Ad-Time-For-Vacation.png

ਸਰੀ ਨੇ ਵਿਕਾਸ ਅਤੇ ਪਰਮਿਟ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਦਮ ਅਗਾਂਹ ਵਧਾਇਆ

ਰੀ, ਬੀ.ਸੀ. – ਸੋਮਵਾਰ ਦੀ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਲ ਨੇ ਮਕਾਨਾਂ ਦੇ ਵਿਕਾਸ ਅਤੇ ਪਰਮਿਟ ਲਈ ਕਈ ਅਜਿਹੇ ਸੁਧਾਰਾਂ ਨੂੰ ਮਨਜ਼ੂਰੀ ਦਿੱਤੀ, ਜਿਨ੍ਹਾਂ ਦਾ ਉਦੇਸ਼ ਕਾਰਵਾਈਆਂ ਨੂੰ ਸੁਚਾਰੂ ਬਣਾਉਣਾ, ਬਿਨੈਕਾਰਾਂ ਲਈ ਉਮੀਦਾਂ ਨੂੰ ਸਪੱਸ਼ਟ ਕਰਨਾ ਅਤੇ ਸਮੂਹ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ।


ਮੇਅਰ ਬਰੈਂਡਾ ਲੌਕ ਨੇ ਕਿਹਾ,“ਇਹ ਸਾਰੀਆਂ ਤਬਦੀਲੀਆਂ ਲਾਲ ਫੀਤਾ ਸ਼ਾਹੀ ਨੂੰ ਹਟਾ ਕੇ ਤੇਜ਼ੀ ਨਾਲ ਘਰ ਬਣਾਉਣ ਬਾਰੇ ਹਨ। ਸਾਡੀ ਪ੍ਰਾਥਮਿਕਤਾ ਨਿਯਮਾਂ ਦੀ ਥਾਂ ਸਹੂਲਤਾਂ ਵਾਲੀ ਪ੍ਰਣਾਲੀ ਬਣਾਉਣ ਦੀ ਹੈ, ਅਤੇ ਇਹ ਕਾਰਗਰ ਹੈ – ਅਸੀਂ ਸਿਰਫ਼ ਸੂਬੇ ਦੇ ਪਹਿਲੇ ਸਾਲ ਦੇ ਰਿਹਾਇਸ਼ੀ ਟੀਚੇ ਨੂੰ ਪੂਰਾ ਨਹੀਂ ਕੀਤਾ, ਸਗੋਂ ਇਸ ਨੂੰ 53 ਫੀਸਦੀ ਵੱਧ ਕਰ ਦਿੱਤਾ। ਅਸੀਂ 2024 NAIOP ਐਵਾਰਡਜ਼ ਫਾਰ ਮਿਊਂਸੀਪਲ ਐਕਸੀਲੈਂਸ ਵਿੱਚ (NAIOP Awards for Municipal Excellence) ‘ਸਭ ਤੋਂ ਵਧੀਆ ਸੁਧਾਰੀਆਂ ਗਈਆਂ ਫੀਸਾਂ’ ਅਤੇ ‘ਸਭ ਤੋਂ ਵੱਧ ਕਾਰੋਬਾਰ-ਅਨੁਕੂਲ ਸ਼ਹਿਰ’ ਹੋਣ ਲਈ ਦੋ ਮਾਣਯੋਗ ਸਨਮਾਨ ਪ੍ਰਾਪਤ ਕਰਨ ’ਤੇ ਵੀ ਮਾਣ ਮਹਿਸੂਸ ਕਰ ਰਹੇ ਹਾਂ -ਇਹ ਪ੍ਰਾਪਤੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਅੰਤ ਨੂੰ ਸਾਡੀ ਵਧ ਰਹੀ ਆਬਾਦੀ ਨੂੰ ਬਿਹਤਰ ਢੰਗ ਨਾਲ ਸਹਾਰਾ ਦੇਣ ਵਿੱਚ ਹੋ ਰਹੀ ਸਾਡੀ ਤਰੱਕੀ ਦਾ ਪਰਮਾਣ ਹਨ।“

