ਕਾਮਾ ਗਾਟਾ ਮਾਰੂ ਦੇ ਸਿੱਖ ਬਾਬਿਆਂ ਦੀ ਯਾਦ ਵਿੱਚ ਵੈਨਕੂਵਰ ਵਿਖੇ ਲੱਗੀ ਪਲੈਕ ਗਾਇਬ

ਵੈਨਕੂਵਰ:- 1989 ਵਿੱਚ ਇਹ ਪਲੈਕ ਸਿੱਖ ਸੁਸਾਇਟੀਆਂ ਦੇ ਸਾਂਝੇ ਯਤਨਾ ਸਦਕਾ ਕਾਮਾਗਾਟਾਮਾਰੂ ਜਹਾਜ਼ ਦੀ 75ਵੀ ਵਰੇਗੰਢ ਦੀ ਯਾਦ ਵਿੱਚ ਜਿਸ ਦਿਸ਼ਾ ਵਿੱਚ ਕਾਮਾਗਾਟਾਮਾਰੂ ਖੜਾ ਸੀ ਉਸੇ ਦਿਸ਼ਾ ਵੱਲ ਮੂੰਹ ਕਰਦੀ ਲਗਵਾਈ ਸੀ। ਇਹ 1100 ਬਲਾਕ ਾੲਸਟ ਛੋਰਦੋਵੳ ਸ਼ਟਰੲੲਟ ਉੱਤੇ ਪੋਰਟਲ ਪਾਰਕ ਵਿੱਚ ਸ਼ੁਸ਼ੋਬਿਤ ਸੀ ਪਰ ਲੰਘੇਂ ਸੋਮਵਾਰ ਨੂੰ ਸੰਗਤਾਂ ਕਾਮਾਗਾਟਾਮਾਰੂ ਦੇ ਵੈਨਕੂਵਰ ਪਹੁੰਚਣ ਦੀ 102ਵੀਂ ਵਰੇਗੰਢ ਵੇਲੇ 23 ਮਈ ਨੂੰ ਇੱਕ ਸਿੱਖ ਉੱਧਰ ਸਿਜਦਾ ਕਰਨ ਗਿਆ ਤਾਂ ਇਹ ਪਲੈਕ ਗਾਇਬ ਸੀ। ਜਦੋਂ ਪੁਛਿਆ ਤਾਂ ਪਤਾ ਲਗਾ ਕਿ ਇਹ ਕਈ ਮਹੀਨੇ ਪਹਿਲਾਂ ਸ਼ਰਾਰਤੀ ਅਨਸਰ ਨੇ ਭੰਨ-ਤੋੜ ਵਿੱਚ ਖ਼ਰਾਬ ਕਰ ਦਿੱਤੀ ਸੀ।

ਹੋਰ ਜਿਆਦਾ ਪੁੱਛ ਪੜਤਾਲ ਤੋਂ ਪਤਾ ਲਗਾ ਕਿ ਇਹ ਤਾਂ 9 ਮਹੀਨੇ ਪਹਿਲਾਂ ਸਤੰਬਰ ਦਾ ਵਾਕਿਆ ਹੈ। ਪਰ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਕੋਈ ਖ਼ਬਰ ਨਹੀਂ ਦਿੱਤੀ ਗਈ।ਇਹ ਬੜਾ ਮੰਦਭਾਗਾ ਹੈ ਜਿਸ ਦਿਨ ਕਾਮਾਗਾਟਾਮਾਰੂ ਦੀ 102ਵੀਂ ਵਰੇਗੰਢ ਮਨਾਈਜਾ ਰਹੀ ਸੀ ਪਰ ਉਨਾ ਯਾਦ ਦੀ ਯਾਦ ਵਿੱਚ ਵੈਨਕੂਵਰ ਵਿਖੇ ਲੱਗੀ ਪਲੈਕ ਗਾਇਬ ਸੀ।ਰਿਚਮਿੰਡ ਨਿਵਾਸੀ ਲਖਬੀਰ ਸਿੰਘ ਖਗੂੰੜਾ ਨੇ ਕਿਹਾ ਕਿ ਵੈਨਕੂਵਰ ਤੋਂ ਸੈਂਕੜੇ ਆਪਣੇਂ ਲਪਕੇ ਓਟਾਵਾ ਵਿਖੇ ਪਾਰਲੀਮੈਂਟ ਵਿੱਚ ਮੰਗੀ ਜਾਣ ਵਾਲੀ ਮਾਫ਼ੀ ਸੁੱਣਨ ਗਏ ਹੋਣਗੇ ਪਰ ਜੇ 10 ਮੋਹਤਬਰ ਵੈਨਕੂਵਰ ਸਿਟੀ ਹਾਲ ਵੀ ਚਲੇ ਜਾਂਦੇ ਤਾਂ ਮੇਅਰ ਰਾਤੋ ਰਾਤ ਨਵੀਂ ਪਲੈਕ ਵੀ ਲਵਾ ਸਕਦਾ ਸੀ ਜਾਂ ਮੁਰੰਮਤ ਵੀ ਕਰਵਾ ਸਕਦਾ ਸੀ।ਉਨਾ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕਾਂ ਦੀ ਅਲੋਚਨਾ ਵੀ ਕੀਤੀ ਜਿਨਾ ਨੇ ਪਿਛਲੇੇ ਛੇ ਮਹੀਨੇ ਜਾ ਸਾਲ ਤੋਂ ਕਿਸੇ ਤੋਂ ਵੈਨਕੂਵਰ ਮੇਅਰ ਨੂੰ ਫ਼ੋਨ ਨਹੀਂ ਕਰ ਹੋਇਆ।ਉਾਨ ਕਿਹਾ ਕਿ ਅਸਂਿ ਸਟੇਜ਼ਾ ਉਪਰ ਤਾਂ ਬਹੁਤ ਬੋਲਦੇ ਹਾਂ ਪਰ ਆਪਣਂਿ ਜਿੰਮੇਵਾਰੀ ਨਿਭਾਉਂਣ ਵਿੱਚ ਪਿਛੇ ਰਹਿ ਜਾਂਦੇ ਹਾਂ।

