ਤਾਜ਼ਾ ਖ਼ਬਰਾਂ
Recent
ਰੋਨਾ ਵੈਕਸੀਨ ਦਾ ਸਭ ਤੋਂ ਵੱਡਾ ਟ੍ਰਾਇਲ ਸ਼ੁਰੂ, 30,000 ਲੋਕਾਂ ‘ਤੇ ਟੈਸਟ Edited By Vandana,Updated: 28 Jul, 2020 06:21 PM United States of America usa corona vaccine ShareComment ਵਾਸ਼ਿੰਗਟਨ (ਬਿਊਰੋ): ਕੋਵਿਡ-19 ਦੀ ਵੈਕਸੀਨ ਸਬੰਧੀ ਅਮਰੀਕਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਸਰਚ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਇਕੱਠੇ 30,000 ਲੋਕਾਂ ‘ਤੇ ਵੈਕਸੀਨ ਦਾ ਪ੍ਰਯੋਗ ਕਰ ਰਿਹਾ ਹੈ। ਸਾਰੇ ਵਾਲੰਟੀਅਰਾਂ ਨੂੰ Moderna Inc ਦੀ ਬਣਾਈ ਵੈਕਸੀਨ ਦਿੱਤੀ ਗਈ ਹੈ। ਇਹ ਵੈਕਸੀਨ ਉਹਨਾਂ ਚੋਣਵੇਂ ਉਮੀਦਵਾਰਾਂ ਵਿਚੋਂ ਇਕ ਹੈ ਜੋ ਕੋਰੋਨਾ ਨਾਲ ਲੜਾਈ ਦੀ ਦੌੜ ਦੇ ਆਖਰੀ ਪੜਾਅ ਵਿਚ ਹਨ।ਭਾਵੇਂਕਿ ਹਾਲੇ ਤੱਕ ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਮੌਡਰਨਾ ਦੀ ਵੈਕਸੀਨ ਵਾਇਰਸ ਤੋਂ ਇਨਸਾਨਾਂ ਨੂੰ ਬਚਾ ਪਾਵੇਗੀ। ਇਸ ਅਧਿਐਨ ਵਿਚ ਵਾਲੰਟੀਅਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈਕਿ ਉਹਨਾਂ ਨੂੰ ਅਸਲੀ ਵੈਕਸੀਨ ਦਿੱਤੀ ਗਈ ਹੈ ਜਾਂ ਉਸ ਦਾ ਡਮੀ ਵਰਜਨ। ਦੋ ਡੋਜ਼ ਦੇਣ ਦੇ ਬਾਅਦ ਇਹਨਾਂ ਦੀ ਸਿਹਤ ਨੂੰ ਮਾਨੀਟਰ ਕੀਤਾ ਜਾਵੇਗਾ। ਇਸ ਵਿਚ ਦੇਖਿਆ ਜਾਵੇਗਾ ਕਿ ਡੇਲੀ ਰੂਟੀਨ ਵਿਚ ਆਉਣ ਦੇ ਬਾਅਦ ਕਿਸ ਗਰੁੱਪ ਨੇ ਜ਼ਿਆਦਾ ਇਨਫੈਕਸ਼ਨ ਨੂੰ ਮਹਿਸੂਸ ਕੀਤਾ। ਖਾਸ ਤੌਰ ‘ਤੇ ਉਹਾਂ ਇਲਾਕਿਆਂ ਵਿਚ ਜਿੱਥੇ ਹਾਲੇ ਵੀ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਮੌਡਰਨਾ ਨੇ ਦੱਸਿਆ ਕਿ ਦੇਸ਼ ਦੇ ਚਾਰੇ ਪਾਸੇ ਫੈਲੇ ਹੋਏ 7 ਦਰਜਨ ਤੋਂ ਜ਼ਿਆਦਾ ਪਰੀਖਣ ਸਥਲਾਂ ਵਿਚੋਂ ਪਹਿਲੀ ਵਾਰ ਜਾਰਜੀਆ ਦੇ ਸਵਾਨਾ ਵਿਚ ਵੈਕਸੀਨ ਨੂੰ ਟੈਸਟ ਕੀਤਾ ਗਿਆ ਸੀ। ਇੱਥੇ ਚੰਗੇ ਨਤੀਜੇ ਮਿਲਣ ਦੇ ਬਾਅਦ ਹੀ ਸ਼ੋਧ ਕਰਤਾਵਾਂ ਵਿਚ ਵੈਕਸੀਨ ਸਬੰਧੀ ਆਸ ਵਧੀ ਸੀ। ਮੌਡਰਨਾ ਦੀ ਇਸ ਵੈਕਸੀਨ ਦਾ ਨਾਮ mRNA-1273 ਹੈ। ਸੋਮਵਾਰ ਨੂੰ ਨਿਊਯਾਰਕ ਵਿਚ 36 ਸਾਲਾ ਨਰਸ ਮੇਲਿਸਾ ਹਾਰਟਿੰਗ ਨੇ ਵੀ ਬਤੌਰ ਵਾਲੰਟੀਅਰ ਇਸ ਸ਼ੋਧ ਵਿਚ ਹਿੱਸਾ ਲਿਆ ਸੀ। ਮੇਲਿਸਾ ਨੇ ਸੋਮਵਾਰ ਸਵੇਰੇ ਵੈਕਸੀਨ ਲਗਵਾਉਣ ਤੋਂ ਪਹਿਲਾਂ ਕਿਹਾ,”ਇਸ ਟ੍ਰਾਇਲ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਵਾਇਰਸ ਨੂੰ ਜੜ੍ਹ ਤੋਂ ਮਿਟਾਉਣ ਲਈ ਫਰੰਟਲਾਈਨ ਜੌਬ ਵਿਚ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਮਹੱਤਵਪੂਰਨ ਹੈ।” ਅਮਰੀਕਾ ਦੇ ਇਲਾਵਾ ਚੀਨ ਅਤੇ ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਨੇ ਵੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਬ੍ਰਾਜ਼ੀਲ ਸਮੇਤ ਮਹਾਮਾਰੀ ਦੇ ਮੁਸ਼ਕਲ ਦੌਰ ਵਿਚੋਂ ਲੰਘਣ ਵਾਲੇ ਦੇਸ਼ਾਂ ਵਿਚ ਫਾਈਨਲ ਸਟੇਜ ਦੀ ਟੈਸਟਿੰਗ ਕੀਤੀ ਸੀ। ਭਾਵੇਂਕਿ ਅਮਰੀਕਾ ਨੂੰ ਖੁਦ ਵੈਕਸੀਨ ਦਾ ਟੈਸਟ ਕਰਨ ਦੀ ਲੋੜ ਹੈ ਜਿਸ ਦੀ ਵਰਤੋਂ ਦੇਸ਼ ਵਿਚ ਕੀਤੀ ਜਾ ਸਕੇ। ਇਸ ਦੇ ਲਈ ਅਮਰੀਕਾ ‘ਕੋਵਿਡ-19 ਪ੍ਰੀਵੈਂਸ਼ਨ ਨੈੱਟਵਰਕ’ ਨੂੰ ਫੰਡ ਦੇਵੇਗਾ, ਜਿਸ ਦੇ ਜ਼ਰੀਏ ਹਰ ਮਹੀਨੇ 30,000 ਵਾਲੰਟੀਅਰਾਂ ‘ਤੇ ਟੈਸਟ ਕੀਤਾ ਜਾ ਸਕੇਗਾ। ਇਸ ਸ਼ੋਧ ਵਿਚ ਨਾ ਸਿਰਫ ਵੈਕਸੀਨ ਦੀ ਸਮਰੱਥਾ ਦਾ ਮੁਲਾਂਕਣ ਕੀਤਾ ਜਾਵੇਗਾ ਸਗੋਂ ਇਹ ਵੀ ਦੇਖਿਆ ਜਾਵੇਗਾ ਕਿ ਇਹ ਵੈਕਸੀਨ ਕਿੰਨੀ ਸੁਰੱਖਿਅਤ ਹੈ। ਅਖੀਰ ਵਿਚ ਵਿਗਿਆਨੀ ਵੈਕਸੀਨ ਦੇ ਸਾਰੇ ਸ਼ਾਟਸ ਦੀ ਤੁਲਨਾ ਕਰਨਗੇ। ਹੁਣ ਅਗਲੇ ਮਹੀਨੇ ਆਕਸਫੋਰਡ ਹਿਊਮਨ ਟ੍ਰਾਇਲ ਦੇ ਅਗਲੇ ਪੜਾਅ ਦੀ ਟੈਸਟਿੰਗ ਕਰੇਗਾ। ਜੇਕਰ ਸਭ ਕੁਝ ਸਹੀ ਰਿਹਾ ਤਾਂ ਦਸੰਬਰ ਵਿਚ ਜਾਨਸਨ ਅਤੇ ਜਾਨਸਨ ਅਤੇ ਅਕਤੂਬਰ ਵਿਚ ਨੋਵਾਵੈਕਸ ਦਾ ਅਧਿਐਨ ਹੋਵੇਗਾ। ਫਾਈਜ਼ਰ ਆਈ.