ਰੋਪੜ:(ਖੁਸ਼ਹਾਲ ਲਾਲੀ)-”ਮੇਰਾ ਪਰਿਵਾਰ ’84 ਕਤਲੇਆਮ ਦਾ ਪੀੜਤ ਪਰਿਵਾਰ ਹੈ। ਅਸੀਂ ਆਪਣੇ ਜੱਦੀ ਪਿੰਡ ਬੜਵਾ ਆ ਗਏ। ਉਜਾੜੇ ਤੋਂ ਬਾਅਦ ਪਿਤਾ ਕੋਲ ਮਜ਼ਦੂਰੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉੱਤੇ ਹੋਰ ਮਾਰ ਪਈ ਕਿ ਉਨ੍ਹਾਂ ਦਾ ਇੱਕ ਹੱਥ ਕੱਟਿਆ ਗਿਆ, ਤੇ ਗੁਜ਼ਾਰੇ ਦਾ ਬੋਝ ਮੇਰੇ ਉੱਤੇ ਆ ਗਿਆ”।ਆਪਣੇ ਹਾਲਾਤ ਦੱਸਦੀ-ਦੱਸਦੀ ਸ਼ਲੰਿਦਰ ਕੌਰ ਭਾਵੁਕ ਹੋ ਗਈ। ਰੋਪੜ ਦੇ ਪਿੰਡ ਬੜਵਾ ਦੀ ਰਹਿਣ ਵਾਲੀ ਸ਼ਲੰਿਦਰ ਉਨ੍ਹਾਂ ਲੋਕਾਂ ਵਿੱਚੋਂ ਹੈ ਜੋ 84 ਦੀ ਸਿੱਖ ਨਸਲਕੁਸ਼ੀ ਵਿੱਚ ਜਿਨਾ ਦੀ ਜਾਨ ਤਾਂ ਬੱਚ ਗਈ ਸਾਰੀ ਉਮਰ ਇੱਕ ਇੱਕ ਦਿਨ ਮੌਤ ਜੀਵਨ ਦੇ ਘੋਲ਼ ਵਿੱਚ ਲੰਘਦਾ ਹੈ। ਸ਼ਲੰਿਦਰ ਕੌਰ ਸਿਲਾਈ ਟੀਚਰ ਹੈ ਪਰ ਰੁਜ਼ਗਾਰ ਨਾ ਮਿਲਣ ਕਾਰਨ ਉਹ ਛੋਟੇ- ਮੋਟੇ ਕੰਮਾਂ ਰਾਹੀ ਗੁਜ਼ਾਰਾ ਕਰਦੀ ਹੈ।ਸ਼ਲੰਿਦਰ ਕੌਰ ਕਹਿੰਦੀ ਹੈ, ”ਪੜ੍ਹ ਲਿਖ ਕੇ ਸੋਚਿਆ ਸੀ ਹੁਣ ਹਾਲਾਤ ਸੁਧਰ ਜਾਣਗੇ, ਪਰ ਨੌਕਰੀ ਮਿਲੀ 750 ਰੁਪਏ ਮਹੀਨੇ ਦੀ,ਜਦੋਂ ਉਸ ਤਨਖ਼ਾਹ ਵਧਾਉਣ ਲਈ ਸੰਘਰਸ਼ ਕੀਤਾ ਤਾਂ ਉਹ ਸਕੀਮ ਵੀ ਸਰਕਾਰ ਨੇ ਬੰਦ ਕਰ ਦਿੱਤੀ। ਮਿਹਨਤ ਮਜ਼ਦੂਰੀ ਨਾਲ ਦੋ ਭੈਣ-ਭਾਈ ਨੂੰ ਪੜ੍ਹਾਇਆ, ਪੋਸਟ ਗਰੈਜੂਏਟ ਹੋਣ ਦੇ ਬਾਵਜੂਦ ਉਹ ਵੀ ਬੇਰੁਜ਼ਗਾਰ ਹੀ ਰਹੇ।”ਸ਼ਲੰਿਦਰ ਕੌਰ ਅੱਗੇ ਦੱਸਦੀ ਹੈ, ”ਪਰਿਵਾਰ ਚਲਾਉਣ ਦੀਆਂ ਦੁਸ਼ਵਾਰੀਆਂ ਵਿਚ ਇਹ ਵੀ ਖ਼ਿਆਲ਼ ਨਹੀਂ ਰਿਹਾ ਕਿ ਵਿਆਹ ਵੀ ਕਰਵਾਉਣਾ ਸੀ, ਹੁਣ 40 ਸਾਲ ਨੂੰ ਢੁੱਕ ਗਈ ਹਾਂ, ਸੋਚਦੀ ਹਾਂ ਜਦੋਂ ਹੱਥ-ਪੈਰ ਚੱਲਣ ਬੰਦ ਹੋ ਗਏ ਤਾਂ ਮੇਰਾ ਕੀ ਬਣੇਗਾ, ਕੌਣ ਸਾਂਭੇਗਾ, ਪਤਾ ਨਹੀਂ। ”
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