ਉਨਾ ਕਿਹਾ ਕਿ ਆਓ ਆਪਾਂ ਆਪਣਾ ਫਰਜ ਨਿਭਾਈਏ ਅਤੇ (604) 873-7000 ਉੱਤੇ ਸਿਟੀ ਆਫ ਵੈਨਕੂਵਰ ਨੂੰ ਫ਼ੋਨ ਕਰਕੇ ਕਾਰਨ ਪੁੱਛੀਏ ਕਿ ਇਹ ਕਿਉਂ ਹੋਇਆ ਅਤੇ ਉਹ ਇਸ ਸਮਾਰਕ ਨੂੰ ਕਦੋਂ ਪਹਿਲੀ ਹਾਲਤ ਵਿੱਚ ਲਿਆ ਰਹੇ ਹਨ। ਵੈਨਕੂਵਰ ਨਿਵਾਸੀ ਰਮਨਦੀਪ ਸਿੰਘ ਨੇ ਵੀ ਪੰਜਾਬ ਗਾਰਡੀਅਨ ਨੂੰ ਦੱਸਿਆ ਕਿ Portal Park 1100 Block West Cordova Street ਵਿਚਲੀ ਪਲੈਕ ਗਾਇਬ ਹੈ। ਉਨਾ ਖਦਸ਼ਾ ਪ੍ਰਗਟ ਕੀਤਾ ਕਿ ਕਿਤੇ ਇਹ ਨਾ ਹੋਵੇ ਕਿ ਹੁੱਣ ਨਵਾਂ ਪਲੈਕ ਹਿੰਦੀ ਵਿੱਚ ਬਣ ਰਿਹਾ ਹੋਵੇ, ਜਿਵੇਂ ਪਹਿਲਾਂ ਏਅਰਪੋਰਟ ਅਤੇ ਬਾਰਡਰ ਉੱਤੇ ਹੋ ਚੁੱਕਿਆ ਹੈ।ਉਨਾ ਕਿਹਾ ਕਿ ਕਾਮਾਗਾਟਾਮਾਰੂ ਦੀ ਯਾਦ ਪਿਛਲੇ ਸਾਲ ਸਤੰਬਰ ਦੀ ਤੋੜੀ ਪਈ ਹੈ,ਪੁਲੀਸ ਵਾਲੇ, ਮੇਲਿਆ ਵਾਲੇ, ਚੈਨਲਾਂ ਵਾਲੇ, ਰੇਡੀਓ,ਮਾਈਕ ਤੇ ਕਾਲਰਾਂ ਵਾਲੇ ਭਵਿੱਖ ਸਵਾਰਨ ਵਾਲੇ ਆਦਿ ਸਾਰੇ ਦੇ ਸਾਰੇ 7 ਮਹੀਨਿਆਂ ਵਿੱਚ ਲੱਭ ਨਹੀਂ ਸਕੇ ਕਿ ਬਾਬਿਆਂ ਦੀ ਜਗ੍ਹਾ ਦਾ ਨੁਕਸਾਨ ਕਿਸ ਨੇ ਕੀਤਾ।ਘੁੱਗ ਵਸਦੇ ਡਾਊਨਟਾਊਨ ਵਿਚੋਂ ਕੋਈ ਵੀਡੀਓ ਨਹੀਂ ਦਿਖਾਈ ਕਿਸ ਨੇ ਭੰਨ ਤੋੜ ਕੀਤੀ ਕੀ ਕੋਈ ਨਸਲਵਾਦੀ ਸੀ ਜਾਂ ਸਿੱਖ/ਪੰਜਾਬੀ ਵਿਰੋਧੀ ਭੂਰੇ ਰੰਗ ਦਾ ਹੀ ਸੀ।

ਉਨਾ ਕਿਹਾ ਕਿ ਸੋਚੋ ਅਸੀਂ ਕਿੱਥੇ ਖੜੇ ਹੋਂ, ਇਹੀ ਕੰਮ ਪੰਜਾਬ ਹੋਇਆ ਹੁੰਦਾ ਹੁੱਣ ਤੱਕ ਅਸਮਾਨ ਨੂੰ ਅੱਗ ਲਾ ਦਿੱਤੀ ਹੋਣੀ ਸੀ। ਹੁਣ ਘੱਟੋ ਘੱਟ ਜਿਸ ਨੂੰ ਵੋਟਾਂ ਪਾਈਆਂ ਉਸ ਨੂੰ ਇੱਕ ਇੱਕ ਫ਼ੋਨ ਹੀ ਕਰ ਲਵੋ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.