ਚੀਨ ਲਈ ਅਮਰੀਕਾ ਦੀ ਯੋਜਨਾ, ਨਾਟੋ ਜਿਹਾ ਸੰਗਠਨ ਬਣਾਉਣਗੇ ਭਾਰਤ, ਜਾਪਾਨ ਤੇ ਆਸਟ੍ਰੇਲੀਆ

ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਸਟੀਫੇਨ ਬਿਗਨ ਨੇ ਸੋਮਵਾਰ ਨੂੰ ਕਿਹਾ ਕਿ ਇਹਨਾਂ ਚਾਰੇ ਦੇਸ਼ਾਂ ਦੀ ਬੈਠਕ ਜਲਦੀ ਹੀ ਦਿੱਲੀ ਵਿਚ ਹੋਣ ਦੀ ਆਸ ਹੈ। ਇਸ ਬੈਠਕ ਵਿਚ ਇਸ ਪ੍ਰਸਤਾਵਿਤ ਸੰਗਠਨ ਅਤੇ ਮਿਲਟਰੀ ਸਹਿਯੋਗ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਬਿਗਨ ਨੇ ਯੂ.ਐੱਸ.-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ ਵਿਚ ਕਿਹਾ ਕਿ ਅਮਰੀਕਾ ਦਾ ਉਦੇਸ਼ ਇਹਨਾਂ ਚਾਰ ਦੇਸ਼ਾਂ ਦੇ ਨਾਲ ਦੂਜੇ ਦੇਸ਼ਾਂ ਨੂੰ ਮਿਲਾ ਕੇ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ। ਬਿਗਨ ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰਹੇ ਰਿਚਰਡ ਵਰਮਾ ਦੇ ਨਾਲ ਆਨਲਾਈਨ ਚਰਚਾ ਵਿਚ ਹਿੱਸਾ ਲੈ ਰਹੇ ਸਨ।

ਨਾਟੋ ਜਿਹੇ ਸੰਗਠਨ ਦੀ ਲੋੜ
ਬਿਗਨ ਨੇ ਕਿਹਾ,”ਇੰਡੋ-ਪੈਸੀਫਿਕ ਖੇਤਰ ਵਿਚ ਮਜਬੂਤ ਸੰਗਠਨ ਦੀ ਕੰਮੀ ਹੈ। ਉਹਨਾਂ ਦੇ ਕੋਲ ਨਾਟੋ ਜਾਂ ਯੂਰਪੀ ਯੂਨੀਅਨ (ਈ.ਯੂ.) ਜਿਹਾ ਕੋਈ ਮਜ਼ਬੂਤ ਸੰਗਠਨ ਨਹੀਂ ਹੈ। ਯਾਦ ਕਰੋ ਕਿ ਜਦੋਂ ਨਾਟੋ ਦੀ ਸ਼ੁਰੂਆਤ ਹੋਈ ਸੀ ਤਾਂ ਬਹੁਤ ਮਾਮੂਲੀ ਆਸਾਂ ਸਨ। ਸ਼ੁਰੂ ਵਿਚ ਕਈ ਦੇਸ਼ਾਂ ਨੇ ਨਾਟੋ ਦੀ ਮੈਂਬਰਸ਼ਿਪ ਲੈਣ ਦੀ ਬਜਾਏ ਵੱਖਰੇ ਰਹਿਣਾ ਸਹੀ ਸਮਝਿਆ ਸੀ।” ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦਾ ਗਠਜੋੜ ਉਦੋਂ ਹੁੰਦਾ ਹੈ ਜਦੋਂ ਦੂਜੇ ਦੇਸ਼ ਅਮਰੀਕਾ ਜਿੰਨੇ ਹੀ ਵਚਨਬੱਧ ਹੋਣਗੇ। ਬਿਗਨ ਨੇ ਕਿਹਾ ਕਿ ਮਾਲਾਬਾਰ ਨੇਵਲ ਐਕਸਰਸਾਈਜ਼ ਵਿਚ ਆਸਟ੍ਰੇਲੀਆ ਦਾ ਸ਼ਾਮਲ ਹੋਣਾ ਡਿਫੈਂਸ ਬਲਾਕ ਬਣਾਉਣ ਦੀ ਇਸ ਦਿਸ਼ਾ ਵਿਚ ਇਕ ਕਦਮ ਹੈ। ਸਾਊਥ ਚਾਈਨਾ ਮੋਰਨਿੰਗ ਪੋਸਟ ਦੇ ਮੁਤਾਬਕ, ਭਾਰਤ ਸਪੱਸ਼ਟ ਰੂਪ ਨਾਲ ਮਾਲਾਬਾਰ ਨੇਵਲ ਐਕਸਰਸਾਈਜ਼ ਵਿਚ ਆਸਟ੍ਰੇਲੀਆ ਦੇ ਸ਼ਾਮਲ ਹੋਣ ਦਾ ਸੰਕੇਤ ਦੇ ਰਿਹਾ ਹੈ। ਬਿਗਨ ਨੇ ਇਹ ਵੀ ਕਿਹਾ ਹੈ ਕਿ ਕਵਾਡੀਲੇਟਰਲ ਸਿਕਓਰਿਟੀ ਡਾਇਲਾਗ (ਕਵਾਡ) ਦੇਸ਼ਾਂ ਵਿਚ ਵੀਅਤਨਾਮ, ਦੱਖਣੀ ਕੋਰੀਆ ਅਤੇ ਨਿਊਜ਼ੀਲੈਂਡ ਨੂੰ ਵੀ ਸ਼ਾਮਲ ਕੀਤਾ ਜਾਵੇ। ਹਾਲੇ ਇਸ ਵਿਚ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਸ਼ਾਮਲ ਹਨ। ਇਸ ਦਾ ਉਦੇਸ਼ ਇੰਡੋ-ਪੈਸੀਫਿਕ ਖੇਤਰ ਵਿਚ ਸ਼ਾਂਤੀ ਬਣਾਈ ਰੱਖਣਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.