ਬਿਜ਼ਨੈੱਸ ਡੈਸਕ, ਨਵੀਂ ਦਿੱਲੀ: ਦੇਸ਼ ਦੇ ਸਾਰੇ ਟੈਕਸਪੇਅਰਜ਼ ਲਈ ਪੈਨ ਕਾਰਡ ਲਾਜ਼ਮੀ ਹੈ। ਜਿਸ ਤਰ੍ਹਾਂ ਪੈਨ ਕਾਰਡ ‘ਚ 10 ਅੰਕਾਂ ਦਾ ਯੂਨੀਕ ਨੰਬਰ ਹੁੰਦਾ ਹੈ, ਉਸੇ ਤਰ੍ਹਾਂ ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ ਕਾਰਡ (PRAN Card) ‘ਚ 12 ਅੰਕਾਂ ਦਾ ਯੂਨੀਕ ਨੰਬਰ ਹੁੰਦਾ ਹੈ। PAN ਤੇ PRAN ਇਕ ਸਮਾਨ ਲੱਗ ਸਕਦੇ ਹਨ ਪਰ ਉਨ੍ਹਾਂ ਦੇ ਉਦੇਸ਼ ਬਿਲਕੁਲ ਵੱਖਰੇ ਹਨ।
ਪੈਨ ਕਾਰਡ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ ਟੈਕਸ ਨਾਲ ਸਬੰਧਤ ਸਾਰੇ ਉਦੇਸ਼ਾਂ ਲਈ ਜ਼ਰੂਰੀ ਹੈ ਜਦੋਂਕਿ ਨੈਸ਼ਨਲ ਪੈਨਸ਼ਨ ਸਿਸਟਮ (NPS) ‘ਚ ਨਿਵੇਸ਼ ਕਰਨ ਵਾਲਿਆਂ ਲਈ PRAN ਬਹੁਤ ਮਹੱਤਵਪੂਰਨ ਹੈ।
ਕੀ ਹੈ ਪੈਨ ਕਾਰਡ ?
ਪੈਨ ਕਾਰਡ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ 10 ਅੰਕਾਂ ਦਾ ਅਲਫਾਨਿਊਮੈਰਿਕ ਨੰਬਰ ਹੁੰਦਾ ਹੈ। ਪੈਨ ਕਾਰਡ ਸਾਰੇ ਟੈਕਸਦਾਤਿਆਂ ਲਈ ਜ਼ਰੂਰੀ ਹੈ ਕਿਉਂਕਿ ਇਹ ਕਾਰਡ ਟੈਕਸ ਨਾਲ ਸਬੰਧਤ ਲੈਣ-ਦੇਣ ਤੇ ਜਾਣਕਾਰੀ ਨੂੰ ਰਿਕਾਰਡ ਕਰਨ ਦਾ ਪ੍ਰਬੰਧ ਕਰਦਾ ਹੈ। ਇਸ ਤੋਂ ਇਲਾਵਾ ITR ਭਰਨ ਲਈ ਪੈਨ ਕਾਰਡ ਵੀ ਲਾਜ਼ਮੀ ਹੈ।
PRAN ਕਾਰਡ ਕੀ ਹੈ?
PRAN ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਿਟੇਡ (NSDL) ਵੱਲੋਂ ਜਾਰੀ ਕੀਤਾ ਗਿਆ ਯੂਨੀਕ 12 ਅੰਕਾਂ ਦਾ ਨੰਬਰ ਹੈ। ਨੈਸ਼ਨਲ ਪੈਨਸ਼ਨ ਸਿਸਟਮ (NPS) ਅਧੀਨ ਸਾਰੇ ਗਾਹਕਾਂ ਲਈ ਇਹ ਲਾਜ਼ਮੀ ਹੈ। PRAN NPS ਨਿਵੇਸ਼ਾਂ ਨਾਲ ਸਬੰਧਤ ਸਾਰੇ ਲੈਣ-ਦੇਣ ਨੂੰ ਟਰੈਕ ਕਰਨ ਤੇ ਪੈਨਸ਼ਨ ਲਾਭਾਂ ਦਾ ਦਾਅਵਾ ਕਰਨ ਵਿੱਚ ਮਦਦ ਕਰਦਾ ਹੈ।
PAN ਤੇ PRAN ‘ਚ ਕੀ ਅੰਤਰ ਹੈ?
