ਨਵੀਂ ਦਿੱਲੀ (ਏਜੰਸੀ) : ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ’ਚ ਸੁਪਰੀਮ ਕੋਰਟ ਕੋਲੇਜੀਅਮ ਨੇ ਸਥਾਈ ਜੱਜ ਦੇ ਤੌਰ ’ਤੇ ਨਿਯੁਕਤੀ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 11 ਤੇ ਇਲਾਹਾਬਾਦ ਹਾਈ ਕੋਟ ਦੇ ਸੱਤ ਜੱਜਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ।
ਸੁਪਰੀਮ ਕੋਰਟ ਕੋਲੇਜੀਅਮ ’ਚ ਜਸਟਿਸ ਸੰਜੇ ਕਿਸ਼ਨ ਕੌਲ ਤੇ ਸੰਜੀਵ ਖੰਨਾ ਵੀ ਸ਼ਾਮਿਲ ਹਨ, ਜਿਨ੍ਹਾਂ ਨੇ ਇਸ ਫ਼ੈਸਲੇ ਤੋਂ ਬਾਅਦ ਇਸ ਨੂੰ ਸੁਪਰੀਮ ਕੋਰਟ ਦੀ ਵੈਬਸਾਈਟ ’ਤੇ ਅਪਲੋਡ ਕਰਵਾਇਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਲਈ ਸਥਾਈ ਜੱਜਾਂ ਦੇ ਤੌਰ ’ਤੇ ਜਸਟਿਸ ਨਿਧੀ ਗੁਪਤਾ, ਸੰਜੇ ਵਸ਼ਿਸ਼ਠ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਕੇਸ਼ ਮਨੁਜਾ, ਅਮਨ ਚੌਧਰੀ, ਨਰੇਸ਼ ਸਿੰਘ, ਹਰਸ਼ ਬਾਂਗਰ, ਜਗਮੋਹਨ ਬੰਸਲ, ਦੀਪਕ ਮਨਚੰਦਾ ਤੇ ਆਲੋਕ ਜੈਨ ਦੇ ਨਾਂ ਤਜਵੀਜ਼ ਕੀਤੇ ਗਏ ਹਨ। ਇਸੇ ਤਰ੍ਹਾਂ ਇਲਾਹਾਬਾਦ ਹਾਈ ਕੋਰਟ ਲਈ ਜਸਟਿਸ ਉਮੇਸ਼ ਚੰਦਰ ਸ਼ਰਮਾ, ਰੇਣੂ ਅਗਰਵਾਲ, ਰਾਮ ਮਨੋਹਰ ਨਾਰਾਇਣ ਮਿਸ਼ਰਾ, ਮਇੰਕ ਕੁਮਾਰ ਜੈਨ, ਸ਼ਿਵ ਸ਼ੰਕਰ ਪ੍ਰਸਾਦ, ਗਜੇਂਦਰ ਕੁਮਾਰ ਤੇ ਨਲਿਨ ਕੁਮਾਰ ਸ਼੍ਰੀਵਾਸਤਵ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ ਹੈ।



