Skip to content
Thursday, November 26, 2026 10°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

CWG ਹਾਕੀ: ਭਾਰਤ ਹੱਥੋਂ ਇੰਗਲੈਂਡ ਕਰਾਮਾਤੀ ‘ਹਾਰ’

By Admin Published 1 min read

ਗੋਲਡ ਕੋਸਟ: ਭਾਰਤੀ ਹਾਰੀ (ਮਰਦ) ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਕਰਾਮਾਤੀ ਢੰਗ ਨਾਲ 4-3 ਨਾਲ ਹਰਾ ਦਿੱਤਾ ਹੈ। ਭਾਰਤ ਹੁਣ ਸੈਮੀਫ਼ਾਈਨਲ ਵਿੱਚ ਨਿਊਜ਼ੀਲੈਂਡ ਨਾਲ ਭਿੜੇਗਾ। ਪੂਲ ਬੀ ਦੇ ਅੰਤਮ ਰੋਮਾਂਚਕ ਮੁਕਾਬਲੇ ਇੰਗਲੈਂਡ ਦੀ ਟੀਮ ਇੱਕ ਗੋਲ ਦੇ ਫਰਕ ਨਾਲ ਮੈਚ ਖੁੰਝ ਗਈ ਤੇ ਭਾਰਤ ਨੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ।

ਮੈਚ ਖ਼ਤਮ ਹੋਣ ਵਿੱਚ ਸਿਰਫ਼ ਚਾਰ ਮਿੰਟ ਬਚੇ ਸਨ ਤੇ ਭਾਰਤ 2-3 ਗੋਲਾਂ ਦੀ ਲੀਡ ਨੂੰ ਬਰਾਬਰ ਕਰਨ ਲਈ ਜ਼ੋਰ ਲਾ ਰਿਹਾ ਸੀ। ਉਦੋਂ ਵਰੁਣ ਕੁਮਾਰ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਮੈਚ ਬਰਾਬਰੀ ‘ਤੇ ਲਿਆਂਦਾ। ਇਸ ਤੋਂ ਬਾਅਦ ਮੈਚ ਖ਼ਤਮ ਹੋਣ ਦੇ ਸਿਰਫ਼ ਅੱਧੇ ਸੈਕੰਡ ਦਾ ਸਮਾਂ ਰਹਿੰਦਿਆਂ ਹੋਇਆ ਮਨਦੀਪ ਸਿੰਘ ਨੇ ਕ੍ਰਾਸ ਨੂੰ ਇੰਗਲੈਂਡ ਦੇ ਗੋਲ ਵੱਲ ਮੋੜ ਕੇ ਮੈਚ ਜਿਤਾ ਦਿੱਤਾ।

ਭਾਰਤ ਲਈ ਰੁਪਿੰਦਰ ਪਾਲ ਸਿੰਘ ਨੇ ਇਕਵੰਜਵੇਂ ਮਿੰਟ ਤੇ ਮਨਪ੍ਰੀਤ ਸਿੰਘ ਨੇ ਤੇਤੀਵੇਂ ਮਿੰਟ ਵਿੱਚ ਦੋ ਹੋਰ ਗੋਲ ਕੀਤੇ। ਜਦਕਿ, ਇੰਗਲੈਂਡ ਲਈ ਡੇਵਿਡ ਕੋਂਡੋਨ ਨੇ ਸੋਲ੍ਹਵੇਂ ਮਿੰਟ, ਲਿਆਮ ਐਨਸੈੱਲ ਬਵੰਜਵੇਂ ਮਿੰਟ ਤੇ ਸੈਮ ਵਾਰਡ ਨੇ ਛਪੰਜਵੇਂ ਮਿੰਟ ਵਿੱਚ ਗੋਲ ਦਾਗ਼ੇ। ਇਸ ਕਰਾਮਾਤੀ ਜਿੱਤ ਨਾਲ ਭਾਰਤ ਦੀ ਲਗਾਤਾਰ ਤੀਜੀ ਜਿੱਤ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp