ਮਨੋਰੰਜਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ 17 ਦੀ ਸ਼ੁਰੂਆਤ ਭਾਵੇਂ ਹੌਲੀ ਹੋ ਰਹੀ ਸੀ। ਹੁਣ ਸ਼ੋਅ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਮੁਕਾਬਲੇਬਾਜ਼ਾਂ ਦੇ ਨਾਲ-ਨਾਲ ਮੇਕਰਜ਼ ਵੀ ਗੰਭੀਰ ਨਜ਼ਰ ਆ ਰਹੇ ਹਨ। ਐਵੀਕਸ਼ਨ ਤੋਂ ਲੈ ਕੇ ਨੌਮੀਨੇਸ਼ਨ ਤੇ ਟਾਸਕ ਤੱਕ, ਪ੍ਰਤੀਯੋਗੀ ਅੱਗੇ ਵਧਣ ਦਾ ਕੋਈ ਮੌਕਾ ਨਹੀਂ ਛੱਡ ਰਹੇ। ਬਿੱਗ ਬੌਸ 17 ਵਿਚ ਇਸ ਹਫ਼ਤੇ ਦੇ ਨੌਮੀਨੇਸ਼ਨ ਵੀ ਹੈਰਾਨ ਕਰਨ ਵਾਲੇ ਹਨ ਕਿਉਂਕਿ ਇਸ ਵਾਰ ਸ਼ੋਅ ਦੇ ਸਭ ਤੋਂ ਮਸ਼ਹੂਰ ਪ੍ਰਤੀਯੋਗੀਆਂ ਨੂੰ ਨੌਮੀਨੇਟ ਕੀਤਾ ਗਿਆ ਹੈ।

ਬਿੱਗ ਬੌਸ ਦਾ ਰਾਹ ਹੋਇਆ ਔਖਾ

ਬਿੱਗ ਬੌਸ 17 ‘ਚ ਨਵੀਂ ਨੌਮੀਨੇਸ਼ਨ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਹੁਣ ਪ੍ਰਤੀਯੋਗੀਆਂ ਨੂੰ ਸ਼ੋਅ ‘ਚ ਬਣੇ ਰਹਿਣ ਲਈ ਹਰ ਕਦਮ ਧਿਆਨ ਰੱਖਣਾ ਹੋਵੇਗਾ। ਖਿਡਾਰੀ ਭਾਵੇਂ ਕਿੰਨਾ ਵੀ ਮਜ਼ਬੂਤ ​​ਕਿਉਂ ਨਾ ਹੋਵੇ, ਹੁਣ ਖੇਡ ਨੂੰ ਧਿਆਨ ਨਾਲ ਖੇਡਣਾ ਪਵੇਗਾ, ਨਹੀਂ ਤਾਂ ਬਿੱਗ ਬੌਸ ਤੋਂ ਬਾਹਰ ਹੋਣਾ ਤੈਅ ਹੈ।

ਪਹਿਲੀ ਵਾਰ ਨੌਮੀਨੇਟ ਹੋਇਆ ਇਹ ਪ੍ਰਤੀਯੋਗੀ

ਹੁਣ ਤਕ ਬਿੱਗ ਬੌਸ 17 ਵਿਚ ਦੋ ਮਸ਼ਹੂਰ ਸੈਲੀਬਸ ਸਭ ਤੋਂ ਤੋਂ ਅੱਗੇ ਰਹੇ ਹਨ। ਇਨ੍ਹਾਂ ‘ਚ ਅੰਕਿਤਾ ਲੋਖੰਡੇ ਅਤੇ ਮੁਨੱਵਰ ਫਾਰੂਕੀ ਦੇ ਨਾਂ ਸ਼ਾਮਲ ਹਨ। ਅੰਕਿਤਾ ਪਿਛਲੀਆਂ ਨੌਮੀਨੇਸ਼ਨਜ਼ ‘ਚੋਂ ਨੌਮੀਨੇਟ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਵੀ ਮੁਨੱਵਰ ਨੂੰ ਫਸਾਉਣ ਵਿੱਚ ਕਾਮਯਾਬ ਨਹੀਂ ਹੋਇਆ। ਹਾਲਾਂਕਿ ਇਸ ਵਾਰ ਵੀ ਉਸ ਦੀਆਂ ਕੋਸ਼ਿਸ਼ਾਂ ਕੰਮ ਨਹੀਂ ਆਈਆਂ।

