ਸਪੋਰਟਸ ਡੈਸਕ, ਨਵੀਂ ਦਿੱਲੀ : ਆਸਟ੍ਰੇਲੀਆ ਤੇ ਭਾਰਤ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਰੋਮਾਂਚ ਨਾਲ ਭਰਪੂਰ ਰਿਹਾ। ਸਾਹ ਰੋਕ ਦੇਣ ਵਾਲੇ ਮੈਚ ‘ਚ ਅਰਸ਼ਦੀਪ ਸਿੰਘ ਨੇ ਆਖਰੀ ਓਵਰ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਪੂਰੇ ਮੈਚ ਨੂੰ ਪਲਟ ਕੇ ਰੱਖ ਦਿੱਤਾ। ਅਰਸ਼ਦੀਪ ਨੇ ਆਖ਼ਰੀ ਓਵਰ ਵਿਚ 10 ਦੌੜਾਂ ਰਹਿੰਦਿਆਂ ਭਾਰਤ ਨੂੰ 6 ਦੌੜਾਂ ਨਾਲ ਜਿੱਤ ਦਿਵਾਉਣ ਵਿਚ ਅਹਿਮ ਯੋਗਦਾਨ ਪਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 160 ਦੌੜਾਂ ਬਣਾਈਆਂ ਸਨ। ਜਵਾਬ ‘ਚ ਕੰਗਾਰੂ ਟੀਮ 8 ਵਿਕਟਾਂ ਗੁਆ ਕੇ 154 ਦੌੜਾਂ ਹੀ ਬਣਾ ਸਕੀ। ਇਸ ਸੀਰੀਜ਼ ਨੂੰ ਜਿੱਤਣ ਤੋਂ ਬਾਅਦ ਭਾਰਤ ਹੁਣ ਪਾਕਿਸਤਾਨ ਦੇ ਇਕ ਹੋਰ ਵਿਸ਼ਵ ਰਿਕਾਰਡ ਦੇ ਨੇੜੇ ਆ ਗਿਆ ਹੈ। ਪਾਕਿਸਤਾਨ ਦਾ ਟੀ-20 ਇੰਟਰਨੈਸ਼ਨਲ ਵਿਚ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਹਾਲ ਹੀ ‘ਚ ਭਾਰਤ ਨੇ ਤੋੜਿਆ ਸੀ।
ਹੁਣ ਭਾਰਤ ਦੀਆਂ ਨਜ਼ਰਾਂ ਇਕ ਟੀਮ ਖਿਲਾਫ ਸਭ ਤੋਂ ਵੱਧ ਜਿੱਤਾਂ ਹਾਸਿਲ ਕਰਨ ਦੇ ਰਿਕਾਰਡ ‘ਤੇ ਬਣੀਆਂ ਹਨ। ਪਾਕਿਸਤਾਨੀ ਟੀਮ ਨੇ ਨਿਊਜ਼ੀਲੈਂਡ ਖਿਲਾਫ ਟੀ-20 ‘ਚ ਸਭ ਤੋਂ ਜ਼ਿਆਦਾ ਜਿੱਤਾਂ ਹਾਸਲ ਕੀਤੀਆਂ ਹਨ। ਅਜਿਹੇ ‘ਚ ਭਾਰਤ ਦੀਆਂ ਨਜ਼ਰਾਂ ਪਾਕਿਸਤਾਨ ਦੇ ਇਸ ਰਿਕਾਰਡ ‘ਤੇ ਟਿਕੀਆਂ ਹੋਈਆਂ ਹਨ।
ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਭਾਰਤ ਦੀਆਂ ਨਜ਼ਰਾਂ ਪਾਕਿਸਤਾਨ ਦੇ ਵਿਸ਼ਵ ਰਿਕਾਰਡ ‘ਤੇ ਟਿਕੀਆਂ
