ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ‘ਬਿੱਗ ਬੌਸ 17’ ‘ਚ ਮੁਕਾਬਲੇਬਾਜ਼ਾਂ ਵਿਚਾਲੇ ਮਹਾਭਾਰਤ ਸ਼ੁਰੂ ਹੋ ਗਿਆ ਹੈ। ਨੀਲ ਭੱਟ ਤੇ ਐਸ਼ਵਰਿਆ ਸ਼ਰਮਾ ਨਾਲ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦੀ ਜ਼ਬਰਦਸਤ ਲੜਾਈ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਨੂੰ ‘ਪਵਿੱਤਰ ਰਿਸ਼ਤਾ’ ਅਦਾਕਾਰਾ ਦਾ ਇਕ ਹੋਰ ਰੂਪ ਦੇਖਣ ਨੂੰ ਮਿਲਿਆ ਜਦੋਂ ਉਸ ਨੇ ਯੂਟਿਊਬਰਾਂ ਲਈ ਵਿਵਾਦਪੂਰਨ ਬਿਆਨ ਦਿੱਤਾ। ਪਿਛਲੇ ਐਪੀਸੋਡ ‘ਚ ਅੰਕਿਤਾ ਲੋਖੰਡੇ ਦੀ ਫਿਰੋਜ਼ਾ ਖਾਨ ਯਾਨੀ ਖਾਨਜਾਦੀ ਨਾਲ ਬਹਿਸ ਹੋਈ ਸੀ। ਦੋਵਾਂ ਨੇ ਇਕ-ਦੂਜੇ ਨੂੰ ਖਰੀਆਂ-ਖਰੀਆਂ ਸੁਣਾਈਆਂ। ਇਸ ਦੌਰਾਨ ਅੰਕਿਤਾ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਕਾਰਨ ਸੋਸ਼ਲ ਮੀਡੀਆ ਦੋ ਹਿੱਸਿਆਂ ‘ਚ ਵੰਡਿਆ ਗਿਆ।
ਅੰਕਿਤਾ ਤੇ ਫ਼ਿਰੋਜ਼ਾ ਵਿਚਾਲੇ ਜ਼ੁਬਾਨੀ ਜੰਗ
ਅੰਕਿਤਾ ਲੋਖੰਡੇ ਨੇ ਆਪਣੇ ਪਤੀ ਵਿੱਕੀ ਜੈਨ ਨਾਲ ਸ਼ੋਅ ‘ਚ ਐਂਟਰੀ ਕੀਤੀ ਹੈ। ਪਿਛਲੇ ਐਪੀਸੋਡ ‘ਚ ਉਸ ਦੇ ਤੇ ਫਿਰੋਜ਼ਾ ਖਾਨ ਵਿਚਕਾਰ ਅਜਿਹਾ ਮਹਾਭਾਰਤ ਹੁੰਦਾ ਦੇਖਿਆ ਗਿਆ ਸੀ ਕਿ ਇੰਝ ਲੱਗਦਾ ਸੀ ਜਿਵੇਂ ਅੰਕਿਤਾ ਦੇ ਅੰਦਰ ਸੁੱਤੀ ਹੋਈ ਸ਼ੇਰਨੀ ਜਾਗ ਗਈ ਹੋਵੇ। ਦਰਅਸਲ ਖਾਨਜ਼ਾਦੀ ਨੇ ਕਿਹਾ ਕਿ ਉਹ ਅੰਕਿਤਾ ਨਾਲ ਗੱਲ ਨਹੀਂ ਕਰਨਾ ਚਾਹੁੰਦੀ। ਅੰਕਿਤਾ ਦਾ ਕਹਿਣਾ ਹੈ ਕਿ ਖਾਨਜ਼ਾਦੀ ਸਿਰਫ ਡਰਾਮਾ ਕਰ ਕੇ ਲਾਈਮਲਾਈਟ ‘ਚ ਰਹਿਣਾ ਚਾਹੁੰਦੀ ਹੈ। ਇਸ ‘ਤੇ ਫਿਰੋਜ਼ਾ ਦਾ ਕਹਿਣਾ ਹੈ ਕਿ ਉਹ ਸੀਰੀਅਲ ਨਹੀਂ ਕਰ ਰਹੀ ਹੈ। ਇਹ ਸੁਣ ਕੇ ਅੰਕਿਤਾ ਹੈਰਾਨ ਰਹਿ ਜਾਂਦੀ ਹੈ ਕਿ ਆਖਿਰ ਇਸ ਤੋਂ ਫਿਰੋਜ਼ਾ ਦਾ ਮਤਲਬ ਕੀ ਹੈ।
ਅਰਜੁਨ ਬਿਜਲਾਨੀ ਨੇ ਕੀਤਾ ਅੰਕਿਤਾ ਦਾ ਵਿਰੋਧ
