ਗੋਲਡ ਕੋਸਟ/ਬ੍ਰਿਟਿਸ਼ ਕੋਲੰਬੀਆ— ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ‘ਚ 21ਵੀਆਂ ਕਾਮਨਵੈਲਥ ਗੇਮਜ਼ 2018 ਯਾਨੀ ਕਿ ਰਾਸ਼ਟਰਮੰਡਲ ਖੇਡਾਂ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ‘ਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ। ਆਸਟ੍ਰੇਲੀਆ, ਭਾਰਤ ਤੋਂ ਇਲਾਵਾ ਇਨ੍ਹਾਂ ਖੇਡਾਂ ‘ਚ ਕੈਨੇਡਾ ਵੀ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਕੈਨੇਡੀਅਨ ਤੈਰਾਕ ਟੇਲਰ ਰਕ ਨੇ ਰਾਸ਼ਟਰਮੰਡਲ ਖੇਡਾਂ ‘ਚ 8 ਤਮਗੇ ਜਿੱਤੇ ਹਨ। ਇੰਨੇ ਤਮਗੇ ਜਿੱਤੇ ਕੇ ਉਸ ਨੇ ਕੌਮਾਂਤਰੀ ਖੇਡ ਸਟੇਜ ‘ਤੇ ਇਤਿਹਾਸ ਰਚ ਦਿੱਤਾ ਹੈ। ਉਸ ਦਾ ਨਾਂ ਰਾਸ਼ਟਰਮੰਡਲ ਖੇਡਾਂ ਦੀ ਰਿਕਾਰਡ ਬੁੱਕ ‘ਚ ਦਰਜ ਕੀਤਾ ਗਿਆ ਹੈ।