ਨਵੀਂ ਦਿੱਲੀ: ਨਸੀਰੂਦੀਨ ਤੇ ਅਨੁਪਮ ਖੇਰ ਵਿੱਚ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ‘ਏ-ਵੈਡਨਸਡੇ’ ਫਿਲਮ ਵਿੱਚ ਇੱਕਠੇ ਕੰਮ ਕਰ ਚੁੱਕੇ ਅਨੁਪਮ ਖੇਰ ‘ਤੇ ਨਿਸ਼ਾਨਾ ਬਣਦਿਆਂ ਨਸੀਰੂਦੀਨ ਸ਼ਾਹ ਨੇ ਕਿਹਾ ਹੈ ਕਿ ਜੋ ਲੋਕ ਕਦੇ ਕਸ਼ਮੀਰ ਵਿੱਚ ਰਹੇ ਹੀ ਨਹੀਂ, ਉਹ ਅੱਜ ਕਸ਼ਮੀਰੀ ਪੰਡਤਾਂ ਲਈ ਲੜਾਈ ਲੜ ਰਿਹਾ ਹੈ।
ਦਿੱਲੀ ਵਿਚ ਆਪਣੀ ਫਿਲਮ ਵੇਟਿੰਗ ਦੇ ਪ੍ਰਚਾਰ ਲਈ ਆਏ ਸ਼ਾਹ ਨੇ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਇਸ ਦੇ ਜਵਾਬ ਵਿੱਚ ਖੇਰ ਨੇ ਕਿਹਾ, ਸ਼ਾਹ ਸਾਹਿਬ ਦੀ ਜੈ ਹੋਵੇ। ਤੁਹਾਡੇ ਤਰਕ ਮੁਤਾਬਕ ਤਾਂ ਕਿਸੇ ਐਨ.ਆਰ.ਆਈ. ਨੂੰ ਭਾਰਤ ਬਾਰੇ ਸੋਚਣਾ ਹੀ ਨਹੀਂ ਚਾਹੀਦਾ।
ਇਸ ਦੇ ਨਾਲ ਹੀ ਆਪਣ ਦੋ ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਡੁੱਬੀ ਮੋਦੀ ਸਰਕਾਰ ‘ਤੇ ਅਦਾਕਾਰ ਨਸੀਰੂਦੀਨ ਸ਼ਾਹ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਲੋਕ ਸਰਕਾਰ ਬਾਰੇ ਰਾਏ ਬਣਾਉਣ ਵਿੱਚ ਜਲਦਬਾਜ਼ੀ ਕਰ ਰਹੇ ਹਨ। ਹਾਲੇ ਸਰਕਾਰ ਨੂੰ ਕੁਝ ਹੋਰ ਸਮਾਂ ਦੇਣਾ ਚਾਹੀਦਾ ਹੈ।
ਸ਼ਾਹ ਨੇ ਸਿਲੇਬਸ ਵਿੱਚ ਤਬਦੀਲੀ ‘ਤੇ ਸਾਵਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀਆਂ ਹਨ। ਹਾਲਾਂਕਿ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਇੰਨੀ ਵੀ ਮੂਰਖ ਨਹੀਂ ਕਿ ਉਹ ਦੇਸ਼ ਨੂੰ ਹਨੇਰੇ ਵੱਲ ਲੈ ਕੇ ਜਾਵੇਗੀ।
ਸ਼ਾਹ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਸਮ੍ਰਿਤੀ ਇਰਾਨੀ ਮਨੁੱਖੀ ਸਰੋਤ ਮੰਤਰਾਲਾ ਆਪਣੀ ਨਵੀਂ ਸਿੱਖਿਆ ਨੀਤੀ ਬਣਾ ਰਿਹਾ ਹੈ। ਇਸ ਸਮੇਂ ਦੌਰਾਨ ਹੀ ਬੀਜੇਪੀ ਸ਼ਾਸਿਤ ਸੂਬੇ ਰਾਜਸਥਾਨ ਵਿੱਚੋਂ ਨਹਿਰੂ ਨੂੰ ਸਲੇਬਸ ਵਿੱਚੋਂ ਹਟਾਉਣ ਦਾ ਵਿਵਾਦ ਉੱਠਿਆ ਹੈ।