ਦਰਅਸਲ ਭਾਰਤੀ ਟੀਮ (IND vs AUS 5th T20) ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 160 ਦੌੜਾਂ ਬਣਾਈਆਂ। ਭਾਰਤ ਲਈ ਸ਼੍ਰੇਅਸ ਅਈਅਰ ਨੇ 53 ਦੌੜਾਂ ਦੀ ਪਾਰੀ ਖੇਡੀ। ਅਕਸ਼ਰ ਪਟੇਲ ਨੇ 31 ਅਤੇ ਜਿਤੇਸ਼ ਸ਼ਰਮਾ ਨੇ 24 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਭਾਰਤ ਵੱਲੋਂ ਦਿੱਤੇ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆਈ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ।
ਮੁਕੇਸ਼ ਕੁਮਾਰ ਨੇ ਪਾਰੀ ਦੇ ਤੀਜੇ ਓਵਰ ਵਿਚ ਹੀ ਜੋਸ਼ ਨੂੰ ਕਲੀਨ ਬੋਲਡ ਕਰ ਦਿੱਤਾ। ਇਕ ਸਮੇਂ ਸਬੇਨ ਮੈਕਡਰਮੋਟ ਨੇ ਪਾਰੀ ਨੂੰ ਸੰਭਾਲਿਆ ਅਤੇ 36 ਗੇਂਦਾਂ ‘ਤੇ 54 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮੈਥਿਊ ਵੇਡ ਨੇ 15 ਗੇਂਦਾਂ ‘ਚ 22 ਦੌੜਾਂ ਬਣਾਈਆਂ। ਮੰਨਿਆ ਜਾ ਰਿਹਾ ਸੀ ਕਿ ਉਹ (ਮੈਥਿਊ ਵੇਡ) ਇਸ ਮੈਚ ਨੂੰ ਜਿੱਤਣ ‘ਚ ਅਹਿਮ ਖਿਡਾਰੀ ਸੀ ਪਰ ਆਖਰੀ ਓਵਰ ‘ਚ ਅਰਸ਼ਦੀਪ ਸਿੰਘ ਨੇ ਉਸ ਨੂੰ ਤੀਜੀ ਗੇਂਦ ‘ਤੇ ਪੈਵੇਲੀਅਨ ਭੇਜ ਦਿੱਤਾ। ਇਸ ਤਰ੍ਹਾਂ ਅਰਸ਼ਦੀਪ ਨੇ ਆਖ਼ਰੀ ਓਵਰ ਵਿਚ 10 ਦੌੜਾਂ ਬਚਾਉਂਦਿਆਂ ਪੂਰਾ ਮੈਚ ਪਲਟ ਦਿੱਤਾ ਤੇ ਭਾਰਤ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ। ਟੀ-20 ਵਿੱਚ ਕੰਗਾਰੂ ਟੀਮ ਖ਼ਿਲਾਫ਼ ਭਾਰਤ ਦੀ ਇਹ 19ਵੀਂ ਜਿੱਤ ਸੀ। ਪਾਕਿਸਤਾਨੀ ਟੀਮ ਟੀ-20 ਇੰਟਰਨੈਸ਼ਨਲ ‘ਚ ਇਕ ਟੀਮ ਖਿਲਾਫ ਸਭ ਤੋਂ ਜ਼ਿਆਦਾ ਜਿੱਤਾਂ ਦੇ ਮਾਮਲੇ ‘ਚ ਚੋਟੀ ‘ਤੇ ਹੈ, ਜਿਸ ਨੇ ਨਿਊਜ਼ੀਲੈਂਡ ਖਿਲਾਫ ਕੁੱਲ 20 ਵਾਰ ਜਿੱਤ ਦਰਜ ਕੀਤੀ ਹੈ।
T20I ਵਿਚ ਇਕ ਟੀਮ ਖਿਲਾਫ ਸਭ ਤੋਂ ਵੱਧ ਜਿੱਤਾਂ
20 ਵਾਰ- ਪਾਕਿਸਤਾਨ ਬਨਾਮ ਨਿਊਜ਼ੀਲੈਂਡ
19 ਵਾਰ – ਭਾਰਤ ਬਨਾਮ ਆਸਟ੍ਰੇਲੀਆ
19 ਵਾਰ – ਭਾਰਤ ਬਨਾਮ ਸ਼੍ਰੀਲੰਕਾ
19 ਵਾਰ – ਭਾਰਤ ਬਨਾਮ ਵੈਸਟ ਇੰਡੀਜ਼
18 ਵਾਰ – ਇੰਗਲੈਂਡ ਬਨਾਮ ਪਾਕਿਸਤਾਨ


