ਸਰੀ, ਬੀ.ਸੀ. – ਅੱਜ ਰਾਤ ਦੀ ਰੈਗੂਲਰ ਕੌਂਸਲ ਮੀਟਿੰਗ ਵਿੱਚ, ਕੌਂਸਲ ਕਲੋਵਰਡੇਲ ਸਪੋਰਟ ਅਤੇ ਆਈਸ ਕੰਪਲੈਕਸ ਵਿੱਚ ਤੀਜੀ ਆਈਸ ਸ਼ੀਟ ਬਣਾਉਣ ਲਈ ਵੈਂਟਾਨਾ ਕੰਸਟਰੱਕਸ਼ਨ ਕਾਰਪੋਰੇਸ਼ਨ ਨੂੰ $33.4 ਮਿਲੀਅਨ ਦਾ ਨਿਰਮਾਣ ਠੇਕਾ ਦੇਣ ‘ਤੇ ਵਿਚਾਰ ਕਰੇਗੀ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਜਿਵੇਂ ਜਿਵੇਂ ਸਰੀ ਵਧ ਰਿਹਾ ਹੈ, ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਭਵਿੱਖ ਦੀਆਂ ਪੀੜ੍ਹੀਆਂ ਲਈ ਭਾਈਚਾਰਿਕ ਮਨੋਰੰਜਨ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ”। “ਕਲੋਵਰਡੇਲ ਸਪੋਰਟ ਅਤੇ ਆਈਸ ਕੰਪਲੈਕਸ ਦਾ ਵਿਸਥਾਰ, ਇਸ ਵਾਧੇ ਦਾ ਸਿੱਧਾ ਜਵਾਬ ਹੈ, ਜੋ ਪਰਿਵਾਰਾਂ, ਖਿਡਾਰੀਆਂ ਅਤੇ ਕਮਿਊਨਿਟੀ ਸਮੂਹਾਂ ਨੂੰ ਆਧੁਨਿਕ, ਸਮਾਵੇਸ਼ੀ ਅਤੇ ਉੱਚ-ਮਿਆਰੀ ਮਨੋਰੰਜਨ ਦੀਆਂ ਥਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ।”
ਇਸ ਪ੍ਰੋਜੈਕਟ ਵਿੱਚ ਇੱਕ ਨਵੀਂ NHL-ਸਾਈਜ਼ ਆਈਸ ਸ਼ੀਟ, 300 ਤੋਂ ਵੱਧ ਦਰਸ਼ਕਾਂ ਲਈ ਬੈਠਣ ਦੀ ਥਾਂ, ਮਲਟੀ-ਪਰਪਜ਼ ਰੂਮ, ਕਮਿਊਨਿਟੀ ਸਪੇਸ, ਅਧਿਕਾਰੀਆਂ ਦੇ ਕਮਰੇ, ਚੇਂਜ ਰੂਮ, ਅਤੇ ਜੂਨੀਅਰ ਹਾਕੀ ਟੀਮਾਂ ਲਈ ਸਮਰਪਿਤ ਥਾਵਾਂ ਸ਼ਾਮਲ ਹਨ। ਇਸ ਵਿਸਥਾਰ ਵਿੱਚ ਊਰਜਾ-ਕੁਸ਼ਲ ਡਿਜ਼ਾਈਨ, ਵਧੀਆ ਪਹੁੰਚਯੋਗਤਾ, ਅਤੇ ਪਾਰਕਿੰਗ ਲਾਟ ਵਿੱਚ ਵਾਧਾ ਵੀ ਸ਼ਾਮਲ ਹੈ।
ਨਵੇਂ ਬਣੇ ਕਲੋਵਰਡੇਲ ਸਪੋਰਟ ਅਤੇ ਆਈਸ ਕੰਪਲੈਕਸ ਦੇ ਇਸ ਮਹੀਨੇ ਦੀ ਸ਼ੁਰੂ ਵਿੱਚ ਪਤਝੜ ਦੇ ਸੀਜ਼ਨ ਲਈ ਦਰਵਾਜ਼ੇ ਖੋਲ੍ਹੇ ਗਏ ਹਨ, ਜਦਕਿ 25 ਅਕਤੂਬਰ ਨੂੰ ਇੱਕ ਰਸਮੀ ਸ਼ਾਨਦਾਰ ਉਦਘਾਟਨੀ ਸਮਾਰੋਹ ਉਲੀਕੇ ਜਾਣ ਦੀ ਵਿਉਂਤ ਹੈ। ਇਸ ਸਮੇਂ ਇਹ ਕੰਪਲੈਕਸ ਦੋ NHL-ਸਾਈਜ਼ ਆਈਸ ਸ਼ੀਟਾਂ ਨਾਲ ਲੈਸ ਹੈ ਅਤੇ ਇਹ ਆਈਸ ਹਾਕੀ, ਫਿਗਰ ਸਕੇਟਿੰਗ, ਪਬਲਿਕ ਸਕੇਟਿੰਗ ਅਤੇ ਡ੍ਰਾਈ-ਫਲੋਰ ਖੇਡਾਂ ਜਿਵੇਂ ਕਿ ਲੈਕਰਾਸ ਅਤੇ ਬਾਲ ਹਾਕੀ ਸਮੇਤ ਕਈ ਹੋਰ ਪ੍ਰੋਗਰਾਮਾਂ ਦਾ ਸਮਰਥਨ ਕਰਦਾ ਹੈ।
ਜੇ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਤੀਜੀ ਆਈਸ ਸ਼ੀਟ ਦਾ ਨਿਰਮਾਣ ਇਸ ਪਤਝੜ ਵਿੱਚ ਸ਼ੁਰੂ ਕਰ 2027 ਪਤਝੜ ਦੀ ਵਿੱਚ ਪੂਰਾ ਹੋਣ ਦੀ ਉਮੀਦ ਹੈ।
ਹੋਰ ਜਾਣਕਾਰੀ ਲਈ: Corporate Report R188 – Award of Contract No. 1220-030-2024-052 Cloverdale Sport & Ice Complex: Third Ice Sheet ‘ਤੇ ਜਾਓ ।


