂਦਾ ਜਾ ਸਕਦਾ ਹੈ।
ਦਮਦਾਰ ਬੈਟਰੀ
Honor 90 5G ਨੂੰ ਭਾਰਤੀ ਗਾਹਕਾਂ ਲਈ 5,000mAh ਦੀ ਮਜ਼ਬੂਤ ਬੈਟਰੀ ਨਾਲ ਲਿਆਂਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਯੂਜ਼ਰਜ਼ ਨੂੰ ਫੋਨ ‘ਚ 66W ਫਾਸਟ ਚਾਰਜਿੰਗ ਸਪੋਰਟ ਵੀ ਮਿਲੇਗਾ।
ਪ੍ਰੋਸੈਸਰ ਤੇ ਕੁਨੈਕਟੀਵਿਟੀ ਫੀਚਰਜ਼
Honor ਨਵਾਂ ਸਮਾਰਟਫੋਨ Qualcomm Snapdragon 7 Gen 1 ਚਿੱਪਸੈੱਟ ਨਾਲ ਲੈ ਕੇ ਆ ਰਿਹਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ 720p ਵੀਡੀਓ ਕੁਆਲਿਟੀ ‘ਤੇ 20 ਘੰਟੇ ਤੱਕ ਚੱਲ ਸਕਦਾ ਹੈ। ਫੋਨ ‘ਚ ਬਲੂਟੁੱਥ 5.2, 5G, 4G LTE, ਡਿਊਲ-ਬੈਂਡ ਵਾਈ-ਫਾਈ, GPS, NFC ਵਰਗੇ ਫੀਚਰ ਮਿਲਣਗੇ।
HTech India ਨੇ ਇਸ ਫੋਨ ਨੂੰ ਭਾਰਤ ‘ਚ ਅੱਜ ਦੁਪਹਿਰ 12:30 ਵਜੇ ਲਾਂਚ ਕੀਤਾ। Honor 90 5G ਫੋਨ ਨੂੰ Amazon ‘ਤੇ ਲਿਸਟ ਕੀਤਾ ਗਿਆ ਹੈ।



