ਪੀਟੀਆਈ, ਨਵੀਂ ਦਿੱਲੀ : ਆਦਿਤਿਆ L1 ਨਾਲ ਜੁੜੀ ਇਕ ਅਹਿਮ ਅਪਡੇਟ ਸਾਹਮਣੇ ਆਈ ਹੈ। ਇਸਰੋ ਦੇ ਮੁਖੀ ਐੱਸ ਸੋਮਨਾਥ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਦਿਤਿਆ ਐਲ1 6 ਜਨਵਰੀ ਨੂੰ ਐੱਲ1 ਪੁਆਇੰਟ ਵਿੱਚ ਦਾਖਲ ਹੋਵੇਗਾ। ਉਨ੍ਹਾਂ ਕਿਹਾ ਕਿ ਮਿਸ਼ਨ ਐਲ1 ਪੁਆਇੰਟ ਵਿੱਚ ਕਦੋਂ ਦਾਖਲ ਹੋਵੇਗਾ, ਇਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਆਦਿਤਿਆ ਐਲ-1 ਨੂੰ 2 ਸਤੰਬਰ ਨੂੰ ਕੀਤਾ ਗਿਆ ਸੀ ਲਾਂਚ

ਤੁਹਾਨੂੰ ਦੱਸ ਦੇਈਏ ਕਿ ਆਦਿਤਿਆ ਐਲ1 ਮਿਸ਼ਨ ਨੂੰ 2 ਸਤੰਬਰ ਨੂੰ ਪੀਐਸਐਲਵੀ ਰਾਕੇਟ ਨਾਲ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਗਿਆ ਸੀ। ਇਸ ਮਿਸ਼ਨ ਦਾ ਉਦੇਸ਼ ਸੂਰਜ ਦਾ ਅਧਿਐਨ ਕਰਨਾ ਹੈ। ਇਸ ਦੇ ਨਾਲ ਹੀ ਸੂਰਜ ਤੋਂ ਪ੍ਰਾਪਤ ਰੌਸ਼ਨੀ ਅਤੇ ਊਰਜਾ ਸਮੇਤ ਕਈ ਗਤੀਸ਼ੀਲ ਤਬਦੀਲੀਆਂ ਅਤੇ ਵਿਸਫੋਟਕ ਘਟਨਾਵਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਹੋਵੇਗੀ।