ਆਨਲਾਈਨ ਡੈਸਕ, ਨਵੀਂ ਦਿੱਲੀ : ਡੀਜੀਸੀਏ ਨੇ ਏਅਰ ਇੰਡੀਆ ਏਅਰਲਾਈਨ ‘ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਸਲ ‘ਚ ਏਅਰਲਾਈਨ ‘ਤੇ ਸੰਚਾਲਿਤ ਉਡਾਣਾਂ ‘ਚ ਸੁਰੱਖਿਆ ਦੀ ਉਲੰਘਣਾ ਦੇ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਡੀਜੀਸੀਏ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹੱਤਵਪੂਰਨ ਲੰਬੀ ਦੂਰੀ ਵਾਲੇ ਰੂਟਾਂ ‘ਤੇ ਉਡਾਣਾਂ ‘ਤੇ ਸੁਰੱਖਿਆ ਦੀ ਉਲੰਘਣਾ ਦੇ ਦੋਸ਼ ਲੱਗੇ ਹਨ।