•              ਸਰਟੀਫਾਈਡ ਪ੍ਰੋਫੈਸ਼ਨਲ ਪ੍ਰੋਗਰਾਮ ਦੀ ਮੁੜ ਸ਼ੁਰੂਆਤ: ਇਸ ਵਿਚ ਸੁਧਾਰਾਂ ਨਾਲ ਸਰਟੀਫਾਈਡ ਪੇਸ਼ੇਵਰਾਂ ਨਾਲ ਤਾਲਮੇਲ ਬਿਹਤਰ ਹੋਵੇਗਾ, ਯੋਜਨਾ ਸਮੀਖਿਆ ਤੇਜ਼ ਹੋਵੇਗੀ, ਅਤੇ ਅਰਜ਼ੀ ਦੀਆਂ ਸ਼ਰਤਾਂ/ਜ਼ਰੂਰਤਾਂ ਬਾਰੇ ਪਾਰਦਰਸ਼ਤਾ ਅਤੇ ਸਮਝ ਵਧੇਗੀ।

•              ਕੌਂਸਲ ਨੂੰ ਅਰਜ਼ੀ ਪੇਸ਼ ਕਰਨ ਲਈ ਸਪੱਸ਼ਟ ਸਮਾਂਸੀਮਾਵਾਂ (deadlines): ਨਵੀਆਂ ਅਧਿਕਾਰਕ ਤਾਰੀਖਾਂ ਉਨ੍ਹਾਂ ਅਰਜ਼ੀਆਂ ‘ਤੇ ਲਾਗੂ ਹਨ, ਜਿਹੜੀਆਂ ਪਹਿਲੀ ਜਾਣ-ਪਛਾਣ ਜਾਂ ਅੰਤਿਮ ਪ੍ਰਵਾਨਗੀ ਲਈ ਕੌਂਸਲ ਕੋਲ ਜਾ ਰਹੀਆਂ ਹੋਣਗੀਆਂ ਅਤੇ ਬਿਨੈਕਾਰਾਂ ਦੀ ਮਦਦ ਲਈ ਸਮੇਂ ਅਤੇ ਲੋੜੀਂਦੀਆਂ ਸ਼ਰਤਾਂ ਬਾਰੇ ਮਾਰਗਦਰਸ਼ਨ ਕਰਨ ਲਈ ਇੱਕ ਵੱਖਰਾ ਵੈੱਬ ਪੰਨਾ ਵੀ ਉਪਲਬਧ ਹੋਵੇਗਾ।

•              ਸੁਚਾਰੂ ਸ਼ਹਿਰੀ ਡਿਜ਼ਾਇਨ ਸਮੀਖਿਆ ਪ੍ਰਕਿਰਿਆ: ਯੋਗ ਟਾਊਨਹਾਊਸ ਵਿਕਾਸ ਲਈ ਨਵਾਂ “ਡਿਵੈਲਪਮੈਂਟ ਪਰਮਿਟ ਲਾਈਟ” (Development Permit Light) ਵਿਕਲਪ, ਅਤੇ ਅਧਿਕਾਰਤ ਕਮਿਊਨਿਟੀ ਯੋਜਨਾ (Official Community Plan) ਲਈ ਸੁਚਾਰੂ ਡਿਜ਼ਾਇਨ ਨਿਰਦੇਸ਼, ਅਰਜ਼ੀਆਂ ਦੀਆਂ ਮਨਜ਼ੂਰੀਆਂ ਦੀ ਰਫ਼ਤਾਰ ਵਧਾਉਣ ਵਿੱਚ ਮਦਦ ਕਰਨਗੇ