ਕੌਣ-ਕੌਣ ਹੋਇਆ ਨੌਮੀਨੇਟ

ਬਿੱਗ ਬੌਸ 17 ਨਾਲ ਸਬੰਧਤ ਅਪਡੇਟਸ ਸ਼ੇਅਰ ਕਰਨ ਵਾਲੇ ਫੈਨ ਪੇਜ ਨੇ ਘਰ ਵਿਚ ਹੋਈਆਂ ਨੌਮੀਨੇਸ਼ਨ ਦੀ ਅਪਡੇਟ ਦਿੱਤੀ ਹੈ। ਖਬਰਾਂ ਮੁਤਾਬਿਕ ਇਸ ਵਾਰ ਬਿੱਗ ਬੌਸ ਵਿਚ 8 ਪ੍ਰਤੀਯੋਗੀ ਇਕੱਠੇ ਨੌਮੀਨੇਟ ਹੋਏ ਹਨ। ਇਨ੍ਹਾਂ ‘ਚ ਨੀਲ ਭੱਟ, ਮੁਨੱਵਰ ਫਾਰੂਕੀ, ਅਨੁਰਾਗ ਡੋਭਾਲ, ਵਿੱਕੀ ਜੈਨ, ਖਾਨਜ਼ਾਦੀ, ਅਭਿਸ਼ੇਕ ਕੁਮਾਰ, ਸਨਾ ਰਈਸ ਖਾਨ, ਅਰੁਣ ਮਸ਼ੇਟੀ ਦੇ ਨਾਂ ਸ਼ਾਮਿਲ ਹੈ।

ਕਿਹੜੇ ਮੁਕਾਬਲੇਬਾਜ਼ ਦੀ ਹੋਈ ਛੁੱਟੀ

ਬਿੱਗ ਬੌਸ 17 ਦੇ ਘਰ ਤੋਂ ਹੁਣ ਤੱਕ 5 ਪ੍ਰਤੀਯੋਗੀਆਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਸੋਨੀਆ ਬਾਂਸਲ ਸਭ ਤੋਂ ਪਹਿਲਾਂ ਘਰੋਂ ਬਾਹਰ ਨਿਕਲੀ ਸੀ। ਉਸ ਤੋਂ ਬਾਅਦ ਵਾਈਲਡ ਕਾਰਡ ਐਂਟਰੀ ਮਨਸਵੀ ਮਮਗਈ ਨੂੰ ਘਰੋਂ ਬੇਦਖਲ ਕਰ ਦਿੱਤਾ ਗਿਆ। ਤੀਜੇ ਨੰਬਰ ‘ਤੇ ਨਾਵੀਦ ਸੋਲੇ ਹੈ, ਜਿਸ ਨੂੰ ਬਿੱਗ ਬੌਸ ‘ਚੋਂ ਮਿਡਨਾਈਟ ਐਵੀਕਸ਼ਨ ‘ਚ ਕੱਢਿਆ ਗਿਆ ਸੀ। ਇਸ ਦੇ ਨਾਲ ਹੀ ਪਿਛਲੇ ਹਫਤੇ ਅਭਿਸ਼ੇਕ ਨਾਲ ਲੜਾਈ ਕਾਰਨ ਤਹਿਲਕਾ (ਸੰਨੀ ਆਰੀਆ) ਨੂੰ ਸ਼ੋਅ ਤੋਂ ਬਾਹਰ ਕਰਨਾ ਪਿਆ ਸੀ।