ਅੰਕਿਤਾ ਉੱਚੀ-ਉੱਚੀ ਚੀਕਣ ਲੱਗਦੀ ਹੈ। ਉਹ ਫਿਰੋਜ਼ਾ ਨੂੰ ਢੁੱਕਵਾਂ ਜਵਾਬ ਦਿੰਦੀ ਹੈ ਤੇ ਕਹਿੰਦੀ ਹੈ, “ਤੁਸੀਂ ਲੋਕ ਹੋ ਕੌਣ ? ਤੁਸੀਂ ਹਰ ਰੋਜ਼ ਸਾਡੇ ਕਾਰਨ ਦਿਖਾਈ ਦਿੰਦੇ ਹੋ, ਇਹ ਸਾਡਾ ਸ਼ੋਅ ਹੈ, ਟੈਲੀਵਿਜ਼ਨ ਸਾਡਾ ਹੈ ਤੇ ਬਿੱਗ ਬੌਸ ਸਿਰਫ ਟੈਲੀਵਿਜ਼ਨ ‘ਤੇ ਆਉਂਦਾ ਹੈ।” ਅੰਕਿਤਾ ਤੇ ਫਿਰੋਜ਼ਾ ਵਿਚਾਲੇ ਜ਼ੁਬਾਨੀ ਜੰਗ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਇਕ ਤਰ੍ਹਾਂ ਨਾਲ ਅੰਕਿਤਾ ਦੇ ਇਸ ਬਿਆਨ ਨੂੰ ਯੂ-ਟਿਊਬ ‘ਤੇ ਤਨਜ਼ ਹੀ ਮੰਨਿਆ ਜਾ ਰਿਹਾ ਹੈ। ਕੁਝ ਲੋਕਾਂ ਨੇ ਅੰਕਿਤਾ ਦਾ ਸਮਰਥਨ ਕੀਤਾ ਤਾਂ ਕੁਝ ਨੇ ਉਸ ਦੇ ਬਿਆਨ ਦਾ ਵਿਰੋਧ ਕੀਤਾ। ਮਸ਼ਹੂਰ ਐਕਟਰ ਅਰਜੁਨ ਬਿਜਲਾਨੀ ਨੇ ਅੰਕਿਤਾ ਦੇ ਇਸ ਬਿਆਨ ਦਾ ਕਰਾਰਾ ਜਵਾਬ ਦਿੱਤਾ ਹੈ।
ਅਰਜੁਨ ਨੇ ਟਵੀਟ ਕੀਤਾ, ‘ਮੈਂ ਹਮੇਸ਼ਾ ਟੀਵੀ ਇੰਡਸਟਰੀ ਦਾ ਸਮਰਥਨ ਕੀਤਾ ਹੈ, ਪਰ ਮੈਨੂੰ ਲੱਗਦਾ ਹੈ ਕਿ ਯੂਟਿਊਬਰ ਵੀ ਬਹੁਤ ਮਿਹਨਤੀ ਹੁੰਦੇ ਹਨ। ਸਾਰੇ ਲੋਕ ਅਦਾਕਾਰ ਨਹੀਂ ਹੋ ਸਕਦੇ, ਪਰ ਉਹ ਲੋਕਾਂ ਦਾ ਮਨੋਰੰਜਨ ਕਰਨ ਲਈ ਮਿਹਨਤ ਵੀ ਬਹੁਤ ਕਰਦੇ ਹਨ। ਤਾਂ ਅਸੀਂ ਇਹ ਕਿਉਂ ਨਾ ਕਹੀਏ ਕਿ ਸਾਰੇ ਮਨੋਰੰਜਨ ਉਦਯੋਗ ਤੋਂ ਹਨ ! #justmyopinion ਇਸ ਟੌਪਿਕ ‘ਤੇ ਬਹਿਸ ਨਹੀਂ ਹੋਣੀ ਚਾਹੀਦੀ!’
I have always stood for the tv industry but I feel YouTubers are equally hardworking . All of them may not be actors but they do work hard to Entertain people . So how about saying we all belong to the Entertaintement industry !! #justmyopinion what’s yours !! Can’t be divided on…
— Arjun Bijlani (@Thearjunbijlani) October 21, 2023



