ਸਟਾਫ ਰਿਪੋਰਟਰ, ਖੰਨਾ : ਕੁਝ ਸਮਾਂ ਪਹਿਲਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਸਮੇਂ ਸਪੈਸ਼ਲ ਬਰਾਂਚ ਦੇ ਏਐੱਸਆਈ ਸੁਖਦੇਵ ਸਿੰਘ ‘ਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਏਐੱਸਆਈ ਨੇ ਉਸ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਸੀ। ਉਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਸ਼ਾ ਤਸਕਰਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਪਿੱਛਾ ਕਰਕੇ ਨਸ਼ਾ ਤਸਕਰਾਂ ਨੂੰ ਫੜ ਲਿਆ।
ਇਸ ਬਹਾਦਰੀ ਲਈ ਏਐੱਸਆਈ ਸੁਖਦੇਵ ਸਿੰਘ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਐੱਸਐੱਸਪੀ ਅਮਨੀਤ ਕੌਂਡਲ ਨੇ ਸੁਖਦੇਵ ਸਿੰਘ ਨੂੰ ਡੀਜੀਪੀ ਨਿਯੁਕਤ ਕੀਤਾ ਹੈ। ਇਸ ਮੌਕੇ ਐੱਸਪੀ (ਐੱਚ) ਗੁਰਪ੍ਰਰੀਤ ਕੌਰ ਪੁਰੇਵਾਲ, ਐੱਸਪੀ (ਡੀ) ਡਾ. ਪ੍ਰਗਿਆ ਜੈਨ, ਐੱਸਪੀ (ਪੀਬੀਆਈ) ਜਸ਼ਨਪ੍ਰਰੀਤ ਸਿੰਘ ਗਿੱਲ, ਡੀਐੱਸਪੀ (ਐੱਚ) ਨਵੀਨ ਕੁਮਾਰ, ਡੀਐੱਸਪੀ (ਡੀ) ਪਵਨਜੀਤ ਚੌਧਰੀ, ਡੀਐੱਸਪੀ ਰਾਜੇਸ਼ ਸ਼ਰਮਾ, ਐੱਸਐੱਸਪੀ ਰੀਡਰ ਸੁਖਦੇਵ ਸਿੰਘ ਵੀ ਹਾਜ਼ਰ ਸਨ।


