Ad-Time-For-Vacation.png

ਸਰੀ ਦੇ ਸਮਾਰਟ (SMART) ਪ੍ਰੋਗਰਾਮ ਨੇ ਪ੍ਰਭਾਵਸ਼ਾਲੀ ਕਮਿਊਨਿਟੀ ਸਹਿਯੋਗ ਦੀ 10ਵੀਂ ਵਰ੍ਹੇਗੰਢ ਮਨਾਈ

ਸਰੀ, ਬੀ.ਸੀ. – ਸਰੀ ਮੋਬੀਲਾਈਜ਼ੇਸ਼ਨ ਐਂਡ ਰੈਜ਼ੀਲੀਐਂਸੀ ਟੇਬਲ (Surrey Mobilization and Resiliency Table (SMART) ਨੇ ਇਸ ਪਤਝੜ ਵਿੱਚ ਆਪਣੀ 10 ਵੀਂ ਵਰ੍ਹੇਗੰਢ ਮਨਾਈ ਹੈ, ਜੋ ਕਿ ਪਿਛਲੇ ਦਹਾਕੇ ਤੋਂ ਗੰਭੀਰ ਸਮਾਜਿਕ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸਰਗਰਮ ਤਰੀਕੇ ਨਾਲ ਸਹਾਇਤਾ ਕਰ ਰਿਹਾ ਹੈ। SMART ਨੂੰ ਅਕਤੂਬਰ 2015 ਵਿੱਚ ਪੁਲਿਸ ਕਾਲਾਂ ਦੀ ਸਮੀਖਿਆ ਤੋਂ ਬਾਅਦ ਲਾਂਚ ਕੀਤਾ ਗਿਆ ਸੀ, ਜਿਸ ਤੋਂ ਪਤਾ ਲੱਗਾ ਕਿ ਲਗਭਗ 60 % ਕਾਲਾਂ ਸਮਾਜਿਕ ਮੁੱਦਿਆਂ ਨਾਲ ਸਬੰਧਤ ਸਨ।

ਮੇਅਰ ਬਰੈਂਡਾ ਲੌਕ ਨੇ ਕਿਹਾ, ਸਰੀ ਦਾ ਸਮਾਰਟ ਮਾਡਲ ਬ੍ਰਿਟਿਸ਼ ਕੋਲੰਬੀਆ ਵਿੱਚ ਆਪਣੀ ਕਿਸਮ ਦਾ ਪਹਿਲਾ ਸੀ ਅਤੇ ਅੱਜ ਵੀ ਇਹ ਸ਼ਹਿਰ ਦੇ ਸਭ ਤੋਂ ਨਾਜ਼ੁਕ ਲੋਕਾਂ ਦੀ ਸਹਾਇਤਾ ਕਰਨ ਲਈ ਸਭ ਤੋਂ ਵਧੀਆ ਤਰੀਕਾ ਵਜੋਂ ਮੰਨਿਆ ਜਾਂਦਾ ਹੈ। “ਸਮਾਰਟ ਦੀ ਸਫਲਤਾ ਦੇ ਆਧਾਰ ਤੇ, ਸਿਟੀ ਨੇ 2019 ਵਿੱਚ ਚਿਲਡਰਨ ਐਂਡ ਯੂਥ ਐਟ-ਰਿਸਕ ਟੇਬਲ (Children and Youth At-Risk Table (CHART) ਦੀ ਸ਼ੁਰੂਆਤ ਕੀਤੀ। ਅੱਜ, ਬੀਸੀ ਵਿੱਚ 38 ਸਰਗਰਮ ਟੇਬਲ ਹਨ, ਜਿਨ੍ਹਾਂ ਵਿੱਚ 14 ਹੋਰ ਵਿਕਾਸ ਅਧੀਨ ਹਨ, ਜੋ ਸਾਰੇ ਸਰੀ ਵਿੱਚ ਵਿਕਸਤ ਮਾਡਲ ਤੋਂ ਪ੍ਰੇਰਿਤ ਹਨ।

