ਏਜੰਸੀ, ਨਵੀਂ ਦਿੱਲੀ। D-Mart Share Price: ਐਵੇਨਿਊ ਸੁਪਰਮਾਰਟਸ ਲਿਮਟਿਡ (Avenue Supermarts Ltd) ਦੇ ਸ਼ੇਅਰ ਜੋ ਕਿ ਰਿਟੇਲ ਚੇਨ ਡੀ-ਮਾਰਟ ਦੇ ਮਾਲਕ ਹਨ ਤੇ ਡੀ ਮਾਰਟ ਨੂੰ ਆਪਰੇਟ ਕਰਦੇ ਹਨ। ਉਨ੍ਹਾਂ ਨੇ ਪਿਛਲੇ ਹਫਤੇ ਆਪਣੀ ਦੂਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ। ਅੱਜ ਸੋਮਵਾਰ ਦੇ ਸੈਸ਼ਨ ‘ਚ ਕੰਪਨੀ ਦੇ ਸ਼ੇਅਰ 4 ਫੀਸਦੀ ਤੋਂ ਜ਼ਿਆਦਾ ਡਿੱਗ ਗਏ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ 30 ਸਤੰਬਰ ਨੂੰ ਖਤਮ ਹੋਈ ਦੂਜੀ ਤਿਮਾਹੀ ‘ਚ ਏਕੀਕ੍ਰਿਤ ਸ਼ੁੱਧ ਲਾਭ ‘ਚ 9.09 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ।

ਬੀਐੱਸਈ ‘ਤੇ ਅੱਜ ਕੰਪਨੀ ਦੇ ਸ਼ੇਅਰ 4 ਫੀਸਦੀ ਡਿੱਗ ਕੇ 3,771.70 ਰੁਪਏ ‘ਤੇ ਆ ਗਏ। ਇਸ ਦੇ ਨਾਲ ਹੀ NSE ‘ਤੇ ਇਹ 4.14 ਫੀਸਦੀ ਡਿੱਗ ਕੇ 3,772.75 ਰੁਪਏ ‘ਤੇ ਆ ਗਿਆ।

ਖ਼ਬਰ ਲਿਖੇ ਜਾਣ ਤਕ ਡੀ-ਮਾਰਟ ਦੇ ਸ਼ੇਅਰ 83.95 ਅੰਕ ਦੀ ਗਿਰਾਵਟ ਨਾਲ 3,851.90 ਰੁਪਏ ਪ੍ਰਤੀ ਸ਼ੇਅਰ ‘ਤੇ ਕਾਰੋਬਾਰ ਕਰ ਰਹੇ ਸਨ।

ਡੀ-ਮਾਰਟ ਦੇ ਤਿਮਾਹੀ ਨਤੀਜੇ

ਐਵੇਨਿਊ ਸੁਪਰਮਾਰਟਸ ਲਿਮਟਿਡ ਨੇ 30 ਸਤੰਬਰ 2023 ਨੂੰ ਖਤਮ ਹੋਏ ਹਫ਼ਤੇ ਲਈ ਨੈੱਟ ਪ੍ਰਾਫਿੱਟ ਵਿੱਚ 9.09 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਅਤੇ 623.35 ਕਰੋੜ ਰੁਪਏ ਹੋ ਗਿਆ। ਇਹ ਗਿਰਾਵਟ ਆਮ ਵਪਾਰ ਅਤੇ ਕੱਪੜਿਆਂ ਦੇ ਕਾਰੋਬਾਰ ਤੋਂ ਘੱਟ ਯੋਗਦਾਨ ਕਾਰਨ ਆਈ ਹੈ। ਇਸ ਦੇ ਨਾਲ ਹੀ ਕੰਪਨੀ ਦਾ ਕੁੱਲ ਮਾਰਜਿਨ ਵੀ ਪ੍ਰਭਾਵਿਤ ਹੋਇਆ ਹੈ।

ਐਵੇਨਿਊ ਸੁਪਰਮਾਰਟਸ ਨੇ ਰੈਗੂਲੇਟਰੀ ਫਾਈਲਿੰਗ ‘ਚ ਕਿਹਾ ਕਿ ਕੰਪਨੀ ਨੇ ਇਕ ਸਾਲ ਪਹਿਲਾਂ ਜੁਲਾਈ-ਸਤੰਬਰ ਤਿਮਾਹੀ ‘ਚ 685.71 ਕਰੋੜ ਰੁਪਏ ਦਾ ਨੈੱਟ ਪ੍ਰਾਫਿੱਟ ਕਮਾਇਆ ਸੀ।

ਹਾਲਾਂਕਿ, ਸਮੀਖਿਆ ਅਧੀਨ ਤਿਮਾਹੀ ਦੌਰਾਨ ਸੰਚਾਲਨ ਤੋਂ ਇਸਦਾ ਰੈਵਿਨਿਊ 18.66 ਪ੍ਰਤੀਸ਼ਤ ਵਧ ਕੇ 12,624.37 ਕਰੋੜ ਰੁਪਏ ਹੋ ਗਿਆ ਜੋ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ਵਿੱਚ 10,638.33 ਕਰੋੜ ਰੁਪਏ ਸੀ।

ਚਾਲੂ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ ‘ਚ ਐਵੇਨਿਊ ਸੁਪਰਮਾਰਟਸ ਦੇ ਕੁੱਲ ਖਰਚੇ 18.97 ਫੀਸਦੀ ਵਧ ਕੇ 11,809.35 ਕਰੋੜ ਰੁਪਏ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਡੀ-ਮਾਰਟ ਮਹਾਰਾਸ਼ਟਰ, ਗੁਜਰਾਤ, ਦਮਨ, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਤਾਮਿਲਨਾਡੂ, ਮੱਧ ਪ੍ਰਦੇਸ਼, ਰਾਜਸਥਾਨ, ਐਨਸੀਆਰ, ਛੱਤੀਸਗੜ੍ਹ ਅਤੇ ਪੰਜਾਬ ਵਿੱਚ ਕੰਮ ਕਰਦਾ ਹੈ।