ਐੱਨ.ਸੀ. ਵੀ 30,000 ਵਾਲੰਟੀਅਰਾਂ ‘ਤੇ ਸ਼ੋਧ ਕਰਨ ਦਾ ਵਿਚਾਰ ਕਰ ਰਿਹਾ ਹੈ। ਵਿਗਿਆਨ ਦੇ ਇਸ ਮਹਾ ਪਰੀਖਣ ਦੇ ਲਈ ਸ਼ੋਧ ਕਰਤਾਵਾਂ ਨੂੰ ਇਸ ਸਮੇਂ ਵੱਡੀ ਗਿਣਤੀ ਵਿਚ ਵਾਲੰਟੀਅਰਾਂ ਦੀ ਲੋੜ ਹੈ ਜੋ ਖੁਦ ‘ਤੇ ਟੈਸਟਿੰਗ ਲਈ ਅੱਗੇ ਆਉਣ।ਅਮਰੀਕਾ ਦੀ ਇਕ ਮਸ਼ਹੂਰ ਵਾਇਰੋਲੌਜੀਸਟ ਡਾਕਟਰ ਲੈਰੀ ਕੋਰੀ ਨੇ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਵਿਚ 1,50,000 ਲੋਕਾਂ ਨੇ ਖੁਦ ਆਨਲਾਈਨ ਰਜਿਸਟ੍ਰੇਸ਼ਨ ਦੇ ਜ਼ਰੀਏ ਇਸ ਵਿਚ ਦਿਲਚਸਪੀ ਦਿਖਾਈ ਹੈ। ਕੋਰੀ ਨੇ ਪਿਛਲੇ ਹਫਤੇ ਹੀ ਕਿਹਾ ਸੀ ਕਿ ਕੋਰੋਨਾ ਵੈਕਸੀਨ ਸਬੰਧੀ ਹੋ ਰਹੇ ਸਾਰੇ ਟ੍ਰਾਇਲ ਦਾ ‘ਮਲਟੀ ਜੈਨਰੇਸ਼ਨਲ’ ਹੋਣਾ ਬਹੁਤ ਜ਼ਰੂਰੀ ਹੈ। ਇਸ ਵਿਚ ਵਿਭਿੰਨਤਾ ਦੇ ਆਧਾਰ ‘ਤੇ ਅਮਰੀਕਾ ਵਿਚ ਰਹਿਣ ਵਾਲੀ ਬਹੁਜਾਤੀ ਆਬਾਦੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਖਾਸਤੌਰ ‘ਤੇ ਗੈਰ ਗੋਰੇ ਅਮਰੀਕੀਆਂ ਅਤੇ ਹਿਸਪਾਨਿਕ ਵਰਗ ਦੇ ਲੋਕਾਂ ਦੀ ਲੋੜੀਂ ਦੀ ਗਿਣਤੀ ਹੋਣੀ ਚਾਹੀਦੀ ਹੈ, ਜੋ ਵੱਡੀ ਗਿਣਤੀ ਵਿਚ ਵਾਇਰਸ ਦੇ ਸ਼ਿਕਾਰ ਹੋਏ ਹਨ। ਉਹਨਾਂ ਨੇ ਦੱਸਿਆ ਕਿ ਸਧਾਰਨ ਤੌਰ ‘ਤੇ ਇਕ ਵੈਕਸੀਨ ਤਿਆਰ ਕਰਨ ਵਿਚ ਕਈ ਸਾਲ ਲੱਗ ਜਾਂਦੇ ਹਨ ਪਰ ਇਹ ਵਿਗਿਆਨੀਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਕਿ ਕਿਸੇ ਵੈਕਸੀਨ ਨੂੰ ਇੰਨੀ ਤੇਜ਼ੀ ਨਾਲ ਟੈਸਟ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਦੇ ਅਖੀਰ ਵਿਚ ਚੀਨ ਨੇ ਕੋਰੋਨਾਵਾਇਰਸ ਹੋਣ ਦੀ ਗੱਲ ਸਾਹਮਣੇ ਰੱਖੀ ਸੀ। ਇਸ ਘਟਨਾ ਦੇ ਸਿਰਫ 65 ਦਿਨ ਬਾਅਦ ਹੀ ਮਾਰਚ ਵਿਚ NIH ਨੇ ਲੋਕਾਂ ‘ਤੇ ਇਸ ਦੀ ਵੈਕਸੀਨ ਨੂੰ ਟੈਸਟ ਕਰ ਲਿਆ ਸੀ।

