ਇੰਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਰਿਤਿਕ ਰੋਸ਼ਨ ਤੇ ਦੀਪਿਕਾ ਪਾਦੁਕੋਣ ਦੀ ਮੋਸਟ ਅਵੇਟਿਡ ਐਕਸ਼ਨ ਡਰਾਮਾ ਫਿਲਮ ‘ਫਾਈਟਰ’ ਅੱਜ 25 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ‘ਚ ਰਿਤਿਕ-ਦੀਪਿਕਾ ਦੀ ਜੋੜੀ ਨੂੰ ਵੀ ਲੋਕ ਕਾਫੀ ਪਸੰਦ ਕਰ ਰਹੇ ਹਨ। ਹੁਣ ਅਦਾਕਾਰ ਦੀ ਪਹਿਲੀ ਪਤਨੀ ਸੁਜ਼ੈਨ ਖਾਨ ਤੇ ਪਿਤਾ ਰਾਕੇਸ਼ ਰੋਸ਼ਨ ਨੇ ਆਪਣਾ ਰਿਵਿਊ ਸ਼ੇਅਰ ਕੀਤਾ ਹੈ।

ਪਿਛਲੇ ਬੁੱਧਵਾਰ ਨੂੰ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੀ ਇੱਕ ਸਪੈਸ਼ਲ ਸਕ੍ਰੀਨਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਤੇ ਫਿਲਮ ਦੀ ਕਾਸਟ ਮੌਜੂਦ ਸੀ। ਹੁਣ ਫਿਲਮ ਨੂੰ ਦੇਖਣ ਤੋਂ ਬਾਅਦ ਕਈ ਮਸ਼ਹੂਰ ਹਸਤੀਆਂ ਨੇ ਇਸ ‘ਤੇ ਆਪਣੇ ਰਿਵਿਊ ਦਿੱਤੇ ਹਨ।

ਸੁਜ਼ੈਨ ਖਾਨ ਨੇ ਕੀਤੀ ਤਾਰੀਫ਼

ਰਿਤਿਕ ਰੋਸ਼ਨ ਦੀ ਪਹਿਲੀ ਪਤਨੀ ਸੁਜ਼ੈਨ ਖਾਨ ਬੀਤੀ ਰਾਤ ਮੁੰਬਈ ‘ਚ ਫਿਲਮ ਫਾਈਟਰ ਦੀ ਸਪੈਸ਼ਲ ਸਕ੍ਰੀਨਿੰਗ ‘ਚ ਆਪਣੇ ਬੇਟੇ ਰੇਹਾਨ ਤੇ ਰਿਧਾਨ ਨਾਲ ਸ਼ਾਮਲ ਹੋਈ। ਅੱਜ ਉਨ੍ਹਾਂ ਨੇ ਇਸ ਫਿਲਮ ਬਾਰੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ। ਸੁਜ਼ੈਨ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਪ੍ਰੋਡਕਸ਼ਨ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਲਿਖਿਆ, ‘ਰਿਤਿਕ ਰੋਸ਼ਨ ਤੇ ਦੀਪਿਕਾ ਪਾਦੁਕੋਣ ਨੂੰ ਬਹੁਤ-ਬਹੁਤ ਵਧਾਈਆਂ। ‘ਸਿਧਾਰਥ ਆਨੰਦ ਮੈਗਾ ਮੂਵੀ’।

ਪਿਤਾ ਨੇ ਸ਼ੇਅਰ ਕੀਤੇ ਆਪਣੇ ਵਿਚਾਰ

ਫਿਲਮ ਦੀ ਸਕ੍ਰੀਨਿੰਗ ‘ਤੇ ਰਿਤਿਕ ਰੋਸ਼ਨ ਦੇ ਪਿਤਾ ਰਾਕੇਸ਼ ਰੋਸ਼ਨ ਵੀ ਮੌਜੂਦ ਸਨ। ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਲਿਖਿਆ, ‘ਦੇਖੋ… ਫਾਈਟਰ ਬੈਸਟ, ਰਿਤਿਕ ਬੈਸਟ, ਦੀਪਿਕਾ ਬੈਸਟ, ਅਨਿਲ ਬੈਸਟ, ਸਿਡ ਬੈਸਟ ਸਾਰਿਆਂ ਨੂੰ ਸਲਾਮ’।