ਮਾਸਕੋ, ਏਪੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਫੋਨ ਕੀਤਾ ਕਿ ਉਹ ਇਕ ਕੌਮਾਂਤਰੀ ਸੰਮੇਲਨ ‘ਚ ਬੁਲਾਉਣ ਦੇ ਆਪਣੀ ਪੇਸ਼ਕਸ਼ ਸਬੰਧੀ ਦੱਸਣ ਜਿਸ ‘ਚ ਰੂਸ ਸ਼ਾਮਲ ਹੋਵੇਗਾ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕਾਇਲੇ ਮੈਕਨੀ ਨੇ ਪੁਸ਼ਟੀ ਕੀਤੀ ਕਿ ਟਰੰਪ ਤੇ ਪੁਤਿਨ ਨੇ ਗੱਲ ਕੀਤੀ ਪਰ ਗੱਲਬਾਤ ‘ਤੇ ਕੋਈ ਵੇਰਵਾ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਰਥਿਕ ਰੂਪ ਤੋਂ ਮਜ਼ਬੂਤ ਸੱਤ ਦੇਸ਼ਾਂ ਦੇ ਸਮੂਹ G7 ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡੀਆਂ ਗੱਲਾਂ ਕਹੀਆਂ ਹਨ। ਪਹਿਲਾਂ ਇਹ ਕਿ ਟਰੰਪ ਨੇ ਭਾਰਤ, ਰੂਸ, ਆਸਟ੍ਰੇਲੀਆ ਤੇ ਦੱਖਣੀ ਕੋਰੀਆ ਨੂੰ ਇਸ ਸਮੂਹ ‘ਚ ਸ਼ਾਮਲ ਕਰਨ ਲਈ ਕਿਹਾ। ਦੂਸਰਾ ਟਰੰਪ ਨੇ G7 ਦੇਸ਼ਾਂ ਦੀ ਬੈਠਕ ਸਤੰਬਰ ਤਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਬੈਠਕ 10 ਤੋਂ 12 ਜੂਨ ਨੂੰ ਹੋਣ ਸੀ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਨੂੰ ਵੇਖਦੇ ਹੋਏ ਬੈਠਕ ਨੂੰ ਟਾਲ ਦਿੱਤਾ ਗਿਆ ਹੈ।