SMART ਨੂੰ ਇਸ ਲਈ ਲਾਗੂ ਕੀਤਾ ਗਿਆ ਕਿ, ਐਮਰਜੈਂਸੀ ਹਾਲਾਤ ਤੱਕ ਪਹੁੰਚਣ ਤੋਂ ਪਹਿਲਾਂ ਹੀ ਨਸ਼ੇ ਦੀ ਵਰਤੋਂ ਕਰਨ ਵਾਲਿਆਂ, ਬੇਘਰਿਆਂ ਅਤੇ ਮਾਨਸਿਕ ਸਿਹਤ ਵਰਗੀਆਂ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਅਤੇ ਪਰਿਵਾਰਾਂ ਦੀ ਪਹਿਚਾਣ ਕਰਕੇ, ਉਨ੍ਹਾਂ ਦੀ ਢੁਕਵੀਂ ਸਹਾਇਤਾ ਮੁਹੱਈਆ ਕੀਤੀ ਜਾ ਸਕੇ।

ਕੌਂਸਲਰ ਰੌਬ ਸਟੱਟ ਨੇ ਕਿਹਾ, “ਸਮਾਰਟ ਇੱਕ ਸਹਿਯੋਗੀ, ਬਹੁ-ਏਜੰਸੀ ਦਖ਼ਲਅੰਦਾਜ਼ੀ ਮਾਡਲ ਹੈ, ਜੋ ਕਾਨੂੰਨ ਲਾਗੂ ਕਰਨ, ਸੁਧਾਰ ਸੇਵਾਵਾਂ, ਹਾਊਸਿੰਗ, ਸਿਹਤ ਅਤੇ ਸਮਾਜਿਕ ਸੇਵਾਵਾਂ ਦੇ ਮਾਹਿਰ ਪੇਸ਼ੇਵਰਾਂ ਨੂੰ ਇਕੱਠਾ ਕਰਦਾ ਹੈ।” “ਟੀਮ ਉਨ੍ਹਾਂ ਵਿਅਕਤੀਆਂ ਅਤੇ ਪਰਿਵਾਰਾਂ ਦੀ ਪਛਾਣ ਕਰਨ ਲਈ ਹਰ ਹਫ਼ਤੇ ਮਿਲਦੀ ਹੈ, ਜੋ ਨੁਕਸਾਨ ਅਤੇ ਪੀੜਤ ਹੋਣ ਕਾਰਨ ਗੰਭੀਰ ਜੋਖ਼ਮ ਵਿੱਚ ਹਨ,  ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ, ਤਾਲਮੇਲ ਵਾਲੀਆਂ ਬਹੁ-ਏਜੰਸੀ ਦਖ਼ਲ ਟੀਮਾਂ ਨਾਲ ਜੋੜ ਸਕੇ।”

SMART ਦੀ ਸ਼ੁਰੂਆਤ ਤੋਂ ਲੈ ਕੇ ਨਵੰਬਰ 2025 ਤੱਕ:

•                    720 ਤੋਂ ਵੱਧ ਕੇਸਾਂ ਨੂੰ ਸਵੀਕਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 63% ਮੱਦਦ ਲੈ ਰਹੇ ਲੋਕਾਂ ਨੇ ਕੁੱਲ ਖ਼ਤਰੇ ਵਿੱਚ ਕਮੀ ਦਾ ਅਨੁਭਵ ਕੀਤਾ, ਕਿਉਂਕਿ ਉਨ੍ਹਾਂ ਨੂੰ ਸਹੀ ਸੇਵਾਵਾਂ ਨਾਲ ਸਫਲਤਾਪੂਰਵਕ ਜੋੜਿਆ ਗਿਆ;