•              ਮਾਈਨਰ ਟੈਨੈਂਟ ਇੰਪਰੂਵਮੈਂਟ ਪ੍ਰੋਗਰਾਮ (Minor Tenant Improvement Program): 1 ਅਗਸਤ ਤੋਂ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ ਪ੍ਰੋਜੈਕਟ ਦੀ ਜਟਿਲਤਾ ਦੇ ਆਧਾਰ ’ਤੇ ਪ੍ਰਕਿਰਿਆ ਨੂੰ ਤੇਜ਼ ਕਰੇਗਾ। ਛੋਟੇ ਮੈਡੀਕਲ ਦਫ਼ਤਰਾਂ, ਕੌਫ਼ੀ ਦੀਆਂ ਦੁਕਾਨਾਂ ਜਾਂ ਪੇਸ਼ਾਵਰ ਦਫ਼ਤਰਾਂ ਵਿੱਚ ਲੇਆਊਟ ’ਚ ਛੋਟੀਆਂ-ਮੋਟੀਆਂ ਤਬਦੀਲੀਆਂ ਵਾਲੇ ਪ੍ਰੋਜੈਕਟ ਯੋਗ ਹੋ ਸਕਦੇ ਹਨ।

•              ਸਰਲ ਅਰਜ਼ੀ ਫ਼ੀਸ (Simplified Application Fee): ਹੁਣ ਬਿਲਡਿੰਗ ਪਰਮਿਟ ਦੀਆਂ ਸਾਰੀਆਂ ਕਿਸਮਾਂ ਲਈ ਇਕਸਾਰ ਫੀਸ ਹੋਵੇਗੀ, ਜਿਸ ਨਾਲ ਸਮਝ ਆਸਾਨ ਹੋਵੇਗੀ ਅਤੇ ਗ਼ਲਤ ਗਿਣਤੀ-ਮਿਣਤੀ ਕਾਰਨ ਅਰਜ਼ੀ ’ਚ ਹੁੰਦੀਆਂ ਗਲਤੀਆਂ ਦਾ ਜੋਖਮ ਘਟੇਗਾ।


ਯੋਜਨਾ ਅਤੇ ਵਿਕਾਸ (Planning and Development) ਦੇ ਜਨਰਲ ਮੈਨੇਜਰ  ਰੌਨ ਗਿੱਲ  (Ron Gill) ਨੇ ਕਿਹਾ,“ਐਲਾਨ ਕੀਤੇ ਗਏ ਇਨ੍ਹਾਂ ਸੁਧਾਰਾਂ ਮੰਤਵ ਬੇਲੋੜੇ ਕਦਮ ਹਟਾ ਕੇ ਪਰਮਿਟ ਦੇਣ ਪ੍ਰਕਿਰਿਆ ਨੂੰ ਆਧੁਨਿਕ ਬਣਾਉਣਾ ਹੈ।ਸਟਾਫ਼ ਵਲੋਂ ਇਨ੍ਹਾਂ ਪ੍ਰੋਜੈਕਟਾਂ ’ਤੇ ਕੀਤੀ ਮਿਹਨਤ ਅਤੇ ਰਣਨੀਤਿਕ ਸੋਚ ਲਈ ਮੈਂ ਧੰਨਵਾਦ ਕਰਦਾ ਹਾਂ। ਸਾਡਾ ਟੀਚਾ ਇਹ ਹੈ ਕਿ ਪਾਰਦਰਸ਼ਤਾ ਵਧਾਈ ਜਾਵੇ ਅਤੇ ਬਿਨੈ-ਕਰਤਾ ਨੂੰ ਇਸ ਸਾਰੇ ਤਜਰਬੇ ਦੌਰਾਨ ਸ਼ਾਨਦਾਰ ਸੇਵਾ ਪ੍ਰਦਾਨ ਕੀਤੀ ਜਾਵੇ।”


ਚੱਲ
 ਰਹੇ ਵਿਕਾਸ ਅਤੇ ਪਰਮਿਟ ਸੁਧਾਰਾਂ ਬਾਰੇ ਹੋਰ ਜਾਣਕਾਰੀ ਲਈ: surrey.ca/development’ਤੇ ਜਾਓ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.