ਸਟਾਫ ਰਿਪੋਰਟਰ, ਖੰਨਾ : ਪਿਛਲੇ ਲੰਮੇ ਸਮੇਂ ਤੋਂ ਪੁਲਿਸ ਜ਼ਿਲ੍ਹਾ ਖੰਨਾ ‘ਚ ਚੰਗੀਆਂ ਸੇਵਾਵਾਂ ਦੇ ਰਹੇ ਸਪੈਸ਼ਲ ਬਰਾਂਚ ਇੰਚਾਰਜ ਜਰਨੈਲ ਸਿੰਘ ਨੂੰ ਸਬ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ। ਐੱਸਐੱਸਪੀ ਅਮਨੀਤ ਕੌਂਡਲ ਤੇ ਐੱਸਪੀ (ਐੱਚ) ਗੁਰਪ੍ਰਰੀਤ ਕੌਰ ਪੁਰੇਵਾਲ ਨੇ ਜਰਨੈਲ ਸਿੰਘ ਦੇ ਮੋਿਢਆਂ ‘ਤੇ ਸਟਾਰ ਲਾਏ। ਇਸ ਦੌਰਾਨ ਐੱਸਐੱਸਪੀ ਕੌਂਡਲ ਨੇ ਸਪੈਸ਼ਲ ਬਰਾਂਚ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ। ਇਸ ਮੌਕੇ ਐੱਸਪੀ (ਡੀ) ਡਾ. ਪ੍ਰਗਿਆ ਜੈਨ, ਐੱਸਪੀ (ਪੀਬੀਆਈ) ਜਸ਼ਨਪ੍ਰਰੀਤ ਸਿੰਘ ਗਿੱਲ, ਡੀਐੱਸਪੀ (ਐੱਚ) ਨਵੀਨ ਕੁਮਾਰ, ਡੀਐੱਸਪੀ ਰਾਜੇਸ਼ ਸ਼ਰਮਾ, ਐੱਸਐੱਸਪੀ ਰੀਡਰ ਸੁਖਦੇਵ ਸਿੰਘ ਵੀ ਹਾਜ਼ਰ ਸਨ।