PRAN
- ਇੱਕ ਵਿਅਕਤੀ ਦੇ PRAN ਅਧੀਨ ਦੋ ਕਿਸਮ ਦੇ NPS ਖਾਤੇ ਹੋ ਸਕਦੇ ਹਨ ਜਿਸ ਵਿਚ ਟੀਅਰ-1 ਅਤੇ ਟੀਅਰ-2 ਸ਼ਾਮਲ ਹਨ।
- PRAN, ਜੋ ਕਿ ਸਾਰੇ ਮੌਜੂਦਾ ਤੇ ਨਵੇਂ NPS ਗਾਹਕਾਂ ਲਈ ਇਕ ਪਛਾਣ ਵਜੋਂ ਕੰਮ ਕਰਦਾ ਹੈ, ਉਨ੍ਹਾਂ ਨੂੰ ਪੈਨਸ਼ਨ ਫੰਡਾਂ ਦਾ ਧਿਆਨ ਰੱਖਣ ਵਿੱਚ ਵੀ ਮਦਦ ਕਰਦਾ ਹੈ।
- PRAN ਇਕ ਕਿਸਮ ਦੀ ਯੂਨੀਕ ID ਹੈ ਜੋ NPS ਨਿਵੇਸ਼ਕਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ।
- PRAN ਲਈ ਅਰਜ਼ੀ NSDL ਪੋਰਟਲ ‘ਤੇ ਕੀਤੀ ਜਾਣੀ ਚਾਹੀਦੀ ਹੈ। ਜਿਸ ਲਈ ਤੁਹਾਨੂੰ ਫੋਟੋ ਤੇ ਕੇਵਾਈਸੀ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ।
- PRAN ਰਿਕਾਰਡ ਸੈਂਟਰਲ ਰਿਕਾਰਡਕੀਪਿੰਗ ਏਜੰਸੀ (CRA) ਵੱਲੋਂ ਸੰਭਾਲਿਆ ਜਾਂਦਾ ਹੈ।
- ਇਕ ਗਾਹਕ ਦਾ ਸਿਰਫ਼ ਇਕ PRAN ਖਾਤਾ ਹੋ ਸਕਦਾ ਹੈ।
PAN Card
- ਪੈਨ ਕਾਰਡ ਦੀ ਵਰਤੋਂ ਆਮਦਨ ਟੈਕਸ ਨਾਲ ਸਬੰਧਤ ਸਾਰੇ ਲੈਣ-ਦੇਣ ਦੇ ਨਾਲ-ਨਾਲ ਨਿਵੇਸ਼ਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਕਰਜ਼ੇ ਨਾਲ ਸਬੰਧਤ ਵਿੱਤੀ ਲੈਣ-ਦੇਣ ਕਰਨ ਵਾਲੇ ਵਿਅਕਤੀਆਂ ਤੇ ਵਪਾਰਕ ਸੰਸਥਾਵਾਂ ਦੁਆਰਾ ਕੀਤੀ ਜਾਂਦੀ ਹੈ।
- ਇਹ ਇਕ ਵੈਲਿਡ ਕੇਵਾਈਸੀ ਦਸਤਾਵੇਜ਼ ਵਜੋਂ ਕੰਮ ਕਰਦਾ ਹੈ।
- ਪੈਨ ਲਈ ਅਰਜ਼ੀ NSDL ਪੋਰਟਲ ਜਾਂ ਈ-ਫਾਈਲਿੰਗ ਪੋਰਟਲ ‘ਤੇ ਦਿੱਤੀ ਜਾ ਸਕਦੀ ਹੈ।
- ਅਪਲਾਈ ਕਰਨ ਲਈ ਟੈਕਸਪੇਅਰ ਨੂੰ ਇਕ ਆਈਡੀ ਪਰੂਫ਼, ਪਤੇ ਦਾ ਸਬੂਤ, ਇਕ ਫੋਟੋ ਤੇ ਜਨਮ ਤਰੀਕ ਦੇ ਸਬੂਤ ਦੀ ਲੋੜ ਹੁੰਦੀ ਹੈ।
- ਪੈਨ ਰਿਕਾਰਡ ਇਨਕਮ ਟੈਕਸ ਵਿਭਾਗ ਵੱਲੋਂ ਸੰਭਾਲਿਆ ਜਾਂਦਾ ਹੈ।
- ਮੌਜੂਦਾ ਟੈਕਸ ਕਾਨੂੰਨਾਂ ਦੇ ਅਨੁਸਾਰ ਇਕ ਤੋਂ ਵੱਧ ਪੈਨ ਰੱਖਣ ਦੀ ਆਗਿਆ ਨਹੀਂ ਹੈ।



