ਸਰੀ ਵਿੱਚ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਟਾਫ਼ ਨੂੰ 14449 – 114A ਐਵਿਨਿਊ ਅਤੇ 8861-139A ਸਟਰੀਟ ‘ਤੇ ਸਥਿਤ ਦੋ ਘਰਾਂ ਦੇ ਟਾਈਟਲ ‘ਤੇ ਨੋਟਿਸ ਲਗਾਉਣ ਦੇ ਨਿਰਦੇਸ਼ ਦਿੱਤੇ, ਜਿੱਥੇ ਇਮਾਰਤਾਂ ਬਿਨਾਂ ਪਰਮਿਟ ਦੇ ਬਣਾ ਵਰਤੀਆਂ ਜਾ ਰਹੀਆਂ ਸਨ। ਇਹ 2025 ਦੀ ਆਖ਼ਰੀ ਵਿਸ਼ੇਸ਼ ਕੌਂਸਲ ਮੀਟਿੰਗ ਸੀ, ਜੋ ਸਿਟੀ ਵੱਲੋਂ ਗ਼ੈਰਕਾਨੂੰਨੀ ਉਸਾਰੀ ਦੇ ਖ਼ਿਲਾਫ਼ ਸਾਲ ਭਰ ਕੀਤੀਆਂ ਕਾਰਵਾਈਆਂ ਨੂੰ ਸਮਾਪਤ ਕਰਦੀ ਹੈ। ਪਰ ਅਗਲੇ ਸਾਲ ਵੱਲ ਵਧਦਿਆਂ ਸ਼ਹਿਰ, ਨਿਵਾਸੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਣਾ ਜਾਰੀ ਰੱਖੇਗਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਏਗਾ, ਜੋ ਬਿਨਾਂ ਪਰਮਿਟ ਤੇ ਨਿਯਮਾਂ ਉਲੰਘਣਾ ਕਰਦੇ ਗ਼ੈਰਕਾਨੂੰਨੀ ਨਿਰਮਾਣ ਕਰਦੇ ਹਨ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਪਿਛਲੇ ਸਾਲ ਦੌਰਾਨ, ਮੈਂ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸਰੀ ਵਿੱਚ ਰਹਿਣ ਵਾਲਿਆਂ, ਕੰਮ ਕਰਨ ਵਾਲਿਆਂ ਅਤੇ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਚਿੱਤ ਕਾਰਵਾਈ ਕਰਾਂਗੇ”। “ਕੱਲ੍ਹ ਦੇ ਇੱਕ ਮਾਮਲੇ ਵਿੱਚ, ਮਾਲਕਾਂ ਨੇ ਬਿਨਾਂ ਪਰਮਿਟ ਵਾਲੇ ਢਾਂਚੇ ਵਿੱਚ ਇੱਕ ਯੂਨਿਟ ਬਣਾਇਆ ਸੀ, ਜਿਸ ਵਿੱਚ ਕਿਰਾਏਦਾਰ ਰਹਿ ਰਹੇ ਸਨ ਤੇ ਉਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ, ਜੋ ਖ਼ਤਰਨਾਕ ਹੈ ਤੇ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ।”
14449 – 114 ਏ ਐਵਿਨਿਊ:
• ਬਿਲਡਿੰਗ ਪਰਮਿਟ ਤੋਂ ਬਿਨਾਂ ਰਿਹਾਇਸ਼ ਦੇ ਪਿਛਲੇ ਪਾਸੇ ਇੱਕ ਵੱਡਾ ਦੋ-ਮੰਜ਼ਿਲਾਂ ਵਾਧਾ ਕੀਤਾ ਗਿਆ ਸੀ, ਇਸ ਵਿੱਚ ਦੋ ਬੈੱਡ-ਰੂਮ, ਲਿਵਿੰਗ ਰੂਮ, ਬਾਥਰੂਮ ਅਤੇ ਰਸੋਈ ਵਾਲਾ ਇੱਕ ਸਵੈ-ਨਿਰਭਰ ਯੂਨਿਟ ਸ਼ਾਮਲ ਸੀ, ਜੋ ਜਾਂਚ ਦੇ ਸਮੇਂ ਕਿਰਾਏਦਾਰਾਂ ਦੁਆਰਾ ਕਬਜ਼ੇ ਵਿੱਚ ਸੀ। ਐਡੀਸ਼ਨ ਦੇ ਦੋ ਪਾਸਿਆਂ ਨੂੰ ਜੋੜਨ ਵਾਲਾ ਡੈੱਕ ਅਤੇ ਪੌੜੀਆਂ ਵੀ ਬਿਨਾਂ ਪਰਮਿਟ ਦੇ ਬਣਾਈਆਂ ਗਈਆਂ ਸਨ।