•                    ਹਰ ਪੰਜ ਵਿੱਚੋਂ ਇੱਕ ਔਰਤ ਜੋ ਰੈਫ਼ਰ ਕੀਤੀ ਗਈ ਸੀ, ਉਹ ਲਿੰਗ-ਆਧਾਰਿਤ ਹਿੰਸਾ ਸਮੇਤ ਮਨੁੱਖੀ ਤਸਕਰੀ ਦਾ ਸ਼ਿਕਾਰ  ਸੀ ਅਤੇ ਉਨ੍ਹਾਂ ਨੂੰ ਐਂਟੀ-ਵਾਇਲੈਂਸ ਪ੍ਰੋਗਰਾਮਾਂ ਵਿੱਚ ਮਾਹਿਰ ਸੇਵਾਵਾਂ ਨਾਲ ਜੋੜਿਆ ਗਿਆ;

•                    30% ਤੋਂ ਵੱਧ ਰੈਫਰਲਜ਼ ਨੇ ਆਪਣੇ-ਆਪ ਨੂੰ ਮੂਲਵਾਸੀ ਵਜੋਂ ਪਛਾਣਿਆ, ਜੋ ਕਿ ਸੱਭਿਆਚਾਰਕ ਤੌਰ ‘ਤੇ ਉਚਿੱਤ ਅਤੇ ਸਮਾਵੇਸ਼ੀ ਸੇਵਾਵਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ; ਅਤੇ

•                    ਹਰ ਪੰਜ ਵਿੱਚੋਂ ਇੱਕ ਮਰਦ ਜਿਸ ਨੂੰ ਰੈਫ਼ਰ ਕੀਤਾ ਗਿਆ ਸੀ, ਬੇਘਰਾ ਸੀ ਜਾਂ ਰਿਹਾਇਸ਼ ਗੁਆਉਣ ਦੇ ਖ਼ਤਰੇ ‘ਤੇ ਸੀ, ਅਤੇ ਲਗਭਗ 90% ਰੈਫਰਲਸ ਨੂੰ ਹਾਊਸਿੰਗ ਸਹਾਇਤਾ ਦੀ ਲੋੜ ਸੀ। ਇਨ੍ਹਾਂ ਲੋਕਾਂ ਨੂੰ ਉਨ੍ਹਾਂ ਪ੍ਰੋਗਰਾਮਾਂ ਨਾਲ ਜੋੜਿਆ ਗਿਆ, ਜੋ ਬੇਘਰਤਾ ਨੂੰ ਰੋਕਣ ਵਿੱਚ ਸਹਾਇਤਾ ਕਰਦੇ ਹਨ।

ਸਮਾਰਟ ਪ੍ਰੋਗਰਾਮ ਇਸ ਗੱਲ ਦੀ ਇੱਕ ਪ੍ਰਮੁੱਖ ਉਦਾਹਰਨ ਬਣਿਆਂ ਹੋਇਆ ਹੈ ਕਿ ਕਿਵੇਂ ਸਹਿਯੋਗ ਅਤੇ ਸ਼ੁਰੂਆਤੀ ਦਖ਼ਲਅੰਦਾਜ਼ੀ ਸਮਾਜਿਕ ਚੁਨੌਤੀਆਂ ਨਾਲ ਜੂਝ ਰਹੇ ਸਰੀ ਦੇ ਵਸਨੀਕਾਂ ਦੀ ਸਹਾਇਤਾ ਕਰ, ਇੱਕ ਸੁਰੱਖਿਅਤ, ਵਧੇਰੇ ਲਚਕੀਲੇ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਪਾਉਂਦਾ ਹੈ।

ਹੋਰ ਜਾਣਕਾਰੀ ਜਿਸ ਵਿੱਚ SMART ਦੀਆਂ 25 ਬਹੁ-ਖੇਤਰੀ ਭਾਈਵਾਲ ਸੰਸਥਾਵਾਂ ਦੀ ਸੂਚੀ ਸ਼ਾਮਲ ਹੈ, ਬਾਰੇ ਜਾਣਨ ਲਈ surrey.ca/communitysafety ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.