ਨਸਲੀ ਭੇਦਭਾਵ ਦੇ ਖਿਲਾਫ ਅਮਰੀਕਾ ਦੇ ਪੋਰਟਲੈਂਡ ‘ਚ ਪ੍ਰਦਰਸ਼ਨ ਤੇਜ਼
ਅਗਲੇ ਸਾਲ ਤੱਕ ਹੀ ਆਮ ਹੋਣਗੇ ਹਾਲਾਤ : ਡਾ. ਫਾਓਚੀ
ਚੀਨ ਤੋਂ ਡਰੀ ਦੁਨੀਆ, ਅਮਰੀਕਾ ਦਾ ਖਦਸ਼ਾ, ਜੇ ਉਸ ਨੂੰ ਨਾ ਬਦਲਿਆ ਤਾਂ ਉਹ ਸਾਨੂੰ ਬਦਲ ਦੇਵੇਗਾ
ਹੋਰ ਖ਼ਬਰਾਂ
More Stories
ਇਹ ਕੋਰੋਨਾਵਾਇਰਸ ਨਹੀਂ ਸਗੋਂ ‘ਟਰੰਪ ਵਾਇਰਸ’ ਹੈ : ਨੈਂਸੀ ਪੇਲੋਸੀ
ਵਾਸ਼ਿੰਗਟਨ – ਅਮਰੀਕੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰਿਪ੍ਰੈਜ਼ੇਂਟੇਟਿਵਸ) ਦੀ ਸਪੀਕਰ ਅਤੇ ਸੀਨੀਅਰ ਡੈਮੋਕ੍ਰੇਟ ਨੇਤਾ ਨੈਂਸੀ ਪੇਲੋਸੀ ਨੇ ਕੋਰੋਨਾਵਾਇਰਸ ਨੂੰ ‘ਟਰੰਪ…
ਅਮਰੀਕਾ ਨੇ ਵਧਾਈ ਚੀਨ ਦੀ ਚਿੰਤਾ, ਭਾਰਤ, ਆਸਟ੍ਰੇਲੀਆ ਤੇ ਜਾਪਾਨ ਨਾਲ ਕੀਤਾ ‘QUAD’ ਅਭਿਆਸ
ਵਾਸ਼ਿੰਗਟਨ (ਬਿਊਰੋ): ਦੁਨੀਆ ਦੀ ਨੱਕ ਵਿਚ ਦਮ ਕਰਨ ਵਾਲੇ ਦੇਸ਼ ਚੀਨ ‘ਤੇ ਹੁਣ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਆਪਣੇ ਗੁਆਂਢੀ ਦੇਸ਼ਾਂ…
ਅਮਰੀਕਾ ਦੀ ਵੱਡੀ ਕਾਰਵਾਈ, ਚੀਨ ਦੀਆਂ 11 ਕੰਪਨੀਆਂ ‘ਤੇ ਪਾਬੰਦੀ
ਵਾਸ਼ਿੰਗਟਨ: ਅਮਰੀਕਾ ਨੇ 11 ਚੀਨੀ ਕੰਪਨੀਆਂ ‘ਤੇ ਵਪਾਰ ਪਾਬੰਦੀਆਂ ਲਾਈਆਂ ਹਨ। ਚੀਨ ਵਿੱਚ ਮੁਸਲਮਾਨ ਆਬਾਦੀ ਵਾਲੇ ਸ਼ਿਨਜਿਆਂਗ ਖੇਤਰ ‘ਚ ਇਨ੍ਹਾਂ ਕੰਪਨੀਆਂ ਦੇ…
ਕੋਰੋਨਾ ਨੂੰ ਮਜ਼ਾਕ ਮੰਨ ਕੇ ‘ਕੋਵਿਡ-19 ਪਾਰਟੀ’ ‘ਚ ਸ਼ਾਮਲ ਹੋਇਆ ਵਿਅਕਤੀ, ਮੌਤ
ਵਾਸ਼ਿੰਗਟਨ – ਅਮਰੀਕਾ ਦੇ ਟੈੱਕਸਾਸ ਸੂਬੇ ਵਿਚ ਕੋਰੋਨਾਵਾਇਰਸ ਨੂੰ ਮਜ਼ਾਕ ਮੰਨ ਕੇ ਕੋਵਿਡ-19 ਪਾਰਟੀ ਵਿਚ ਸ਼ਾਮਲ ਹੋਏ ਇਕ 30 ਸਾਲਾ ਵਿਅਕਤੀ ਦੀ…