• ਸਿਟੀ ਨੇ ਮਾਲਕਾਂ ਨੂੰ ਚਾਰ ਬਾਇਲਾਅ ਨੋਟਿਸ ਜਾਰੀ ਕੀਤੇ, ਜਿਨ੍ਹਾਂ ਵਿੱਚ $1,500 ਅਜੇ ਵੀ ਬਕਾਇਆ ਹਨ, ਅਤੇ 7 ਸਾਈਟ-ਵਿਜ਼ਟ ਫ਼ੀਸਾਂ $1,568 ਦੀਆਂ, ਜਿਨ੍ਹਾਂ ਵਿੱਚੋਂ $912 ਅਜੇ ਵੀ ਬਕਾਇਆ ਹਨ। ਮਾਲਕਾਂ ਨੂੰ ਬਿਨਾਂ ਪਰਮਿਟ ਵਾਲੇ ਵਾਧੇ ਨੂੰ ਢਾਹੁਣ ਲਈ ਇੱਕ ਕੰਪਲਾਇੰਸ ਆਰਡਰ ਵੀ ਜਾਰੀ ਕੀਤਾ ਗਿਆ ਸੀ।
8861- 139A ਸਟਰੀਟ:
• ਘਰ ਦੇ ਪਿੱਛੇ ਇੱਕ ਵੱਡਾ ਵਾਧਾ ਕੀਤਾ ਗਿਆ ਸੀ, ਜਿਸ ਵਿੱਚ ਦੋ ਬੈੱਡ-ਰੂਮ, ਇੱਕ ਬਾਥਰੂਮ, ਲਿਵਿੰਗ ਏਰੀਆ, ਰਸੋਈ, ਲਾਂਡਰੀ ਮਸ਼ੀਨਾਂ ਅਤੇ ਸਟੋਰੇਜ ਏਰੀਆ ਸ਼ਾਮਲ ਸੀ।
• ਸਿਟੀ ਨੇ ਸੱਤ ਸਾਈਟ-ਵਿਜ਼ਟ ਫ਼ੀਸਾਂ $1,568 ਦੀਆਂ ਜਾਰੀ ਕੀਤੀਆਂ, ਜਿਨ੍ਹਾਂ ਵਿੱਚੋਂ $1,140 ਅਜੇ ਵੀ ਬਕਾਇਆ ਹਨ, ਅਤੇ ਬਿਨਾਂ ਪਰਮਿਟ ਵਾਲੇ ਐਡੀਸ਼ਨ ਨੂੰ ਢਾਹੁਣ ਲਈ ਦੋ ਕੰਪਲਾਇੰਸ ਆਰਡਰ ਜਾਰੀ ਕੀਤੇ।
ਕਮਿਊਨਿਟੀ ਚਾਰਟਰ ਦੇ ਸੈਕਸ਼ਨ 57 ਦੇ ਅਧੀਨ ਸਿਰਲੇਖ ‘ਤੇ ਨੋਟਿਸ ਇੱਕ ਕਾਨੂੰਨੀ ਉਪਾਅ ਹੈ, ਜੋ ਕਿਸੇ ਵੀ ਜਾਇਦਾਦ ਦੇ ਅਣਅਧਿਕਾਰਤ ਢਾਂਚਿਆਂ, ਜੋ ਲੋੜੀਂਦੇ ਪਰਮਿਟਾਂ ਅਤੇ ਜਾਂਚ ਤੋਂ ਬਿਨਾਂ ਬਣਾਏ ਗਏ ਹਨ ਬਾਰੇ ਜਨਤਾ ਨੂੰ ਸੂਚਿਤ ਕਰਨ ਲਈ ਹੈ। ਇਹ ਨੋਟਿਸ ਸੰਭਾਵੀ ਖ਼ਰੀਦਦਾਰਾਂ, ਕਰਜ਼ਾ ਦੇਣ ਵਾਲਿਆਂ ਅਤੇ ਬੀਮਾ ਕੰਪਨੀਆਂ ਨੂੰ ਗ਼ੈਰਕਾਨੂੰਨੀ ਨਿਰਮਾਣ ਅਤੇ ਇਸ ਨਾਲ ਜੁੜੇ ਸੰਭਾਵੀ ਖ਼ਤਰੇ ਬਾਰੇ ਸਚੇਤ ਕਰਨ ਬਾਰੇ ਵੀ ਹਨ।
ਸਰੀ ਸਿਟੀ ਦੀ ਗ਼ੈਰਕਾਨੂੰਨੀ ਨਿਰਮਾਣ ਇਨਫੋਰਸਮੈਂਟ ਟੀਮ, ਜੋ 2022 ਵਿੱਚ ਸਥਾਪਿਤ ਕੀਤੀ ਗਈ ਸੀ, ਸਿਟੀ ਦੇ ਬਾਇਲਾਅਜ਼ ਨੂੰ ਲਾਗੂ ਕਰਨ ਅਤੇ ਉਨ੍ਹਾਂ ਰਿਹਾਇਸ਼ੀ ਨਿਰਮਾਣ ਨੂੰ ਨਿਸ਼ਾਨਾ ਬਣਾਉਣ ਲਈ ਸਮਰਪਿਤ ਹੈ, ਜੋ ਪਰਮਿਟ, ਜਾਂਚਾਂ ਜਾਂ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਤੋਂ ਬਿਨਾਂ ਕੀਤੇ ਜਾਂਦੇ ਹਨ।
ਜੇ ਤੁਹਾਨੂੰ ਸ਼ੱਕ ਹੈ ਕਿ ਕੋਈ ਉਸਾਰੀ ਬਿਨਾਂ ਪਰਮਿਟ ਦੇ ਹੋਈ ਹੈ, ਤਾਂ ਤੁਸੀਂ Report a Problem, ‘ਤੇ ਆਨਲਾਈਨ ਸ਼ਿਕਾਇਤ ਕਰ ਸਕਦੇ ਹੋ, [email protected] ‘ਤੇ ਈਮੇਲ ਕਰ ਸਕਦੇ ਹੋ ਜਾਂ 604-591-4370 ‘ਤੇ ਕਾਲ ਕਰ ਸਕਦੇ ਹੋ।


