ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਚਾਰ ਅਧਿਆਪਕਾਂ ਨੇ ਕੈਂਬਿ੍ਜ਼ ਪ੍ਰਕਾਸ਼ਨ ਸੰਸਥਾ ਵੱਲੋਂ ਸੰਚਾਰ ਵਿਕਾਸ ਸਬੰਧੀ ਕੀਤੇ ਗਏ ਸੈਮੀਨਾਰ ‘ਚ ਬਤੌਰ ਡੈਲੀਗੇਟ ਭਾਗ ਲਿਆ। ਇਹ ਸੈਮੀਨਾਰ ਲੁਧਿਆਣਾ ਦੇ ਪਾਰਕ ਪਲਾਜ਼ਾ ਹੋਟਲ ‘ਚ ਕੀਤਾ ਗਿਆ।
ਡੈਲੀਗੇਟ ‘ਚ ਸ਼ਾਮਲ ਮਨਦੀਪ ਕੌਰ ਪੰਧੇਰ ਇੰਗਲਿਸ਼ ਵਿਭਾਗ, ਪਿ੍ਰਤਪਾਲ ਕੌਰ ਸਿੱਧੂ ਕਾਮਰਸ ਵਿਭਾਗ, ਮਨਪ੍ਰਰੀਤ ਕੌਰ ਸਾਇੰਸ ਵਿਭਾਗ ਤੇ ਹਰਦੀਪ ਕੌਰ ਇੰਗਲਿਸ਼ ਵਿਭਾਗ ਨੇ ਦੱਸਿਆ ਸੈਮੀਨਾਰ ਦੇ ਪ੍ਰਮੁੱਖ ਬੁਲਾਰੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਿੱਲੀ ਦੇ ਡਾ. ਗੁਜ਼ਾਲਾ ਸਿਦਕੀ ਸਨ, ਜਿਨ੍ਹਾਂ ਸੰਚਾਰ ਦੀ ਮਹੱਤਤਾ, ਸੰਚਾਰ ਯੁਕਤਾਂ ਤੇ ਉਨ੍ਹਾਂ ਨੂੰ ਅਮਲੀ ਰੂਪ ‘ਚ ਲਾਗੂ ਕਰਨ ਸਬੰਧੀ ਆਪਣੇ ਤਜੁਰਬੇ ‘ਚ ਲਗਪਗ ਦੋ ਘੰਟੇ ਲਈ ਉਪਯੋਗੀ ਗਿਆਨ ਮੁਹੱਈਆ ਕਰਵਾਇਆ।
ਸਕੂਲ ਪਿੰ੍ਸੀਪਲ ਨਵੀਨ ਬਾਂਸਲ ਨੇ ਕਿਹਾ ਸਕੂਲ ਵੱਲੋਂ ਸਮੇਂ-ਸਮੇਂ ‘ਤੇ ਆਪਣੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅਜਿਹੇ ਗਿਆਨਵਰਧਕ ਸੈਮੀਨਾਰਾਂ ਤੇ ਪੋ੍ਗਰਾਮਾਂ ‘ਚ ਸ਼ਮੂਲੀਅਤ ਕਰਵਾਈ ਜਾਂਦੀ ਹੈ।


